ਸੁਖਜਿੰਦਰ ਮਾਨ
ਬਠਿੰਡਾ, 28 ਅਕਤੂੁਬਰ: ਪਿ੍ਰੰਸੀਪਲ ਡਾ: ਨੀਰੂ ਗਰਗ ਦੀ ਅਗਵਾਈ ਹੇਠ ਐਸ.ਐਸ.ਡੀ ਵੂਮੈਨਜ ਇੰਸਟੀਚਿਊਟ ਆਫ ਟੈਕਨਾਲੋਜੀ ਬਠਿੰਡਾ ਦੁਆਰਾ “ਖੁਸੀ ਦਾ ਫਲਸਫਾ ਅਤੇ ਵਿਗਿਆਨ“ ਵਿਸੇ ‘ਤੇ ਇੱਕ ਮਾਹਰ ਭਾਸਣ ਦਾ ਆਯੋਜਨ ਕੀਤਾ ਗਿਆ। ਭਾਸਣ ਦੇ ਸਰੋਤ ਵਿਅਕਤੀ ਸ੍ਰੀ ਨਿਸਾਂਤ ਗਰਗ (ਸੋਸਲ ਇੰਜੀਨੀਅਰ ਅਤੇ ਵਿਗਿਆਨੀ) ਸਨ ਅਤੇ ਮੁੱਖ ਬੁਲਾਰੇ ਸ੍ਰੀ ਤਾਰਿਕ ਅਹਿਮਦ ਮਸੂਦੀ (ਸਲਾਹਕਾਰ ਰਣਨੀਤਕ ਸੰਚਾਰ ਅਤੇ ਵੈੱਬ ਸਮੱਗਰੀ ਸੰਪਾਦਕ) ਸਨ। ਡਾ.ਨੀਰੂ ਗਰਗ (ਪਿ੍ਰੰਸੀਪਲ), ਸ੍ਰੀ ਵਿਕਾਸ ਗਰਗ (ਸਕੱਤਰ) ਅਤੇ ਸ੍ਰੀ ਸਤੀਸ ਅਰੋੜਾ (ਸਕੱਤਰ ਐਸ.ਐਸ.ਡੀ. ਕਾਲਜ) ਨੇ ਆਏ ਮਹਿਮਾਨਾਂ ਦਾ ਸੁੰਦਰ ਪੌਦਿਆਂ ਨਾਲ ਸਵਾਗਤ ਕੀਤਾ। ਮੁੱਖ ਬੁਲਾਰੇ ਨਿਸਾਂਤ ਗਰਗ ਨੇ ਇਸ ਗੱਲ ਤੇ ਜੋਰ ਦੇ ਕੇ ਕਿਹਾ ਕਿ ਖੁਸੀ ਸਾਡੇ ਅੰਦਰ ਹੀ ਹੈ। ਜਦੋਂ ਅਸੀਂ ਇਸਨੂੰ ਮਹਿਸੂਸ ਕਰਦੇ ਹਾਂ ਤਾਂ ਅਸੀਂ ਇਸਨੂੰ ਜਾਣਦੇ ਹਾਂ। ਉਨ੍ਹਾਂ ਨੇ ਸਮਕਾਲੀ ਜੀਵਨ ਵਿੱਚ ਯੋਗਾ ਅਤੇ ਧਿਆਨ ਦੇ ਮਹੱਤਵ ਉੱਤੇ ਜੋਰ ਦਿੱਤਾ। ਕਈ ਉੱਘੀਆਂ ਹਸਤੀਆਂ ਡਾ. ਕੋਮਲ ਅਗਰਵਾਲ (ਡੀ. ਐਮ. ਨਿਊਨੇਟੋਲੋਜੀ), ਸ੍ਰੀ ਵਿਜੇ ਰਾਜ ਜਿੰਦਲ (ਸੀ. ਏ.), ਡਾ. ਬਬੀਤਾ ਗੁਪਤਾ (ਐਮ. ਡੀ. ਪੀਡੀਆਟ੍ਰੀਸੀਅਨ), ਡਾ: ਸਾਨਿਆ ਗਰਗ (ਐਮ. ਐਸ. ਅੱਖਾਂ ਦੇ ਮਾਹਿਰ), ਡਾ. ਦੀਪਤੀ ਬਜਾਜ (ਐਮ. ਡੀ. ਪੀਡੀਆਟ੍ਰੀਸੀਅਨ), ਸ੍ਰੀ ਸਸੀ ਅਗਰਵਾਲ ਅਤੇ ਸ੍ਰੀ ਐਸ.ਐਸ ਭਸੀਨ ਇਸ ਸੈਸਨ ਦੌਰਾਨ ਹਾਜਰ ਸਨ। ਡਾ: ਮੋਨਿਕਾ ਬਾਂਸਲ (ਐਸੋਸੀਏਟ ਪ੍ਰੋਫੈਸਰ) ਨੇ ਮੰਚ ਸੰਚਾਲਨ ਕੀਤਾ। ਸੈਸਨ ਦੀ ਸਮਾਪਤੀ ਸ੍ਰੀਮਤੀ ਨੀਤੂ ਗੋਇਲ (ਐਚ.ਓ.ਡੀ. ਪ੍ਰਬੰਧਨ ਵਿਭਾਗ) ਦੁਆਰਾ ਧੰਨਵਾਦ ਪ੍ਰਸਤਾਵ ਅਤੇ ਰਾਸਟਰੀ ਗੀਤ ਨਾਲ ਕੀਤਾ ਗਈਆ। ਸ੍ਰੀ ਸੰਜੇ ਗੋਇਲ (ਪ੍ਰਧਾਨ ਐਸ.ਐਸ.ਡੀ. ਗਰੁੱਪ ਆਫ ਗਰਲਜ ਕਾਲਜ), ਸ੍ਰੀ ਵਿਕਾਸ ਗਰਗ (ਸਕੱਤਰ), ਡਾ. ਨੀਰੂ ਗਰਗ (ਪਿ੍ਰੰਸੀਪਲ) ਨੇ ਪ੍ਰੋਗਰਾਮ ਕੋਆਰਡੀਨੇਟਰ ਡਾ. ਕੀਰਤੀ ਸਿੰਘ ਅਤੇ ਡਾ: ਮੋਨਿਕਾ ਬਾਂਸਲ ਦੇ ਯਤਨਾਂ ਦੀ ਸਲਾਘਾ ਕੀਤੀ।
ਐਸ.ਐਸ.ਡੀ ਕਾਲਜ਼ (ਵਿਟ) ’ਚ ਮਾਹਰ ਭਾਸਣ ਦਾ ਆਯੋਜਨ
15 Views