ਸੁਖਜਿੰਦਰ ਮਾਨ
ਬਠਿੰਡਾ, 18 ਅਕਤੂਬਰ : ਅਗਰਵਾਲ ਵੈਲੇਫਅਰ ਸਭਾ ਰਜਿ ਬਠਿੰਡਾ ਵਲੋਂ ਬੀਸੀਐੱਲ ਇੰਡਸਟਰੀ ਦੇ ਮੈਨੇਜਿੰਗ ਡਾਇਰੈਕਟਰ ਰਾਜਿੰਦਰ ਮਿੱਤਲ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਹਾਰਾਜਾ ਅਗਰਸੈਨ ਜੀ ਦੇ ਜੀਵਨੀ ’ਤੇ ਇਕ ਕਿਤਾਬ ਵੀ ਰਿਲੀਜ਼ ਕੀਤੀ ਗਈ। ਇਸ ਮੌਕੇ ਸਭਾ ਦੇ ਪ੍ਰਧਾਨ ਬਿਮਲ ਮਿੱਤਲ ਦੀ ਅਗਵਾਈ ਹੇਠ ਹੋਰ ਆਹੁੰਦੇਦਾਰ ਵੀ ਮੌਜੂਦ ਸਨ। ਪ੍ਰਧਾਨ ਬਿਮਲ ਮਿੱਤਲ ਨੇ ਦੱਸਿਆ ਕਿ ਉਨ੍ਹਾਂ ਵਲੋਂ ਭਵਿੱਖ ’ਚ ਅਗਰਵਾਲ ਸਮਾਜ ਲਈ ਮਿਲਜੁਲ ਕੇ ਕਈ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਸ ਸਬੰਧੀ ਕੁਝ ਯੋਜਵਾਨਾਂ ਵੀ ਬਣਾਈਆਂ ਗਈਆਂ ਹਨ। ਇਸ ਮੀਟਿੰਗ ਉਪਰੰਤ ਹੀ ਸਭਾ ਦੇ ਅਹੁੱਦੇਦਾਰਾਂ ਨੇ ਸਨਮਾਨ ਚਿੰਨ੍ਹ ਭੇਟ ਕੀਤਾ ਅਤੇ ਮਹਾਰਾਜ ਅਗਰਸੈਨ ਜੀ ਦੇ ਜੀਵਨੀ ’ਤੇ ਇਕ ਕਿਤਾਬ ਵੀ ਰਿਲੀਜ ਕੀਤੀ ਗਈ। ਇਸ ਮੌਕੇ ਬੋਲਦਿਆ ਐਮਡੀ ਰਾਜਿੰਦਰ ਮਿੱਤਲ ਨੇ ਜਿਥੇ ਸਭਾ ਦੇ ਆਹੁੰਦੇਦਾਰਾਂ ਦਾ ਇਸ ਸਨਮਾਨ ਲਈ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਅਤੇ ਭਵਿੱਖ ’ਚ ਹੋਣ ਵਾਲੇ ਕਾਰਜਾਂ ਲਈ ਹਰ ਸਭ ਮਦਦ ਦਾ ਭਰੋਸਾ ਦਿੱਤਾ। ਇਸ ਮੌਕੇ ਸਭਾ ਦੇ ਸਲਾਹਕਾਰ ਭੁਪਿੰਦਰ ਬਾਂਸਲ, ਪ੍ਰੋਫੈਸਰ ਪ੍ਰਵੀਨ ਗਰਗ, ਰਜਨੀਸ਼ ਮਿੱਤਲ, ਵਿਪਨ ਜਿੰਦਲ ਅਤੇ ਅਨੁਜ ਕੁਮਾਰ ਵੀ ਹਾਜ਼ਰ ਸਨ।