ਸੁਖਜਿੰਦਰ ਮਾਨ
ਬਠਿੰਡਾ, 10 ਦਸੰਬਰ: ਇੰਸਟੀਚਿਊਟ ਆਫ ਇੰਜੀਨੀਅਰਜ ਦੇ ਸਥਾਨਕ ਕੇਂਦਰ ਦੁਆਰਾ ਇਲੈਕਟ੍ਰੋਨਿਕਸ ਅਤੇ ਦੂਰਸੰਚਾਰ ਇੰਜੀਨੀਅਰਾਂ ਦੀ 36ਵੀਂ ਰਾਸਟਰੀ ਕਨਵੈਨਸਨ ਇਲੈਕਟ੍ਰਾਨਿਕਸ ਅਤੇ ਦੂਰਸੰਚਾਰ ਡਿਵੀਜਨਲ ਬੋਰਡ ਦੀ ਅਗਵਾਈ ਹੇਠ ਕਰਵਾਈ ਗਈ। ਇਸ ਕਾਨਫ਼ਰੰਸ ਦੇ ਉਦਘਾਟਨੀ ਸਮਾਰੋਹ ਦੇ ਚੀਫ ਗੈਸਟ ਇੰਜਨੀਅਰ ਪਵਨ ਕੁਮਾਰ ਗਰਗ ਸਾਬਕਾ ਵਾਇਰਲੈੱਸ ਸਲਾਹਕਾਰ ਭਾਰਤ ਸਰਕਾਰ ਅਤੇ ਰੇਡੀਓ ਰੈਗੂਲੇਸਨ ਬੋਰਡ ਇੰਟਰਨੈਸਨਲ ਟੈਲੀਕਮਿਊਨੀਕੇਸਨ ਯੂਨੀਅਨ ਦੇ ਸਾਬਕਾ ਚੇਅਰਮੈਨ ਸਨ। ਇਲੈਕਟ੍ਰੋਨਿਕ ਦੂਰਸੰਚਾਰ ਡਿਵੀਜਨ ਬੋਰਡ ਦੇ ਚੇਅਰਮੈਨ ਡਾ ਤਾਰਾ ਸਿੰਘ ਕਮਲ ਨੇ ਆਪਣੇ ਉਦਘਾਟਨੀ ਭਾਸ਼ਨ ਦੌਰਾਨ ਡਾ ਜਗਤਾਰ ਸਿੰਘ ਚੇਅਰਮੈਨ ਲੋਕਲ ਸੈਂਟਰ ਬਠਿੰਡਾ ਅਤੇ ਇੰਜਨੀਅਰ ਐਸਐਸ ਮੁੰਡੀ ਚੇਅਰਮੈਨ ਸਟੇਟ ਸੈਂਟਰ ਪੰਜਾਬ ਅਤੇ ਚੰਡੀਗੜ੍ਹ ਨੂੰ ਇਸ ਕਾਨਫ਼ਰੰਸ ਦੀ ਵਧਾਈ ਦਿੱਤੀ। ਡਾ. ਜਗਤਾਰ ਸਿੰਘ ਸਿਵੀਆ ਚੇਅਰਮੈਨ ਬਠਿੰਡਾ ਲੋਕਲ ਸੈਂਟਰ ਅਤੇ ਇੰਜ. ਐਸ.ਐਸ ਮੁੰਡੀ ਚੇਅਰਮੈਨ ਪੰਜਾਬ ਅਤੇ ਚੰਡੀਗੜ੍ਹ ਸਟੇਟ ਸੈਂਟਰ ਨੇ ਸਾਰੇ ਪਤਵੰਤਿਆਂ ਅਤੇ ਭਾਗੀਦਾਰਾਂ ਦਾ ਰਸਮੀ ਤੌਰ ’ਤੇ ਸਵਾਗਤ ਕੀਤਾ। ਇਸ ਕਾਨਫ਼ਰੰਸ ਦੌਰਾਨ ਤਿੰਨ ਮਹਾਨ ਸ਼ਖਸੀਅਤਾਂ ਡਾ ਸਵੀਨਾ ਬਾਂਸਲ ,ਡਾ ਪਵਨ ਕੁਮਾਰ ਗਰਗ, ਡਾ ਹਰਪ੍ਰੀਤ ਸਿੰਘ ਨੂੰ ਐਮੀਨੈਂਟ ਇੰਜਨੀਅਰ ਐਵਾਰਡ ਪ੍ਰਦਾਨ ਕੀਤੇ ਗਏ ।
ਇੰਸਟੀਚਿਊਸਨ ਆਫ ਇੰਜੀਨੀਅਰਜ ਦੁਆਰਾ 36ਵੀਂ ਰਾਸਟਰੀ ਕਨਵੈਨਸਨ ਆਯੋਜਿਤ
6 Views