3 Views
ਸੁਖਜਿੰਦਰ ਮਾਨ
ਬਠਿੰਡਾ, 17 ਨਵੰਬਰ: ਸਥਾਨਕ ਡੀ.ਏ.ਵੀ ਕਾਲਜ ਦੇ ਹਿੰਦੀ ਵਿਭਾਗ ਅਤੇ ਆਰੀਆ ਸਮਾਜ ਕਮੇਟੀ ਦੁਆਰਾ ਮਹਾਤਮਾ ਹੰਸਰਾਜ ਜੀ ਨੂੰ ਯਾਦ ਕਰਦਿਆਂ ਹਵਨ ਯੱਗ ਕਰਵਾਇਆ ਗਿਆ। ਵਿਭਿੰਨ ਮੰਤਰਾਂ ਦਾ ਉਚਾਰਨ ਕਰਦਿਆਂ ਹਵਨ ਯੱਗ ਵਿਚ ਆਹੂਤੀਆਂ ਪਾ ਕੇ ਵੈਦਿਕ ਪਰੰਪਰਾ ਦਾ ਪਾਲਣ ਕੀਤਾ ਗਿਆ। ਕਾਲਜ ਪਿ੍ਰੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾਂ ਨੇ ਮੁੱਖ ਯਜਮਾਨ ਦੀ ਭੂਮਿਕਾ ਨਿਭਾਈ। ਇਸ ਮੌਕੇ ਡਾ. ਰਾਜੀਵ ਕੁਮਾਰ ਸ਼ਰਮਾਂ, ਲੋਕਲ ਕਮੇਟੀ ਮੈਂਬਰ ਡਾ. ਕੇ.ਕੇ. ਨੋਹਰੀਆ, ਵਾਈਸ-ਪਿ੍ਰੰਸੀਪਲ ਪ੍ਰੋ. ਪਰਵੀਨ ਕੁਮਾਰ ਗਰਗ, ਰਜਿਸਟਰਾਰ ਡਾ. ਕੁਸਮ ਗੁਪਤਾ ਅਤੇ ਸਮੂਹ ਸਟਾਫ਼ ਨੇ ਹਵਨ ਯੱਗ ਵਿਚ ਆਹੂਤੀਂਆਂ ਪਾ ਕੇ ਪ੍ਰਮਾਤਮਾ ਅੱਗੇ ਕਾਲਜ ਦੀ ਤਰੱਕੀ ਅਤੇ ਵਿਸ਼ਵ ਦੇ ਭਲੇ ਦੀ ਕਾਮਨਾ ਕੀਤੀ।ਇਸ ਮੌਕੇ ਕਾਲਜ ਪਿ੍ਰੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾਂ ਨੇ ਮਹਾਤਮਾ ਹੰਸਰਾਜ ਜੀ ਨੂੰ ਨਮਨ ਕੀਤਾ ਅਤੇ ਇਸ ਹਵਨ ਯੱਗ ਦਾ ਆਯੋਜਨ ਕਰਨ ’ਤੇ ਪ੍ਰਸੰਨਤਾ ਪ੍ਰਗਟ ਕਰਦਿਆਂ ਸਮੂਹ ਸਟਾਫ਼ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਤੇ ਉਹਨਾਂ ਦੀ ਚੰਗੀ ਸਿਹਤ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ।