ਖੁਰਾਕ ਤੇ ਸਿਵਲ ਸਪਲਾਈ ਵੱਲੋਂ ਚਾਵਲਾਂ ਦਾ ਟਰੱਕ ਜ਼ਬਤ: ਆਸ਼ੂ

0
40

ਪੰਜਾਬ ਖ਼ਬਰਸਾਰ ਬਿਊਰੋ

ਚੰਡੀਗੜ੍ਹ, 5 ਅਕਤੂਬਰ:ਖੁਰਾਕ ਤੇ ਸਿਵਲ ਸਪਲਾਈ ਵੱਲੋਂ ਦੂਜੇ ਰਾਜਾਂ ਤੋਂ ਪੰਜਾਬ ਵਿੱਚ ਗੈਰ-ਕਾਨੂੰਨੀ ਤਰੀਕੇ ਰੀਸਾਈਕਲਿੰਗ/ ਬੋਗਸ ਬਿਲਿੰਗ ਲਈ ਲਿਆਂਦੇ ਜਾ ਰਹੇ ਇੱਕ ਚਾਵਲਾਂ ਦੇ ਟਰੱਕ ਨੂੰ ਅੱਜ ਜ਼ਬਤ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੀਆਂ ਸ੍ਰੀ ਭਾਰਤ ਭੂਸ਼ਣ ਆਸ਼ੂ, ਖੁਰਾਕ ਤੇ ਸਿਵਲ ਸਪਲਾਈ ਮੰਤਰੀ, ਪੰਜਾਬ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੇ ਘਨੌਰ ਹਲਕੇ ਵਿੱਚ ਇਹ ਟਰੱਕ ਜ਼ਬਤ ਕੀਤਾ ਗਿਆ ਹੈ, ਜਿਸ ਵਿੱਚ ਦਿੱਲੀ ਦੇ ਰੀਅਲ ਐਗਰੋ ਫੂਡ ਤੋਂ 500 ਕੁਇੰਟਲ ਚਾਵਲ ਅੰਬਾਲਾ ਦੇ ਮਾਂ ਬਾਲਾ ਸੁੰਦਰੀ ਰਾਈਸ ਮਿੱਲ ਸਰਦਹੇੜੀ ਲਈ ਭਰੇ ਗਏ ਸਨ, ਪਰੰਤੂ ਇਹ ਟਰੱਕ ਮੁੱਖ ਮਾਰਗ ਨੂੰ ਛੱਡ ਕੇ ਅੰਦਰੂਨੀ ਸੜਕਾਂ ਰਾਹੀਂ ਪੰਜਾਬ ਰਾਜ ਦੇ ਘਨੌਰ ਹਲਕੇ ਵਿੱਚ ਪਹੁੰਚਣ ਬਾਰੇ ਵਿਭਾਗ ਨੂੰ ਸੂਚਨਾ ਮਿਲੀ ਸੀ।
ਸ੍ਰੀ ਆਸ਼ੂ ਨੂੰ ਦੱਸਿਆ ਕਿ ਸੂਚਨਾ ਦੇ ਆਧਾਰ ‘ਤੇ ਵਿਭਾਗ ਵੱਲੋਂ ਕਾਰਵਾਈ ਕਰਦਿਆਂ ਟਰੱਕ ਨੰ. ਪੀ.ਬੀ. 03ਵਾਈ 4756 ਨੂੰ ਜਬਤ ਕਰ ਲਿਆ ਗਿਆ ਅਤੇ ਇਸ ਸਬੰਧ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਪੰਜਾਬ ਪੁਲਿਸ ਨੂੰ ਇਸ ਮਾਮਲੇ ਸਬੰਧੀ ਪਰਚਾ ਦਰਜ ਕਰਨ ਦੀ ਹਦਾਇਤ ਜਾਰੀ ਕਰ ਦਿੱਤੀਆਂ ਗਈਆਂ ਹਨ।

LEAVE A REPLY

Please enter your comment!
Please enter your name here