ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਦੀ ਕੀਤੀ ਤਿਆਰੀ

0
21

ਪਾਰਟੀ ਦੀਆਂ ਨੀਤੀਆਂ ਪਹੁੰਚਾ ਰਹੇ ਆ ਘਰ ਘਰ: ਐਡਵੋਕੇਟ ਜੀਦਾ,ਨੀਲ ਗਰਗ

ਸੁਖਜਿੰਦਰ ਮਾਨ
ਬਠਿੰਡਾ: ਪੰਜਾਬ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪਾਰਟੀ ਦੇ ਆਗੂਆਂ ਵੱਲੋਂ ਬਠਿੰਡਾ ਸਹਿਰ ਵਿੱਚ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਇਸੇ ਕੜੀ ਦੇ ਤਹਿਤ ਅਜ ਐਡਵੋਕੇਟ ਨਵਦੀਪ ਸਿੰਘ ਜੀਦਾ ਦੀ ਅਗਵਾਈ ਵਿਚ ਜਨ ਜਨ ਤਕ ਪਾਰਟੀ ਦੀਆਂ ਨੀਤੀਆਂ ਨੂੰ ਪਹੁੰਚਾਉਣ ਲਈ ਸਹਿਰ ਵਿੱਚ ਅੱਧੀ ਦਰਜਨ ਦੇ ਕਰੀਬ E ਰਿਕਸ਼ਾ ਚਲਾਏ ਗਏ। ਜਿੰਨਾ ਨੂੰ ਪਾਰਟੀ ਦਫਤਰੋ ਝੰਡੀ ਦੇ ਕੇ ਰਵਾਨਾ ਕਰਨ ਮੌਕੇ ਬੋਲਦਿਆਂ ਜਿਲਾ ਪਰਧਾਨ ਨੀਲ ਗਰਗ ਜੀ ਨੇ ਜੀਦਾ ਸਾਹਿਬ ਦੇ ਇਸ ਉੱਦਮ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਜੀਦਾ ਸਾਹਿਬ ਨੇ ਪਹਿਲਾਂ ਵੀ ਪਾਰਟੀ ਦੇ ਹਰ ਪਰੋਗਰਾਮ ਨੂੰ ਘਰ ਘਰ ਤਕ ਪਹੁੰਚਾਉਣ ਲਈ ਤਨਦੇਹੀ ਨਾਲ ਕੰਮ ਕੀਤਾ ਜਿਸ ਨਾਲ ਪਾਰਟੀ ਸਹਿਰ ਵਿੱਚ ਬਹੁਤ ਮਜਬੂਤ ਹੋਈ ਹੈ। ਪੰਜਾਬ ਦੇ ਜੁਆਇੰਟ ਸੈਕਟਰੀ ਰਕੇਸ਼ ਕੁਮਾਰ ਪੁਰੀ ਨੇ ਕਿਹਾ ਕਿ 300ਯੂਨਿਟ ਮੁਫਤ ਬਿਜਲੀ ਦੇਣ ਨਾਲ ਗਰੀਬ ਅਤੇ ਮਧ ਵਰਗ ਦੇ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੇਗੀ। ਪੁਰੀ ਸਾਹਿਬ ਨੇ ਜੀਦਾ ਜੀ ਵਲੋਂ ਚਲਾਏ ਰਿਕਸ਼ਾ ਦੀ ਸਲਾਘਾ ਕੀਤੀ।
ਐਡਵੋਕੇਟ ਨਵਦੀਪ ਸਿੰਘ ਜੀਦਾ ਵਲੋਂ ਇਸ ਮੌਕੇ ਬੋਲਦਿਆਂ ਕਿਹਾ ਕਿ ਸਾਡੀ ਜਿਲਾ ਟੀਮ ਵਲੋ ਪਾਰਟੀ ਦੇ ਹਰ ਪਰੋਗਰਾਮ ਨੂੰ ਘਰ ਘਰ ਤਕ ਪਹੁੰਚਾਉਣ ਲਈ ਬੜੇ ਵੱਡੇ ਪੱਧਰ ਤੇ ਕੰਮ ਕੀਤਾ ਗਿਆ ਇਸੇ ਕਰਕੇ ਜਿਲਾ ਬਠਿੰਡਾ ਪਹਿਲੀ ਕਤਾਰ ਵਿੱਚ ਸ਼ਾਮਿਲ ਰਿਹਾ ਹੈ। ਸਾਡੀ ਟੀਮ ਪਾਰਟੀ ਦੇ ਹਰ ਪਰੋਗਰਾਮ ਨੂੰ ਨਿਭਾਉਣ ਲਈ ਵਚਨਬੱਧ ਹੈ ਅਤੇ ਪੰਜਾਬ ਵਿੱਚ ਪਾਰਟੀ ਦੀ ਸਰਕਾਰ ਆਉਣ ਤੇ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਨੂੰ ਪਹਿਲ ਦੇਵੇਗੀ ।ਇਸ ਤੋਂ ਇਲਾਵਾ ਬਜ਼ੁਰਗਾਂ ਨੂੰ ਦਵਾਈ ਅਤੇ ਬਚਿਆ ਨੂੰ ਪੜਾਈ ਦੀ ਨੀਤੀ ਨੂੰ ਲਾਗੂ ਕਰਨ ਵਿੱਚ ਬਿਲਕੁਲ ਦੇਰੀ ਨਹੀਂ ਕਰੇਗੀ। ਇਸ ਮੌਕੇ ਤੇ ਪਾਰਟੀ ਦੇ ਤਿੰਨ ਬਲਾਕ ਪ੍ਰਧਾਨ ਬਲਜੀਤ ਬੱਲੀ, ਗੋਬਿੰਦਰ ਸਿੰਘ, ਸੰਦੀਪ ਗੁਪਤਾ ਜੀ ਤੋਂ ਇਲਾਵਾ ਵਖ ਵਖ ਵਾਰਡਾਂ ਵਿੱਚੋਂ ਨਿਗਮ ਚੋਣਾਂ ਲੜ ਚੁੱਕੇ ਉਮੀਦਵਾਰ ਕੁਲਵਿੰਦਰ ਮਾਕੜ,ਹਰਨਾਮ ਸਿੰਘ, ਦਵਿੰਦਰ ਸੰਧੂ, ਜਨਾਰਦਨ ਮਾਹੀਉ ਅਤੇ ਵਰਕਰ ਹਾਜਰ ਸਨ।

LEAVE A REPLY

Please enter your comment!
Please enter your name here