ਵਿਧਾਨ ਸਭਾ ਚੋਣਾਂ 2022 ਦੀ ਆਹਟ ਸ਼ੁਰੂ
ਪੰਜਾਬੀ ਖ਼ਬਰਸਾਰ ਬਿਊਰੋ
ਨਵੀਂ ਦਿੱਲੀ , 14 ਅਕਤੂਬਰ: ਅਗਲੇ ਸਾਲ ਹੋਣ ਜਾ ਰਹੀਆਂ ਪੰਜਾਬ ਅਤੇ 4 ਹੋਰ ਸੂਬਿਆਂ ਵਿਚ ਹੋੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਨੂੰ ਲੈ ਕੇ ਭਾਰਤੀ ਚੋਣ ਕਮਿਸ਼ਨ ਨੇ ਪ੍ਰਬੰਧ ਕਰਨੇ ਸ਼ੁਰੂ ਕਰ ਦਿੱਤੇ ਹਨ। ਕਮਿਸ਼ਨ ਵਲੋਂ ਉਕਤ ਸੂਬਿਆਂ ਦੇ ਮੁੱਖ ਸਕੱਤਰਾਂ ਤੇ ਮੁੱਖ ਚੋਣ ਅਧਿਕਾਰੀਆਂ ਨੂੰ ਜਾਰੀ ਪੱਤਰ ਮੁਤਾਬਕ ਮਾਡਲ ਕੋਡ ਅਤੇ ਤਬਾਦਲਿਆਂ ਦੇ ਸਬੰਧੀ ਚੋਣ ਕਮਿਸ਼ਨ ਦੇ ਹੁਕਮਾਂ ਤਹਿਤ ਕਾਰਵਾਈ ਕਰਨ ਲਈ ਕਿਹਾ ਹੈ। ਕਮਿਸ਼ਨ ਦੀਆਂ ਹਿਦਾਇਤਾਂ ਮੁਤਾਬਕ ਜੱਦੀ ਜ਼ਿਲ੍ਹੇ ’ਚ ਤੈਨਾਤ ਅਫ਼ਸਰਾਂ ਤੋਂ ਇਲਾਵਾ ਪਿਛਲੇ ਚਾਰ ਸਾਲਾਂ ਵਿਚੋਂ 3 ਸਾਲ ਇੱਕ ਥਾਂ ਪੂਰੇ ਕਰਨ ਵਾਲੇ ਅਧਿਕਾਰੀਆਂ ਨੂੰ 31 ਦਸੰਬਰ ਤੋਂ ਪਹਿਲਾਂ ਬਦਲਣ ਲਈ ਕਿਹਾ ਹੈ। ਬਦਲੇ ਜਾਣ ਵਾਲੇ ਅਧਿਕਾਰੀਆਂ ਦੀ ਸੂਚੀ ਵਿਚ ਡੀਸੀ, ਏਡੀਸੀ, ਐਸ.ਡੀ.ਐਮ, ਕਮਿਸ਼ਨਰ, ਤਹਿਸੀਲਦਾਰ, ਬੀਡੀਪੀਓ ਆਦਿ ਤੋਂ ਇਲਾਵਾ ਪੁਲਿਸ ਵਿਭਾਗ ਦੇ ਆਈ.ਜੀ, ਡੀਆਈਜੀ, ਐਸ.ਐਸ.ਪੀਜ਼, ਐਸ.ਪੀਜ਼, ਡੀਐਸਪੀਜ਼, ਐਸ.ਐਚ.ਓਜ਼, ਇੰਸਪੈਕਟਰ ਅਤੇ ਇੱਥੋਂ ਤੱਕ ੁਸਬ ਇੰਸਪੈਕਟਰਾਂ ਨੂੰ ਵੀ ਇਸ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ। ਇੱਥੇ ਦਸਣਾ ਬਣਦਾ ਹੈ ਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ 27 ਮਾਰਚ 2022 ਤੱਕ ਹੋਣੀਆਂ ਸੰਭਵ ਹਨ।
ਚੋਣ ਕਮਿਸ਼ਨਰ ਵਲੋਂ ਅਧਿਕਾਰੀਆਂ ਦੀਆਂ ਬਦਲੀਆਂ ਤੇ ਹੋਰ ਹੁਕਮ ਜਾਰੀ
4 Views