ਅਧਿਆਪਕ ਦਿਵਸ ਮੌਕੇ ਪ੍ਰੋਗਰਾਮ ਆਯੌਜਿਤ

0
44

ਸੁਖਜਿੰਦਰ ਮਾਨ
ਬਠਿੰਡਾ, 05 ਸਤੰਬਰ: ਅਧਿਆਪਕ ਦਿਵਸ ਮੌਕੇ ਅੱਜ ਸਥਾਨਕ ਬੀਬੀਵਾਲਾ ਰੋਡ ’ਤੇ ਸਥਿਤ ਇੱਕ ਹੋਟਲ ਵਿਚ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਵਪਾਰ ਮੰਡਲ ਦੇ ਸੀਨੀਅਰ ਮੀਤ ਪ੍ਰਧਾਨ ਅਮਰਜੀਤ ਮਹਿਤਾ, ਕੇਂਦਰੀ ਯੂਨੀਵਰਸਿਟੀ ਦੇ ਉਪ ਕੁਲਵਤੀ ਪ੍ਰੋ ਪ੍ਰੋ. ਰਾਘਵਿੰਦਰ ਪ੍ਰਸਾਦ, ਦਸਮੇਸ਼ ਸਕੂਲ ਦੇ ਐਮ.ਡੀ ਡਾ ਰਵਿੰਦਰ ਮਾਨ, ਪਿ੍ਰੰਸੀਪਲ ਵੀਨੂੰ ਗੋਇਲ ਆਦਿ ਸਹਿਤ ਵੱਡੀ ਗਿਣਤੀ ਵਿਚ ਅਧਿਆਪਕ ਤੇ ਸਕੂਲ ਮੁਖੀ ਪੁੱਜੇ ਹੋਏ ਸਨ। ਇਸ ਦੌਰਾਨ ਬਹੁਤ ਸਾਰੇ ਅਧਿਆਪਕਾਂ ਨੇ ਗੀਤ, ਭੰਗੜਾ ਅਤੇ ਕੋਰੀਓਗ੍ਰਾਫੀ ਪੇਸ ਕਰਕੇ ਬਹੁਤ ਪ੍ਰਸੰਸਾ ਪ੍ਰਾਪਤ ਕੀਤੀ। ਇਸ ਮੌਕੇ ਅਪਣੇ ਭਾਸਣ ਵਿਚ ਵਪਾਰ ਮੰਡਲ ਦੇ ਸੀਨੀਅਰ ਮੀਤ ਪ੍ਰਧਾਨ ਅਮਰਜੀਤ ਮਹਿਤਾ ਨੇ ਅਧਿਆਪਕ ਵਰਗ ਨੂੰ ਸਨਮਾਨ ਦਿੰਦਿਆਂ ਕਿਹਾ ਕਿ ‘‘ ਗੁਰੂਆਂ ਦੀ ਬਦੌਲਤ ਅੱਜ ਜਿੰਦਗੀ ਦਾ ਬਹੁਤ ਪੜਾਅ ਬਦਲਿਆ ਹੈ ਪਰ ਅਫਸੋਸ ਮੌਜੂਦਾ ਸਰਕਾਰ ਅਧਿਆਪਕ ਵਰਗ ਨੂੰ ਉਸਦੇ ਬਣਦੇ ਹੱਕ ਦੇਣ ਤੋਂ ਵੀ ਭੱਜ ਰਹੀ ਹੈ। ਜਿਸਦੇ ਚੱਲਦੇ ਗੁਰੂ ਮੰਨੇ ਜਾਣ ਵਾਲੇ ਇਸ ਵਰਗ ਨੂੰ ਆਪਣੇ ਹੱਕ ਲੈਣ ਲਈ ਸੜਕਾਂ ’ਤੇ ਰੋਸ ਮੁਜ਼ਾਹਰੇ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਗੁਰੂਆਂ ਦੇ ਸਤਿਕਾਰ ਨੂੰ ਬਹਾਲ ਕਰਨ ਤੇ ਸਿੱਖਿਆ ਸੁਧਾਰ ਲਈ ਹਰ ਵਿਅਕਤੀ ਨੂੰ ਹੰਭਲਾ ਮਾਰਨ ਲਈ ਅੱਗੇ ਆਉਣਾ ਪਵੇਗਾ।ਇਸ ਮੌਕੇ ਪ੍ਰੋ. ਰਾਘਵਿੰਦਰ ਪ੍ਰਸਾਦ ਨੇ ਕਿਹਾ ਕਿ ਚੰਗੇ ਸਮਾਜ ਦੀ ਸਿਰਜਣਾ ਕਰਨ ਵਿੱਚ ਵਿਦਿਆਰਥੀਆਂ ਦਾ ਅਹਿਮ ਯੋਗਦਾਨ ਹੁੰਦਾ ਹੈ ਅਤੇ ਵਿਦਿਆਰਥੀਆਂ ਵਿੱਚ ਚੰਗੇ ਸੰਸਕਾਰ ਅਧਿਆਪਕਾਂ ਵੱਲੋਂ ਦਿੱਤੇ ਜਾਂਦੇ ਹਨ। ਅਮਰਜੀਤ ਮਹਿਤਾ ਨੇ ਕਿਹਾ ਕਿ ਅਧਿਆਪਕਾਂ ਦਾ ਸਨਮਾਨ ਸਮਾਜ ਅਤੇ ਦੇਸ ਦਾ ਸਨਮਾਨ ਹੁੰਦਾ ਹੈ।

LEAVE A REPLY

Please enter your comment!
Please enter your name here