WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਬਠਿੰਡਾ

ਚੇਅਰਮੈਨ ਮੋਹਨ ਝੂੰਬਾ ਨੇ ਮੁੜ ਮਨਪ੍ਰੀਤ ਬਾਦਲ ਨਾਲ ‘ਮੋਹ ਦੀਆਂ ਤੰਦਾਂ’ ਜੋੜੀਆਂ

ਸੁਖਜਿੰਦਰ ਮਾਨ
ਬਠਿੰਡਾ, 14 ਅਕਤੂਬਰ: ਪਿਛਲੇ ਕਰੀਬ ਇੱਕ ਸਾਲ ਤੋਂ ਵਿਤ ਮੰਤਰੀ ਦੀ ਡਟਕੇ ਮੁਖ਼ਾਫਲਤ ਕਰਨ ਵਾਲੇ ਸਥਾਨਕ ਮਾਰਕੀਟ ਕਮੇਟੀ ਦੇ ਚੇਅਰਮੈਨ ਮੋਹਨ ਲਾਲ ਝੂੰਬਾ ਨੇ ਮੁੜ ਮਨਪ੍ਰੀਤ ਸਿੰਘ ਬਾਦਲ ਨਾਲ ਮੋਹ ਦੀਆਂ ਤੰਦਾਂ ਜੋੜ ਲਈਆਂ ਹਨ। ਸੂਤਰਾਂ ਮੁਤਾਬਕ ਬੀਤੇ ਕੱਲ ਇਸ ਸਬੰਧ ਵਿਚ ਵਿਤ ਮੰਤਰੀ ਦੀ ਧਰਮਪਤਨੀ ਸ਼੍ਰੀਮਤੀ ਵੀਨੂੰ ਬਾਦਲ ਵਲੋਂ ਵੀ ਉਕਤ ਚੇਅਰਮੈਨ ਦੇ ਦਫ਼ਤਰ ਫ਼ੇਰੀ ਪਾਈ ਜਾ ਚੁੱਕੀ ਹੈ। ਇਸਦੀ ਪੁਸ਼ਟੀ ਖ਼ੁਦ ਚੇਅਰਮੈਨ ਝੂੰਬਾ ਨੇ ਵੀ ਕਰਦਿਆਂ ਕਿਹਾ ‘‘ ਅੱਗ ਦੇ ਨਾਲ ਹੀ ਧੂੰਆਂ ਨਿਕਲਦਾ ਹੈ। ’’ ਸੂਤਰਾਂ ਮੁਤਾਬਕ ਦੋਨਾਂ ਧਿਰਾਂ ਵਿਚ ਆ ਚੁੱਕੀ ਵੱਡੀ ਦਰਾੜ ਨੂੰ ਭਰਨ ਲਈ ਸ਼ਹਿਰ ਨਾਲ ਸਬੰਧਤ ਇੱਕ ਹੋਰ ਚੇਅਰਮੈਨ ਨੇ ਵੱਡੀ ਭੂਮਿਕਾ ਨਿਭਾਈ ਹੈ। ਉਜ ਚੋਣਾਂ ਦੇ ਇਸ ਮੌਸਮ ਵਿਚ ਝੂੰਬਾ ਦੇ ਨੇੜੇ ਆਉਣ ਕਾਰਨ ਵਿਤ ਮੰਤਰੀ ਦੇ ਖੇਮੇ ਨੂੰ ਵੀ ਰਾਹਤ ਮਿਲੀ ਹੈ। ਪਤਾ ਲੱਗਿਆ ਹੈ ਕਿ ਚੇਅਰਮੈਨ ਦੀ ਵਾਪਸ ਲਈ ਸੁਰੱਖਿਆ ਵੀ ਬਹਾਲ ਕਰ ਦਿੱਤੀ ਗਈ ਹੈ। ਗੌਰਤਲਬ ਹੈ ਕਿ ਲਗਾਤਾਰ ਦੋ ਵਾਰ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸ਼ਹਿਰੀ ਪ੍ਰਧਾਨ ਰਹਿ ਚੁੱਕੇ ਸ਼੍ਰੀ ਝੂੰਬਾ ਨਾਲ ਵਿਤ ਮੰਤਰੀ ਦੀ ਉਸ ਸਮੇਂ ਵਿਗੜ ਗਈ ਸੀ ਜਦੋਂ ਬਠਿੰਡਾ ਨਗਰ ਨਿਗਮ ਚੋਣਾਂ ਨੂੰ ਲੈ ਕੇ ਚੰਡੀਗੜ੍ਹ ਕਾਂਗਰਸ ਭਵਨ ’ਚ ਰੱਖੀ ਮੀਟਿੰਗ ਦੌਰਾਨ ਚੇਅਰਮੈਨ ਨੇ ਟਿਕਟਾਂ ਦੀ ਵੰਡ ਸਬੰਧੀ ਵਿਤ ਮੰਤਰੀ ਉਪਰ ਸਿੱਧੀ ਉਗਲ ਉਠਾ ਦਿੱਤੀ ਗਈ ਸੀ। ਉਹ ਹਾਲੇ ਮੀਟਿੰਗ ਤੋਂ ਬਾਅਦ ਬਠਿੰਡਾ ਹੀ ਪੁੱਜੇ ਸਨ ਕਿ ਉਨ੍ਹਾਂ ਨੂੰ ਦਿੱਤੇ ਦੋ ਪੁਲਿਸ ਮੁਲਾਜਮ ਵਾਪਸ ਸੱਦ ਲਏ ਗਏ ਸਨ। ਇਸੇ ਤਰ੍ਹਾਂ ਕੈਪਟਨ ਸਿੱਧੂ ਵਿਵਾਦ ਦੌਰਾਨ ਜਦ ਮੋਹਨ ਲਾਲ ਝੂੰਬਾ ਨੇ ਸ਼ਹਿਰ ਵਿਚ ‘‘ਕੈਪਟਨ ਇੱਕ ਹੀ ਹੁੰਦਾ’’ ਦੇ ਪੋਸਟਰ ਲਗਵਾਏ ਸਨ ਤਾਂ ਉਨ੍ਹਾਂ ਨੂੰ ਵੀ ਪਾੜ੍ਹ ਦਿੱਤਾ ਗਿਆ ਸੀ। ਜਿਸਦੀ ਸ਼ਹਿਰ ਵਿਚ ਕਾਫ਼ੀ ਚਰਚਾ ਰਹੀ ਸੀ। ਇਸਤੋਂ ਇਲਾਵਾ ਉਨ੍ਹਾਂ ਹਲਕਾ ਬਠਿੰਡਾ ਦਿਹਾਤੀ ਦੇ ਇੰਚਾਰਜ ਹਰਵਿੰਦਰ ਸਿੰਘ ਲਾਡੀ ਨਾਲ ਮਿਲਕੇ ਮਨਪ੍ਰੀਤ ਸਿੰਘ ਬਾਦਲ ਖਿਲਾਫ਼ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਧਰਨਾ ਦੇਣ ਵਿਚ ਵੀ ਅਹਿਮ ਭੂਮਿਕਾ ਨਿਭਾਈ ਸੀ।

Related posts

ਧਰਮ ਸੰਸਦ ਦੇ ਨਾਂ ਹੇਠ ਨਫ਼ਰਤ ਫੈਲਾਉਣ ਵਾਲਿਆਂ ਦੇ ਨਾਂ ਜਨਤਕ ਕੀਤੇ ਜਾਣ -ਕਾ: ਸੇਖੋਂ

punjabusernewssite

ਲੁਧਿਆਣਾ ਵਿਖੇ ਹੋਏ ਬਲਾਸਟ ’ਤੇ ਮੋਹਿਤ ਗੁਪਤਾ ਨੇ ਪ੍ਰਗਟਾਈ ਚਿੰਤਾ

punjabusernewssite

ਪੰਜਾਬ ਵਿਧਾਨ ਸਭਾ ਵਿੱਚ ਹੋਣਗੀਆਂ ਕਿਸਾਨਾਂ ਦੇ ਹੱਕਾਂ ਦੀਆਂ ਗੱਲਾਂ : ਕੁਲਤਾਰ ਸਿੰਘ ਸੰਧਵਾਂ

punjabusernewssite