ਅਕਾਲੀ ਦਲ ਨੇ ਦਰਸ਼ਨ ਸਿੰਘ ਕੋਟਫੱਤਾ ਤੇ ਪ੍ਰਕਾਸ਼ ਸਿੰਘ ਭੱਟੀ ਨੂੰ ਐਲਾਨਿਆਂ ਉਮੀਦਵਾਰ

0
45

ਕੋਟਫੱਤਾ ਭੁੱਚੋਂ ਮੰਡੀ ਤੇ ਭੱਟੀ ਬਠਿੰਡਾ ਦਿਹਾਤੀ ਤੋਂ ਲੜਣਗੇ ਚੋਣ
ਸੁਖਜਿੰਦਰ ਮਾਨ
ਬਠਿੰਡਾ, 29 ਅਗਸਤ-ਸ਼੍ਰੋਮਣੀ ਅਕਾਲੀ ਦਲ ਵਲੋਂ ਅੱਜ ਜ਼ਿਲ੍ਹੇ ਦੇ ਤਿੰਨ ਉਮੀਦਵਾਰਾਂ ਦੀ ਜਾਰੀ ਲਿਸਟ ਮੁਤਾਬਕ ਸਾਬਕਾ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ ਭੁੱਚੋਂ ਮੰਡੀ ਅਤੇ ਪ੍ਰਕਾਸ਼ ਸਿੰਘ ਭੱਟੀ ਬਠਿੰਡਾ ਦਿਹਾਤੀ ਤੋਂ ਚੋਣ ਲੜਣਗੇ। ਇਸੇ ਤਰ੍ਹਾਂ ਸਿਕੰਦਰ ਸਿੰਘ ਮਲੂਕਾ ਰਾਮਪੁਰਾ ਫ਼ੂਲ ਹਲਕੇ ਤੋਂ ਉਮੀਦਵਾਰ ਬਣਾਏ ਗਏ ਹਨ। ਬਠਿੰਡਾ ਦਿਹਾਤੀ ਤੇ ਭੁੱਚੋਂ ਮੰਡੀ ਦੋਨੋਂ ਹੀ ਰਿਜ਼ਰਵ ਹਲਕੇ ਹਨ ਤੇ ਅਕਾਲੀ ਦਲ ਦੇ ਉਕਤ ਉਮੀਦਵਾਰ ਪਹਿਲੀ ਵਾਰ ਇੰਨ੍ਹਾਂ ਹਲਕਿਆਂ ਤੋਂ ਅਪਣੀ ਕਿਸਮਤ ਅਜਮਣਾਉਣਗੇ। ਇਹ ਦੋਨੋਂ ਹੀ ਆਗੂ ਇੱਕ-ਇੱਕ ਵਿਧਾਨ ਸਭਾ ਦੀਆਂ ਪੋੜੀਆਂ ਚੜ ਚੁੱਕੇ ਹਨ ਜਦੋਂਕਿ ਤਿੰਨ-ਤਿੰਨ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਜਿਸਦੇ ਚੱਲਦੇ ਸਾਲ 2022 ਦੀਆਂ ਚੋਣਾਂ ਲਈ ਇਹ ਆਗੂ ਪੰਜਵੀਂ ਵਾਰ ਲੋਕ ਕਚਿਹਰੀ ਵਿਚ ਜਾਣਗੇ। ਜਿਕਰਯੋਗ ਹੈ ਕਿ ਅਕਾਲੀ ਦਲ ਦੇ ਕੱਟੜ ਸਮਰਥਕ ਰਹੇ ਦਰਸ਼ਨ ਸਿੰਘ ਕੋਟਫੱਤਾ ਇਸਤੋਂ ਸਾਲ 2002,2007 ਅਤੇ ਸਾਲ 2012 ਵਿਚ ਅਕਾਲੀ ਦਲ ਦੀ ਤਰਫ਼ੋਂ ਬਠਿੰਡਾ ਦਿਹਾਤੀ ਹਲਕੇ ਤੋਂ ਚੋਣ ਲੜੇ ਸਨ। ਉਨ੍ਹਾਂ ਨੇ ਸਾਲ 2012 ਵਿਚ ਇਸ ਹਲਕੇ ਤੋਂ ਜਿੱਤ ਹਾਸਲ ਕੀਤੀ ਸੀ ਪ੍ਰੰਤੂ ਸਾਲ 2017 ਵਿਚ ਪਾਰਟੀ ਨੇ ਉਨ੍ਹਾਂ ਨੂੰ ਮਲੋਟ ਹਲਕੇ ਤੋਂ ਉਮੀਦਵਾਰ ਬਣਾਇਆ ਸੀ। ਇਸੇ ਤਰ੍ਹਾਂ ਪ੍ਰਕਾਸ਼ ਸਿੰਘ ਭੱਟੀ ਹੁਣ ਤੱਕ ਚਾਰ ਵਾਰ ਬੱਲੂਆਣਾ ਹਲਕੇ ਤੋਂ ਚੋਣ ਲੜ ਚੁੱਕੇ ਹਨ, ਜਿਸ ਦੌਰਾਨ ਉਨ੍ਹਾਂ ਸਿਰਫ਼ 2002 ਵਿਚ ਜਿੱਤ ਹਾਸਲ ਕੀਤੀ ਸੀ। ਪਾਰਟੀ ਨੇ ਉਨ੍ਹਾਂ ਨੂੰ ਬਠਿੰਡਾ ਦਿਹਾਤੀ ਹਲਕੇ ਤੋਂ ਉਮੀਦਵਾਰ ਬਣਾਇਆ ਹੈ, ਜਿੱਥੇ ਅਕਾਲੀ ਦਲ ਕਈ ਗੁੱਟਾਂ ਵਿਚ ਵੰਡਿਆਂ ਹੋਇਆ ਹੈ। ਸ: ਭੱਟੀ ਇਸ ਹਲਕੇ ਲਈ ਨਵੇਂ ਉਮੀਦਵਾਰ ਹੋਣ ਕਾਰਨ ਉਨ੍ਹਾਂ ਦੀ ਸਾਰੇ ਧੜੇ ਮੱਦਦ ਕਰ ਸਕਦੇ ਹਨ।

LEAVE A REPLY

Please enter your comment!
Please enter your name here