ਸੁਖਜਿੰਦਰ ਮਾਨ
ਬਠਿੰਡਾ, 13 ਦਸੰਬਰ: ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋਂ ਵਲੋਂ ਅੱਜ ਗੈਰ ਸੰਚਾਰੀ ਬਿਮਾਰੀਆਂ ਸਬੰਧੀ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾਂ ਕੀਤਾ ਗਿਆ। ਜਿਲ੍ਹਾ ਮਾਸ ਮੀਡੀਆ ਅਫਸਰ ਜਗਤਾਰ ਸਿੰਘ ਬਰਾੜ ਨੇ ਦੱਸਿਆ ਵੈਨ ਵਿੱਚ ਜਾਗਰੂਕਤਾ ਫਿਲਮ ਦਿਖਾਉਣ ਤੋ ਇਲਾਵਾ ਗੈਰ ਸੰਚਾਰੀ ਬਿਮਾਰੀਆਂ ਜਿਵੇ ਸੂਗਰ ਤੇ ਬੀ ਪੀ ਆਦਿ ਦੀ ਵੀ ਜਾਚ ਕੀਤੀ ਜਾਵੇਗੀ। ਇਸੇ ਸਬੰਧੀ ਵਿਸ਼ੇਸ ਜਾਂਚ ਕੈਪ ਅਰਬਨ ਮੁਢਲਾ ਸਿਹਤ ਕੇਦਰ ਜਨਤਾ ਨਗਰ, ਬਠਿੰਡਾ ਵਿਖੇ ਲਗਾਇਆ ਗਿਆ। ਇਸ ਮੌਕੇ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਢਿੱਲੋ ਨੇ ਦੱਸਿਆ ਕਿ ਗੈਰ ਸੰਚਾਰੀ ਬਿਮਾਰੀਆ ਦੀ ਮੁਢਲੀ ਤੌਰ ਤੇ ਪਹਿਚਾਣ ਕਰਨੀ ਬਹੁਤ ਅਹਿਮ ਹੈ। ਜੇਕਰ ਸਮੇ ਰਹਿੰਦੇ ਸੂਗਰ ਅਤੇ ਬਲੱਡ ਪ੍ਰੈਸ਼ਰ ਦਾ ਪਤਾ ਲੱਗ ਜਾਵੇ ਤਾ ਇਹਨਾ ਨੂੰ ਕੰਟਰੌਲ ਕਰਨਾ ਸੰਭਵ ਹੁੰਦਾ ਹੈ। ਇਸ ਮੌਕੇ ਜ਼ਿਲ੍ਹਾ ਸਿਹਤ ਤੇ ਪ੍ਰਵਾਰ ਭਲਾਈ ਅਫ਼ਸਰ ਡਾ ਗੁਰਦੀਪ ਸਿੰਘ, ਗਗਨ ਭੁੱਲਰ ਬੀ ਈ ਈ, ਫਾਰਮੇਸੀ ਅਫਸਰ ਅਮਨ ਦੁੱਗਲ, ਦਰਸ਼ਨ ਕੁਮਾਰ ਅਤੇ ਬਲਵੰਤ ਸਿੰਘ ਹਾਜਰ ਸਨ।