ਐਮਸੀਏ ਵਿੱਚ ਐਸ.ਐਸ.ਡੀ. ਵਿਟ ਦੀਆਂ ਵਿਦਿਆਰਥਣਾਂ ਦਾ ਸ਼ਾਨਦਾਰ ਪ੍ਰਦਰਸ਼ਨ

0
24

ਸੁਖਜਿੰਦਰ ਮਾਨ
ਬਠਿੰਡਾ, 3 ਅਗਸਤ:ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਘੋਸ਼ਿਤ ਕੀਤੇ ਗਏ ਐਮ.ਸੀ.ਏ ਭਾਗ ਤੀਜਾ ਸਮੈਸਟਰ ਪੰਜਵਾਂ ਦੇ ਨਤੀਜੇ ਵਿੱਚ ਐਸ.ਐਸ.ਡੀ. ਵਿਮੈੱਨਜ਼ ਇੰਸਟੀਚਿਊਟ ਆਫ ਟੈਕਨਾਲੋਜੀ ਦਾ ਨਤੀਜਾ 100 ਪ੍ਰਤੀਸ਼ਤ ਰਿਹਾ।  ਵਿਦਿਆਰਥਣ ਹਰਸਿਮਰਨ ਸਿੱਧੂ  ਨੇ 9.83 ਐਸ.ਜੀ.ਪੀ.ਏ  ਲੈ ਕੇ ਕਾਲਜ ਵਿੱਚ ਪਹਿਲਾ ਸਥਾਨ, ਗੁਰਮਨਜੌਤ ਕੌਰ ਅਤੇ ਸੰਦੀਪ ਕੌਰ ਨੇ 9.33 ਐਸ.ਜੀ.ਪੀ.ਏ ਲੈ ਕੇ ਦੂਜਾ ਸਥਾਨ  ਅਤੇ ਨੈਂਸੀ ਨੋਹਰਿਆ ਨੇ 9.17 ਐਸ.ਜੀ.ਪੀ.ਏ ਲੈ ਕੇ ਤੀਜਾ ਸਥਾਨ  ਪ੍ਰਾਪਤ ਕੀਤਾ। ਬਾਕੀ  ਵਿਦਿਆਰਥਣਾਂ ਨੇ 85 ਪ੍ਰਤੀਸ਼ਤ ਤੋਂ ਉੱਤੇ ਅੰਕ ਹਾਸਿਲ ਕੀਤੇ। ਪ੍ਰਿੰਸੀਪਲ ਡਾ. ਨੀਰੂ ਗਰਗ ਅਤੇ ਕਾਲਜ ਪ੍ਰਧਾਨ  ਐਡਵੋਕੇਟ ਸ਼੍ਰੀ ਸੰਜੇ ਗੋਇਲ ਨੇ  ਵਿਦਿਆਰਥਣਾਂ, ਐਚ.ਓ.ਡੀ ਸ਼੍ਰੀਮਤੀ ਮਨੀਸ਼ਾ ਭਟਨਾਗਰ ਅਤੇ ਸਮੂਹ ਸਟਾਫ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ  ਅਧਿਆਪਕਾਂ ਦੀ ਮਿਹਨਤ ਅਤੇ ਵਿਦਿਆਰਥੀਆਂ ਦੀ ਲਗਨ ਨਾਲ ਹੀ ਚੰਗੇ ਨਤੀਜੇ ਆਏ ਹਨ।

LEAVE A REPLY

Please enter your comment!
Please enter your name here