ਸੁਖਜਿੰਦਰ ਮਾਨ
ਬਠਿੰਡਾ, 14 ਅਗਸਤ: ਬਠਿੰਡਾ ਪੱਟੀ ’ਚ ਵੱਡਾ ਪ੍ਰਭਾਵ ਰੱਖਣ ਵਾਲੇ ਭੁੱਲਰ ਭਾਈਚਾਰੇ ਵਲੋਂ ਪਿਛਲੇ ਦਿਨੀਂ ਖਾਲਿਸਤਾਨ ਦੇ ਨਾਂ ਝੂਠੀਆਂ ਧਮਕੀਆਂ ਦਿਵਾ ਕੇ ਬਦਨਾਮ ਕਰਨ ਦੇ ਮਾਮਲੇ ਵਿਚ ਹੁਣ ਭਾਈਚਾਰੇ ਵਲੋਂ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਅੱਜ ਸਥਾਨਕ ਪ੍ਰੈਸ ਕਲੱਬ ’ਚ ਕੀਤੀ ਪ੍ਰੈਸ ਕਾਨਫਰੰਸ ਵਿਚ ਭਾਈਚਾਰੇ ਦੇ ਨੁਮਾਇੰਦਿਆਂ ਬਲਦੇਵ ਸਿੰਘ ਭੁੱਲਰ, ਨਾਇਬ ਸਿੰਘ ਜਿਉਂਦ, ਅੰਗਰੇਜ ਸਿੰਘ, ਸਾਧੂ ਸਿੰਘ ਮਾਨਸਾ, ਗੁਰਮੇਲ ਸਿੰਘ, ਸੀਰਾ ਸਿੰਘ ਨੇ ਦੋਸ਼ ਲਾਇਆ ਕਿ ਭੁੱਲਰ ਸਭਾ ਦੇ ਇੱਕ ਅਹੁਦੇਦਾਰ ਨੂੰ ਕਥਿਤ ਫੋਨ ਰਾਹੀਂ ਖਾਲਿਸਤਾਨੀਆਂ ਦੀ ਧਮਕੀਆਂ ਮਿਲਣ ਦੇ ਮਾਮਲੇ ਵਿਚ ਇੱਕ ਵਿਅਕਤੀ ਬੂਟਾ ਸਿੰਘ ਵਾਸੀ ਸਿਧਾਨਾ ਨੇ ਪਿਛਲੇ ਦਿਨੀਂ ਖੁਦਕਸ਼ੀ ਕਰ ਲਈ ਸੀ, ਜਿਸਦਾ ਫੋਨ ਵਰਤਿਆ ਗਿਆ ਸੀ।
ਜੀਦਾ ਟੋਲ ਪਲਾਜ਼ੇ ਵਾਲਿਆਂ ਦੀ ਗੁੰਡਾਗਰਦੀ: ਕਿਸਾਨ ਆਗੂ ਦੀ ਪੱਗ ਲਾਹੀ, ਹੋਇਆ ਪਰਚਾ ਦਰਜ਼
ਹਾਲਾਂਕਿ ਇਸ ਮਾਮਲੇ ਵਿੱਚ ਪੁਲਿਸ ਨੇ ਗੰਨਮੈਨ ਲੈਣ ਲਈ ਝੂਠੀਆਂ ਧਮਕੀਆਂ ਦਿਵਾਉਣ ਵਾਲੇ ਸੁਰਜੀਤ ਸਿੰਘ ਭੁੱਲਰ ਵਿਰੁਧ ਪਰਚਾ ਦਰਜ਼ ਕਰ ਲਿਆ ਹੈ ਪ੍ਰੰਤੂ ਇਸ ਕੇਸ ਵਿਚ ਕੁੱਝ ਹੋਰ ਬੰਦਿਆਂ ਦੀ ਵੀ ਭੂਮਿਕਾ ਸ਼ੱਕੀ ਪਾਈ ਜਾ ਰਹੀ ਹੈ, ਜਿਸਦੀ ਹਾਲੇ ਤੱਕ ਪੁਲਿਸ ਵਲੋਂ ਕੋਈ ਜਾਂਚ ਨਹੀਂ ਕੀਤੀ ਗਈ। ਇੰਨ੍ਹਾਂ ਨੁਮਾਇੰਦਿਆਂ ਨੇ ਦਸਿਆ ਕਿ ਇਸ ਮਾਮਲੇ ਸਬੰਧੀ ਭੁੱਲਰ ਸਭਾ ਨੇ ਇੱਕ ਪੰਜ ਮੈਂਬਰੀ ਪੜਤਾਲੀਆ ਕਮੇਟੀ ਗਠਿਤ ਕੀਤੀ, ਜਿਸਨੇ ਸਮੁੱਚੇ ਮਾਮਲੇ ਦੀ ਬਰੀਕੀ ਨਾਲ ਪੜਤਾਲ ਕਰਕੇ ਰਿਪੋਰਟ ਪੇਸ਼ ਕਰ ਦਿੱਤੀ। ਇਸ ਰਿਪੋਰਟ ਤੋਂ ਵੀ ਜਿਲ੍ਹਾ ਪੁਲਿਸ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ ਅਤੇ ਸਬੂਤ ਵੀ ਵਿਖਾਏ ਗਏ ਹਨ। ਭਾਈਚਾਰੇ ਦੇ ਆਗੂਆਂ ਨੇ ਦੋਸ਼ ਲਾਇਆ ਕਿ ਜੇਕਰ ਪਹਿਲੀ ਸੂਚਨਾ ਤੇ ਸਮੇ ਸਿਰ ਕਾਰਵਾਈ ਹੋ ਜਾਂਦੀ ਤਾਂ ਬੂਟਾ ਸਿੰਘ ਦੀ ਖੁਦਕਸ਼ੀ ਟਾਲੀ ਜਾ ਸਕਦੀ ਸੀ।
ਐਨ ਜੀ ਓ ਅਧੀਨ ਕੰਮ ਕਰਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਵਿਧਾਇਕ ਦੇ ਘਰ ਅੱਗੇ ਕੀਤਾ ਰੋਸ ਪ੍ਰਦਰਸ਼ਨ
ਉਹਨਾਂ ਕਿਹਾ ਕਿ ਖਾਲਿਸਤਾਨ ਦਾ ਨਾਂ ਵਰਤਣ ਨਾਲ ਭਾਈਚਾਰੇ ਨੂੰ ਬਦਨਾਮ ਕੀਤਾ ਗਿਆ ਹੈ, ਪਰ ਪੁਲਿਸ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕਰ ਰਹੀ। ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਜਲਦੀ ਬਣਦੀ ਕਾਰਵਾਈ ਨਾ ਕੀਤੀ ਗਈ ਤਾਂ ਪੁਲਿਸ ਦੇ ਉੱਚ ਅਧਿਕਾਰੀਆਂ, ਗ੍ਰਹਿ ਵਿਭਾਗ ਪੰਜਾਬ ਤੇ ਰਾਜ ਸਰਕਾਰ ਤੱਕ ਪਹੁੰਚ ਕੀਤੀ ਜਾਵੇਗੀ ਅਤੇ ਲੋੜ ਪਈ ਤਾਂ ਸੜਕਾਂ ਤੇ ਉੱਤਰਣ ਤੋਂ ਵੀ ਸੰਕੋਚ ਨਹੀਂ ਕੀਤਾ ਜਾਵੇਗਾ।
Share the post "ਖਾਲਿਸਤਾਨ ਦੇ ਨਾਂ ‘ਤੇ ਝੂਠੀਆਂ ਧਮਕੀਆਂ ਦੇਣ ਦੇ ਮਾਮਲੇ ਵਿਚ ਭੁੱਲਰ ਸਭਾ ਨੇ ਕੀਤੀ ਉੱਚ ਪੱਧਰੀ ਜਾਂਚ ਦੀ ਮੰਗ"