ਆਜ਼ਾਦੀ ਕਾ ਅੰਮਿ੍ਰਤ ਮਹੋਤਸਵਇੰਡੀਆ@75’ ਵਿਸ਼ੇ ’ਤੇ ਵੈਬੀਨਾਰ ਕਰਵਾਇਆ

0
22

ਸੁਖਜਿੰਦਰ ਮਾਨ
ਚੰਡੀਗੜ੍ਹ,06 ਅਗਸਤ: ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਅਧੀਨ ਚੰਡੀਗੜ੍ਹ ਸਥਿਤ ‘ਰੀਜਨਲ ਆਊਟਰੀਚ ਬਿਊਰੋ’ ਅਤੇ ‘ਪੱਤਰ ਸੂਚਨਾ ਦਫ਼ਤਰ’ ਵੱਲੋਂ ਅੱਜ ‘ਆਜ਼ਾਦੀ ਕਾ ਅੰਮਿ੍ਰਤ ਮਹੋਤਸਵ@75’ ਬਾਰੇ ਇੱਕ ਵੈਬੀਨਾਰ ਕਰਵਾਇਆ ਗਿਆ।
ਇਸ ਵੈਬੀਨਾਰ ਦੌਰਾਨ ਮਹਿਮਾਨ ਬੁਲਾਰੇ ਬਿ੍ਰਗੇਡੀਅਰ ਜੇ.ਐੱਸ. ਜਸਵਾਲ (ਸੇਵਾਮੁਕਤ) ਵੀਰ ਚੱਕਰ ਅਤੇ ਸੈਨਾ ਮੈਡਲ ਪੁਰਸਕਾਰ ਜੇਤੂ ਨੇ ਕਿਹਾ ਕਿ ਆਜ਼ਾਦੀਪ੍ਰਾਪਤੀ ਤੋਂ ਬਾਅਦ ਦੇ ਸਮੇਂ ਸਮੇਤ ਆਧੁਨਿਕ ਭਾਰਤ ਦੇ ਇਤਿਹਾਸ ਵਿੱਚ ਆਜ਼ਾਦੀ ਘੁਲਾਟੀਆਂ ਦਾ ਅਥਾਹ ਯੋਗਦਾਨ ਹੈ। ਉਨ੍ਹਾਂ1971 ਦੀ ਭਾਰਤਪਾਕਿਸਤਾਨ ਜੰਗ ਦੇ ਆਪਣੇ ਤਜਰਬੇ ਸਾਂਝੇ ਕਰਦਿਆਂ ਬੰਗਲਾਦੇਸ਼ ਦੀ ਸਿਰਜਣਾ ਨੂੰ ਇੱਕ ‘ਇਤਿਹਾਸਕ ਪਲ’ ਕਰਾਰ ਦਿੱਤਾ। ਫ਼ੌਜ ਨੂੰ ਉਨ੍ਹਾਂ ‘ਵਿਭਿੰਨਤਾ ’ਚ ਏਕਤਾ’ ਦੀ ਬਿਹਤਰੀਨ ਮਿਸਾਲ ਕਰਦਿਆਂ ਉਨ੍ਹਾਂ ਕਿਹਾ ਕਿ ਇੱਕ ਨੌਜਵਾਨ ਲਈ ਇਹ ਸਰਬੋਤਮ ਕੈਰੀਅਰ ਹੈ ਕਿਉਂਕਿ ਇੱਥੇ ਤੁਹਾਨੂੰ ਸਿਰਫ਼ ਨੌਕਰੀ ਹੀ ਨਹੀਂ, ਸਗੋਂ ਇੱਕ ਪਰਿਵਾਰ ਵੀ ਮਿਲਦਾ ਹੈ।
ਇੱਕ ਹੋਰ ਮਹਿਮਾਨ ਬੁਲਾਰੇ ਸੁਸ਼੍ਰੀ ਸੀਮਾ ਸੇਠੀ, ਜੋ ਪਰਮ ਵੀਰ ਚੱਕਰ ਪੁਰਸਕਾਰ ਜੇਤੂ ਕੈਪਟਨ ਵਿਕਰਮ ਬਤਰਾ ਦੀ ਭੈਣ ਹਨ, ਨੇ ਕਿਹਾ ਕਿ ਉਨ੍ਹਾਂ ਦੇ ਭਰਾ ਨੂੰ ਬਚਪਨ ਤੋਂ ਹੀ ਭਾਰਤੀ ਥਲ ਸੈਨਾ ’ਚ ਜਾਣ ਦਾ ਸ਼ੌਕ ਸੀ। ਉਨ੍ਹਾਂ ਅੱਗੇ ਕਿਹਾ ਕਿ ਰਾਸ਼ਟਰ ਪ੍ਰਤੀ ਦੇਸ਼ਭਗਤੀ ਤੇ ਸੇਵਾ ਦੀ ਭਾਵਨਾ ਸਦਕਾ ਹੀ 1999 ’ਚ ਉਨ੍ਹਾਂ ਕਾਰਗਿਲ ਦੀ ਜੰਗ ਦੌਰਾਨ ਆਪਣੀ ਮਹਾਨ ਕੁਰਬਾਨੀ ਦਿੱਤੀ।ਆਪਣੇ ਸੁਆਗਤੀ ਭਾਸ਼ਣ ਦੌਰਾਨ ਪੀਆਈਬੀ ਚੰਡੀਗੜ੍ਹ ਦੇ ਅਸਿਸਟੈਂਟ ਡਾਇਰੈਕਟਰ ਸ਼੍ਰੀ ਹਿਮਾਂਸ਼ੂ ਪਾਠਕ ਨੇ ਕਿਹਾ ਕਿ ‘ਆਜ਼ਾਦੀ ਕਾ ਅੰਮਿ੍ਰਤ ਮਹੋਤਸਵ’ ਪ੍ਰਗਤੀਸ਼ੀਲ ਭਾਰਤ ਦੇ 75 ਸਾਲਾਂ ਦੇ ਯਾਦਗਾਰੀ, ਦੇਸ਼ ਦੀ ਜਨਤਾ ਦੇ ਸ਼ਾਨਦਾਰ ਇਤਿਹਾਸ, ਸੱਭਿਆਚਾਰ ਤੇ ਪ੍ਰਾਪਤੀਆਂ ਦੇ ਜਸ਼ਨ ਮਨਾਉਣ ਲਈ ਭਾਰਤ ਸਰਕਾਰ ਦੀ ਇੱਕ ਪਹਿਲਕਦਮੀ ਹੈ।ਰੀਜਨਲ ਆਊਟਰੀਚ ਬਿਊਰੋ ਚੰਡੀਗੜ੍ਹ ਦੇ ਅਸਿਸਟੈਂਟ ਡਾਇਰੈਕਟਰ ਸੁਸ਼੍ਰੀ ਸਪਨਾ ਨੇ ਇਸ ਸੈਸ਼ਨ ਦਾ ਸੰਚਾਲਨ ਕੀਤਾ। , ਚੰਡੀਗੜ੍ਹ ਦੇ ਅਸਿਸਟੈਂਟ ਡਾਇਰੈਕਟਰ ਸ਼੍ਰੀਮਤੀ ਸੰਗੀਤਾ ਜੋਸ਼ੀ ਨੇ ਬੁਲਾਰਿਆਂ ਅਤੇ ਮੌਜੂਦ ਭਾਗੀਦਾਰਾਂ ਦਾ ਧੰਨਵਾਦ ਕਰਦਿਆਂ ਵੈਬੀਨਾਰ ਦੀ ਸਮਾਪਤੀ ਕੀਤੀ।

LEAVE A REPLY

Please enter your comment!
Please enter your name here