WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਪੰਜਾਬ

ਕਰੋਨਾ ਮਹਾਂਮਾਰੀ ਦੇ ਚੱਲਦਿਆਂ ਕੈਪਟਨ ਨੂੰ ਗੱਦੀਓ ਉਤਾਰਨ ਵਿਚ ਹੋਈ ਦੇਰੀ: ਹਰੀਸ਼ ਚੌਧਰੀ

ਕਾਂਗਰਸ ਕਿਸੇ ਚਿਹਰੇ ’ਤੇ ਨਹੀਂ, ਵਰਕਰਾਂ ਦੇ ਸਿਰ ’ਤੇ ਲੜੇਗੀ ਚੋਣ
ਸੁਖਜਿੰਦਰ ਮਾਨ
ਬਠਿੰਡਾ, 25 ਨਵੰਬਰ: ਪੰਜਾਬ ਕਾਂਗਰਸ ਦੇ ਇੰਚਾਰਜ਼ ਹਰੀਸ਼ ਚੌਧਰੀ ਨੇ ਅੱਜ ਖੁਲਾਸਾ ਕੀਤਾ ਹੈ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਗੱਦੀਓ ਉਤਾਰਨ ਦੀ ਸੋਚ ਰਾਹੁਲ ਗਾਂਧੀ ਦੀ ਸੀ ਤੇ ਇਹ ਫੈਸਲਾ ਕਰੋਨਾ ਮਹਾਂਮਾਰੀ ਦੇ ਚੱਲਦਿਆਂ ਲੇਟ ਹੋ ਗਿਆ। ਅੱਜ ਸਥਾਨਕ ਸ਼ਹਿਰ ਦੇ ਇੱਕ ਪੈਲੇਸ ’ਚ ਕਾਂਗਰਸੀ ਵਰਕਰਾਂ ਨਾਲ ਮੀਟਿੰਗ ਕਰਨ ਪੁੱਜੇ ਸ਼੍ਰੀ ਚੌਧਰੀ ਨੇ ਇਹ ਵੀ ਦਾਅਵਾ ਕੀਤਾ ਕਿ ਪਾਰਟੀ ਹਾਈਕਮਾਂਡ ਨੂੰ ਇਸ ਗੱਲ ਦਾ ਪਤਾ ਚਲ ਗਿਆ ਸੀ ਕਿ ਕੈਪਟਨ ਅਮਰਿੰਦਰ ਸਿੰਘ ਭਾਜਪਾ ਤੇ ਅਕਾਲੀਆਂ ਦੀ ਗੋਦ ’ਚ ਬੈਠ ਕੇ ਤਾਕਤ ਦਾ ਦੁਰਉਪਯੋਗਕਰ ਰਹੇ ਸਨ। ਪੱਤਰਕਾਰਾਂ ਵਲੋਂ ਆਗਾਮੀ ਚੋਣਾਂ ’ਚ ਮੁੱਖ ਮੰਤਰੀ ਦੇ ਚਿਹਰੇ ਸਬੰਧੀ ਪੁੱਛੇ ਜਾਣ ’ਤੇ ਉੁਨ੍ਹਾਂ ਐਲਾਨ ਕੀਤਾ ਕਿ ਕਾਂਗਰਸ ਪਾਰਟੀ ਵਿਧਾਨ ਸਭਾ ਚੋਣਾਂ ਕਿਸੇ ਚਿਹਰੇ ਦੇ ਸਿਰ ’ਤੇ, ਬਲਕਿ ਕਾਂਗਰਸੀ ਵਰਕਰਾਂ ਦੇ ਸਿਰ ’ਤੇ ਲੜੇਗੀ। ਉਨ੍ਹਾਂ ਕਿਹਾ ਕਿ ਇਸ ਵਾਰ ਟਿਕਟਾਂ ਲੀਡਰਾਂ ਦੇ ਕਹਿਣ ਤੇ ਨਹੀਂ, ਬਲਕਿ ਹਲਕੇ ਦੇ ਕਾਂਗਰਸੀ ਵਰਕਰਾਂ ਦੀ ਸਿਫ਼ਾਰਿਸ਼ ’ਤੇ ਵੰਡੀਆਂ ਜਾਣਗੀਆਂ। ਇਸਤੋਂ ਪਹਿਲਾਂ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਹਰੀਸ਼ ਚੌਧਰੀ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਵਲੋਂ ਸਿਰਫ਼ 60 ਦਿਨਾਂ ’ਚ ਅਜਿਹੇ ਇਤਿਹਾਸਕ ਫੈਸਲੇ ਕੀਤੇ ਗਏ ਹਨ, ਜਿਹੜੇ ਕੈਪਟਨ ਪਿਛਲੇ ਸਾਢੇ ਚਾਰ ਸਾਲਾਂ ਵਿਚ ਨਹੀਂ ਕਰ ਸਕੇ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂ ਤੇ ਵਰਕਰ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਲਈ ਸਮਾਂ ਵਿਅਰਥ ਨਾ ਕਰਨ, ਬਲਕਿ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਲੋਕਾਂ ਨੂੰ ਦਸਣ। ਉਨ੍ਹਾਂ ਅਰਵਿੰਦ ਕੇਜ਼ਰੀਵਾਲ ਵਲੋਂ ਵਾਰ-ਵਾਰ ਚਰਨਜੀਤ ਸਿੰਘ ਚੰਨੀ ਨੂੰ ਨਕਲੀ ਕੇਜ਼ਰੀਵਾਲ ਦਸਣ ’ਤੇ ਕਿਹਾ ਕਿ ਅਗਲੀਆਂ ਚੋਣਾਂ ਵਿਚ ਪੰਜਾਬ ਦੇ ਲੋਕ ਇਸਦਾ ਫੈਸਲਾ ਕਰ ਦੇਣਗੇ। ਇਸਤੋਂ ਪਹਿਲਾਂ ਸੰਬੋਧਨ ਕਰਦਿਆਂ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਦੀਆਂ ਦੇਸ ਨੂੰੂ ਇਤਿਹਾਸਕ ਦੇਣਾ ਹਨ, ਜਿਸਦੇ ਬਦੌਲਤ ਅੱਜ ਦੁਨੀਆ ਵਿਚ ਭਾਰਤ ਦਾ ਨਾਮ ਹੈ। ਟ੍ਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਕਾਂਗਰਸੀ ਵਰਕਰਾਂ ਨੂੰ ਇੱਕਜੁਟ ਹੋ ਕੇ ਆਗਾਮੀ ਚੋਣਾਂ ਵਿਚ ਫ਼ਿਰਕੂ ਤਾਕਤਾਂ ਦਾ ਟਾਕਰਾ ਕਰਨ ਦਾ ਸੱਦਾ ਦਿੰਦਿਆਂ ਆਗੂਆਂ ਨੂੰ ਅਪਣੇ ਵਰਕਰਾਂ ਨਾਲ ਡਟਣ ਦੀ ਸਲਾਹ ਦਿੱਤੀ। ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ੍ਹ ਨੇ ਚੰਨੀ ਸਰਕਾਰ ਵਲੋਂ ਲਏ ਫੈਸਲਿਆਂ ਦੀ ਸਲਾਘਾ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਸੂਬੇ ਵਿਚ ਮੁੜ ਕਾਂਗਰਸ ਸਰਕਾਰ ਬਣਾਉਣ ਲਈ ਉਤਾਵਲੇ ਹਨ। ਸਮਾਗਮ ਵਿਚ ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ, ਹਰਸ਼ ਵਰਧਨ, ਸ਼ੀਸਪਾਲ, ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਖ਼ੁਸਬਾਜ ਸਿੰਘ ਜਟਾਣਾ, ਜਗਦੇਵ ਸਿੰਘ ਕਮਾਲੂ, ਹਰਵਿੰਦਰ ਸਿੰਘ ਲਾਡੀ, ਮੰਜੂ ਬਾਂਸਲ, ਗੁਰਜੰਟ ਸਿੰਘ ਕੁੱਤੀਵਾਲ, ਅਰੁਣ ਵਧਾਵਨ, ਭੁਪਿੰਦਰ ਸਿੰਘ ਗੋਰਾ, ਲਖਵਿੰਦਰ ਸਿੰਘ ਲੱਕੀ, ਰਣਜੀਤ ਸਿੰਘ ਸੰਧੂ, ਚੇਅਰਮੈਨ ਰਾਜਨ ਗਰਗ, ਟਹਿਲ ਸਿੰਘ ਸੰਧੂ, ਮੇਅਰ ਰਮਨ ਗੋਇਲ, ਸੀਨੀਅਰ ਮੇਅਰ ਅਸੋਕ ਪ੍ਰਧਾਨ, ਡਿਪਟੀ ਮੇਅਰ ਹਰਮਿੰਦਰ ਸਿੱਧੂ, ਅਵਤਾਰ ਸਿੰਘ ਗੋਨਿਆਣਾ, ਗੁਰਦੀਪ ਸਿੰਘ ਭੋਖੜਾ, ਲਖਵਿੰਦਰ ਸਿੰਘ ਲੱਖਾ, ਬਲਰਾਜ ਸਿੰਘ ਪੱਕਾ ਆਦਿ ਹਾਜ਼ਰ ਸਨ।

Related posts

ਅਕਾਲੀ ਆਗੂ ਮਜੀਠੀਆ ਨੂੰ ਨਸ਼ਿਆਂ ਦੇ ਮਾਮਲੇ ਵਿੱਚ ਅਦਾਲਤ ਵੱਲੋਂ ਜੇਲ ਭੇਜਣ ਦੇ ਫ਼ੈਸਲੇ ਦਾ ਸਵਾਗਤ: ਹਰਪਾਲ ਸਿੰਘ ਚੀਮਾ

punjabusernewssite

ਵਿਆਹ ਵਿਚੋਂ ‘ਟੱਲੀ’ ਹੋ ਕੇ ਗੱਡੀ ਚਲਾਉਣ ਵਾਲਿਆਂ ਦੀ ਹੁਣ ਖੈਰ ਨਹੀਂ, ਕਰਨਾ ਪਏਗਾ ਡਰਾਈਵਰ ਦਾ ਪ੍ਰਬੰਧ

punjabusernewssite

ਪੰਜਾਬ ਨੂੰ ਲੋਕ ਪੱਖੀ ਤੇ ਗੰਭੀਰ ਆਗੂਆਂ ਦੀ ਜ਼ਰੂਰਤ, ਭ੍ਰਿਸ਼ਟ,ਮੀਸਣੇ ਅਤੇ ਮਸੰਦ ਆਗੂਆਂ ਦੀ ਨਹੀਂ : ਭਗਵੰਤ ਮਾਨ

punjabusernewssite