ਉੱਘੇ ਗੀਤਕਾਰ ਦੀਪਾ ਘੋਲੀਆ ਨੂੰ ਸੇਜਲ ਅੱਖਾਂ ਨਾਲ ਵਿਦਾਇਗੀ

0
22

ਸਰੂਪ ਸਿੰਗਲਾ, ਗੁਰਪ੍ਰੀਤ ਸਿੰਘ ਮਲੂਕਾ, ਬਲਕਾਰ ਸਿੱੱਧੂੂ, ਕਿਰਨਜੀਤ ਗਹਿਰੀ ਵੱਲੋਂ ਦੁੱਖ ਦਾ ਪ੍ਰਗਟਾਵਾ 

ਸੁਖਜਿੰਦਰ ਮਾਨ

ਬਠਿੰਡਾ,18 ਅਕਤੂਬਰ : ਮਰ ਜਾਣੀ ਮੇਰੇ ਦਿਲ ਨਾਲ ਖੇਡਦੀ ਰਹੀ’ ਵਰਗੇ ਸੈਂਕੜੇ ਸੁਪਰਹਿੱਟ ਗੀਤਾਂ ਦੇ ਰਚੇਤਾ ਉੱਘੇ ਗੀਤਕਾਰ ਗੁਰਦੀਪ ਸਿੰਘ ਦੀਪਾ ਘੋਲੀਆ ਸੰਖੇਪ ਬਿਮਾਰੀ ਤੋਂ ਬਾਅਦ ਪਰਿਵਾਰਕ ਮੈਂਬਰਾਂ, ਸੰਗੀਤ ਦੀ ਦੁਨੀਆਂ ਅਤੇ ਹਜ਼ਾਰਾਂ ਪ੍ਰਸੰਸਕਾਂ ਨੂੰ ਅਚਾਨਕ ਸਦੀਵੀ ਵਿਛੋੜਾ ਦੇ ਗਏ l ਪਿਛਲੇ ਕੁਝ ਦਿਨਾਂ ਤੋਂ ਡੇਂਗੂ ਤੋਂ ਪੀੜਤ ਦੀਪਾ ਘੋਲੀਆ ਕੱਲ੍ਹ ਦੇਰ ਰਾਤ ਬਠਿੰਡਾ ਦੇ ਆਦੇਸ਼ ਹਸਪਤਾਲ ਵਿੱਚ ਅਕਾਲ ਚਲਾਣਾ ਕਰ ਗਏ l ਬਠਿੰਡਾ ਵਿਖੇ ਦੀਪਾ ਘੋਲੀਆ ਨੂੰ ਉੱਘੇ ਗੀਤਕਾਰ ਤੇ ਗਾਇਕਾਂ ਰਾਜਨੀਤਕ ਸਮਾਜਿਕ ਤੇ ਧਾਰਮਿਕ ਆਗੂਆਂ ਤੋਂ ਇਲਾਵਾ ਹਜ਼ਾਰਾਂ ਪ੍ਰਸੰਸਕਾਂ ਨੇ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ l ਪਰਿਵਾਰ ਦੇ ਦੁੱਖ ਵਿੱਚ ਸ਼ਾਮਲ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਮਲੂਕਾ ਅਤੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਦੀਪਾ ਘੋਲੀਆ ਇੱਕ ਰੰਗਲਾ ਸਾਥੀ ਸੀ ਜੋ ਬੇਵਕਤ ਵਿਛੋੜਾ ਦੇ ਗਿਆ l ਦੀਪਾ ਘੋਲੀਆ ਆਪਣੇ ਪਿੱਛੇ ਅਭੁੱਲ ਯਾਦਾਂ ਛੱਡ ਗਿਆ l ਦੀਪਾ ਘੋਲੀਆ ਨੇ ਨਿੱਕੀ ਉਮਰੇ ਹੀ ਪੰਜਾਬੀ ਮਾਂ ਬੋਲੀ ਦੀ ਸੇਵਾ ਸ਼ੁਰੂ ਕਰ ਦਿੱਤੀ ਸੀ ਜੋ ਲਗਾਤਾਰ ਜਾਰੀ ਰਹੀ l ਗੀਤਕਾਰੀ ਤੇ ਗਾਇਕੀ ਦੇ ਖੇਤਰ ਤੋਂ ਇਲਾਵਾ ਦੀਪਾ ਘੋਲੀਆ ਨੇ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਗਰਮੀਆਂ ਵਿੱਚ ਵੀ ਵਡਮੁੱਲਾ ਯੋਗਦਾਨ ਪਾਇਆ l ਉਨ੍ਹਾਂ ਦੇ ਅੰਤਮ ਸੰਸਕਾਰ ਵਿਚ  ਉੱਘੇ ਗਾਇਕ ਬਲਕਾਰ ਸਿੱਧੂ, ਭਿੰਦਰ ਡੱਬਵਾਲੀ,  ਗੀਤਕਾਰ ਕਿਰਪਾਲ ਮਾਣਾਂ,  ਹਰਿੰਦਰ ਸਿੰਘ ਹਿੰਦਾ ਮਹਿਰਾਜ, ਕਿਰਨਜੀਤ ਗਹਿਰੀ,  ਟਹਿਲ ਸਿੰਘ ਸੰਧੂ , ਰਵਿੰਦਰ ਸਿੰਘ ਗਿੱਲ,  ਰਾਣਾ ਐਮ ਸੀ, ਜਸਬੀਰ ਸਿੰਘ ਬਰਾਡ਼, ਐਡਵੋਕੇਟ ਗੁਰਸੇਵਕ ਸਿੰਘ, ਸਵਰਨ ਸਿੰਘ ਦਾਨੇਵਾਲੀਆ, ਹਰਵਿੰਦਰ ਗੱਜੂ, ਹਰਜਿੰਦਰ ਸਿੱਧੂ ਐਮ ਸੀ, ਭੁਪਿੰਦਰ ਭੂਪਾ, ਅਣਮੋਲ, ਬਲਜੀਤ ਸਿੰਘ ਬੱਲੀ, ਲੱਖੀ ਜਵੰਧਾ ,ਸੁਰਜੀਤ ਸਿੰਘ ਭਾਈਰੂਪਾ, ਗੁਰਮੇਲ ਸਿੰਘ ਮੇਲੀ ਭਾਈਰੂਪਾ, ਜਗਤਾਰ ਸਿੰਘ ਜਵੰਧਾ ,ਕਾਲਾ ਫੂਲ ,ਰੌਕੀ ਸਿੰਘ, ਕੁਲਦੀਪ ਰਸੀਲਾ, ਰਾਜਾ ਬੁੱਟਰ, ਨਵਦੀਪ ਸੰਧੂ ,ਜਗਦੇਵ ਸਿੰਘ ਟਹਿਣਾ,ਰਣਜੋਧ, ਗੁਰਵਿੰਦਰ ਬਰਾੜ, ਸੁਖਪਾਲ ਪਾਲੀ, ਕੁਲਦੀਪ ਮੱਲਕੇ, ਰਵੀਸ਼ੰਕਰ  ਸਫਲ, ਭਾਰਤ ਧਾਲੀਵਾਲ, ਗੁਰਜੀਤ ਸਿੰਘ ਗੋਰਾ, ਨਿਰਦੇਵ ਸਿੰਘ ਲਾਲੀ ਕੋਠਾਗੁਰੂ ,ਮਨਦੀਪ ਸ਼ਰਮਾ, ਹਨੀ ਭੋਖੜਾ, ਸਿਕੰਦਰ ਹਰਰਾਏਪੁਰ,  ਹਰਮੀਤ ਜੰਡਾਂਵਾਲਾ,ਗੌਰਵ ਕਾਲੜਾ, ਭੋਲਾ ਸਿੰਘ ਪੱਪੂ ਢਪਾਲੀ, ਰਾਜਵੀਰ ਸਿੱਧੂ ਅਤੇ ਮੀਡੀਆ ਇੰਚਾਰਜ ਰਤਨ ਸ਼ਰਮਾ ਆਦਿ ਹਾਜ਼ਰ ਸਨ

LEAVE A REPLY

Please enter your comment!
Please enter your name here