ਆਪ ਨੇ ਬਠਿੰਡਾ ਸ਼ਹਿਰ ’ਚ ਖੋਲਿਆ ਦਫ਼ਤਰ

0
44
ਸੁਖਜਿੰਦਰ ਮਾਨ
ਬਠਿੰਡਾ, 09 ਅਕਤੂਬਰ : ਸੂਬੇ ਦੀ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਨੇ ਸਿਆਸੀ ਗਤੀਵਿਧੀਆਂ ਤੇਜ ਕਰਦਿਆਂ ਅੱਜ ਬਠਿੰਡਾ ਸਹਿਰੀ ਹਲਕੇ ’ਚ ਅਪਣਾ ਦਫ਼ਤਰ ਖੋਲਿਆ ਹੈ। ਹਲਕਾ ਇੰਚਾਰਜ ਜਗਰੂਪ ਸਿੰਘ ਗਿੱਲ ਦੀ ਅਗਵਾਈ ’ਚ ਪੁੱਜੇ ਵੱਡੀ ਗਿਣਤੀ ਵਿਚ ਵਲੰਟੀਅਰਾਂ ਨੇ ਚੋਣਾਂ ’ਚ ਪਾਰਟੀ ਨੂੰ ਮਜਬੂਤ ਕਰਨ ਦਾ ਸੱਦਾ ਦਿੱਤਾ। ਸਥਾਨਕ ਪਾਵਰ ਹਾਊਸ ਰੋਡ ਚੌਂਕ ਨੇੜੇ ਖੁੱਲੇ ਇਸ ਦਫ਼ਤਰ ਦੇ ਉਦਘਾਟਨ ਸਮਾਰੋਹਾਂ ਨੂੰ ਸੰਬੋਧਨ ਕਰਦਿਆਂ ਡੇਰਾ ਟੱਪ ਵਾਲਿਆਂ ਦੇ ਸੰਤ ਸਰੂਪਾ ਨੰਦ ਨੇ ਸੁਭ ਇਛਾਵਾਂ ਭੇਂਟ ਕੀਤੀਆਂ। ਇਸ ਮੌਕੇ ਪਾਰਟੀ ਦੇ ਜਿਲ੍ਹਾ ਉਪ ਪ੍ਰਧਾਨ ਅਮਿ੍ਰਤ ਅਗਰਵਾਲ, ਲੋਕ ਸਭਾ ਇੰਚਰਾਜ ਰਾਕੇਸ ਪੁਰੀ, ਜ਼ਿਲ੍ਹਾ ਯੂਥ ਵਿੰਗ ਦੇ ਪ੍ਰਧਾਨ ਅਮਰਦੀਪ ਸਿੰਘ ਰਾਜਨ, ਮਹਿੰਦਰ ਸਿੰਘ ਫੂਲੋ ਮਿੱਠੀ, ਜਤਿੰਦਰ ਸਿੰਘ ਭਲਾ, ਬਲਜਿੰਦਰ ਸਿੰਘ ਬਰਾੜ, ਬਲਜੀਤ ਬੱਲੀ, ਬਲਕਾਰ ਸਿੰਘ ਭੋਖੜਾ, ਬਲਦੇਵ ਸਿੰਘ ਅਤੇ ਪਾਰਟੀ ਵਲੰਟੀਅਰਜ ਨੇ ਜਗਰੂਪ ਸਿੰਘ ਗਿੱਲ ਨੂੰ ਦਫਤਰ ਖੋਲਣ ਤੇ ਵਧਾਈ ਦਿੱਤੀ। ਇਸ ਮੌਕੇ ਸ: ਗਿੱਲ ਨੇ ਵਲੰਟੀਅਰਾਂ ਤੇ ਅਹੁੱਦੇਦਾਰਾਂ ਨੂੰ ਪਾਰਟੀ ਦੀਆਂ ਨੀਤੀਆਂ ਘਰ-ਘਰ ਪਹੁੰਚਾਉਣ ਦਾ ਸੱਦਾ ਦਿੰਦਿਆਂ ਹੁਣ ਤੋਂ ਹੀ 2022 ਦੇ ਲਈ ਸੰਘਰਸ ਕਰਨ ਲਈ ਜੁੱਟ ਜਾਣ ਦਾ ਸੱਦਾ ਦਿੱਤਾ ਤਾਕਿ ਆਮ ਪਾਰਟੀ ਦੇ ਕਨਵੀਨਰਰ ਸ੍ਰੀ ਅਰਵਿੰਦ ਕੇਜਰੀਵਾਲ ਦੀਆਂ ਨੀਤਿਆਂ ਨੂੰ ਸਰਕਾਰ ਬਣਾ ਕੇ ਲਾਗੂ ਕੀਤਾ ਜਾ ਸਕੇ।

LEAVE A REPLY

Please enter your comment!
Please enter your name here