ਜਬਰੀ ਮੋਰਚਾ ਪੁੱਟਣ ਦੇ ਵਿਰੋਧ ’ਚ ਬੇਰੁਜਗਾਰ ਅਧਿਆਪਕਾਂ ਨੇ ਚੰਨੀ ਸਰਕਾਰ ਦੀ ਅਰਥੀ ਫੂਕੀ

0
22

ਸੁਖਜਿੰਦਰ ਮਾਨ
ਬਠਿੰਡਾ,7 ਅਕਤੂਬਰ : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਵਲੋਂ ਰੁਜਗਾਰ ਮੰਗਦੇ ਟੈਟ ਪਾਸ ਬੇਰੁਜਗਾਰ ਬੀ ਐਡ ਅਧਿਆਪਕਾਂ ਉੱਤੇ ਕਥਿਤ ਤੌਰ ’ਤੇ ਹਮਲਾ ਕਰਵਾ ਕੇ ਜਬਰ ੀ ਮੋਰਚਾ ਹਟਾਉਣ ਦੀ ਨਿੰਦਾ ਕਰਦਿਆਂ ਅੱਜ ਸਰਕਾਰ ਦਾ ਪੁਤਲਾ ਫ਼ੂਕਿਆ ਗਿਆ। ਸਥਾਨਕ ਅੰਬੇਦਕਰ ਪਾਰਕ ਵਿਖੇ ਇੱਕਠੇ ਹੋਣ ਮਗਰੋਂ ਰੋਸ ਮਾਰਚ ਕਰਦੇ ਹੋਏ ਬੱਸ ਸਟੈਂਡ ਦੇ ਸਾਹਮਣੇ ਪੁੱਜੇ ਬੇਰੁਜਗਾਰ ਅਧਿਆਪਕਾਂ ਨੇ ਦੋਸ਼ ਲਗਾਇਆ ਕਿ ਪਿਛਲੇ ਸਾਢੇ ਚਾਰ ਸਾਲ ਤੋ ਰੁਜਗਾਰ ਮੰਗਦੇ ਬੇਰੁਜਗਾਰਾਂ ਨੂੰ ਪੰਜਾਬ ਪੁਲਿਸ ਵੱਲੋਂ ਜਬਰ ਦੇ ਜੋਰ ’ਤੇ ਦਬਾਉਣ ਦੀ ਕੋਸਿਸ ਕੀਤੀ ਜਾਂਦੀ ਰਹੀ ਹੈ ਪ੍ਰੰਤੂ ਹੁਣ ਨਵੇਂ ਮੁੱਖ ਮੰਤਰੀ ਨੇ ਤਾਂ 5 ਅਕਤੂਬਰ ਦੀ ਸਵੇਰ ਪੱਕੇ ਮੋਰਚੇ ਦੇ ਤੀਜੇ ਦਿਨ ਸਾਂਤਮਈ ਰੋਸ ਪ੍ਰਦਰਸਨ ਕਰਦੇ ਬੇਰੁਜਗਾਰਾਂ ਉੱਤੇ ਕਾਂਗਰਸੀ ਵਰਕਰਾਂ ਰਾਹੀ ਹਮਲਾ ਕਰਵਾ ਕੇ ਧੁੱਪ ਤੋ ਬਚਣ ਲਈ ਲਗਾਏ ਟੈਂਟ ਪੁੱਟ ਦਿੱਤੇ ਗਏ। ਅਧਿਆਪਕ ਆਗੂ ਕੁਲਵਿੰਦਰ ਸਿੰਘ, ਅਮਨਦੀਪ ਕੌਰ ਬਠਿੰਡਾ,ਬੱਬਲਜੀਤ ਕੌਰ ਬਠਿੰਡਾ,ਅਮਨਜੋਤ ਸੇਲਬਰਾਹ,ਬਿੰਦਰਪਾਲ ਧਿੰਗੜ, ਗੁਰਦੀਪ ਚੱਠੇਵਾਲਾ, ਕਮਲ ਮੱਲਵਾਲਾ,ਅੰਗਰੇਜ, ਨਮਵਿੰਦਰਪਾਲ, ਸੁਖਵੀਰ ਕੋਟਫੱਤਾ,ਸਮਸੇਰ ਪੱਕਾਕਲਾਂ,ਕਸਮੀਰ ਬੀੜਤਲਾਬ,ਹੁਸਨਿੰਦਰ ਸਿੰਘ, ਬਲਰਾਜ,ਬਲਵੰਤ ਸਿੰਘ ਆਦਿ ਹਾਜਰ ਸਨ।

LEAVE A REPLY

Please enter your comment!
Please enter your name here