6 Views
ਗ੍ਰਹਿ ਸਕੱਤਰ ਅਨੁਰਾਗ ਵਰਮਾ ਦੇ ਹੁਕਮਾਂ ‘ਤੇ ਸੰਗਰੂਰ ਦੇ ਏ ਡੀ ਸੀ ਅਨਮੋਲ ਸਿੰਘ ਧਾਲੀਵਾਲ ਕਰਨਗੇ ਜਾਂਚ
ਸੁਖਜਿੰਦਰ ਮਾਨ
ਚੰਡੀਗੜ੍ਹ, 11 ਦਸੰਬਰ: ਬੀਤੇ ਕੱਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਮਾਨਸਾ ਵਿਖੇ ਹੋਈ ਰੈਲੀ ਵਿੱਚ ਮੁੱਖ ਮੰਤਰੀ ਦੇ ਸਕਿਊਰਟੀ ਇੰਚਰਾਜ ਵਲੋਂ ਹੱਕ ਮੰਗਦੇ ਬੇਰੁਜ਼ਗਾਰ ਅਧਿਆਪਕਾਂ ‘ਤੇ ਕੀਤੇ ਅੰਨੇਵਾਹ ਲਾਠੀਚਾਰਜ ਕਾਰਨ ਸਰਕਾਰ ਦੀ ਚਹੁੰ ਪਾਸਿਆਂ ਤੋਂ ਹੋ ਰਹੀ ਕਿਰਕਿਰੀ ਤੋਂ ਦੁਖੀ ਚੰਨੀ ਸਰਕਾਰ ਨੇ ਅੱਜ ਆਖ਼ਰਕਾਰ ਇਸ ਮਾਮਲੇ ਦੀ ਮੈਜਿਸਟਰੇਟੀ ਜਾਚ ਦੇ ਹੁਕਮ ਦੇ ਦਿੱਤੇ ਹਨ। ਅੱਜ ਦੇਰ ਸਾਮ ਗ੍ਰਹਿ ਸਕੱਤਰ ਅਨੁਰਾਗ ਵਰਮਾ ਵਲੋਂ ਜਾਰੀ ਇੱਕ ਪੱਤਰ ਤਹਿਤ ਸੰਗਰੂਰ ਦੇ ਏਡੀਸੀ ਅਨਮੋਲ ਸਿੰਘ ਧਾਲੀਵਾਲ ਨੂੰ ਇਹ ਜਾਚ ਕਰਨ ਲਈ ਕਿਹਾ ਗਿਆ ਹੈ। ਸਰਕਾਰ ਨੇ ਜਾਚ ਅਧਿਕਾਰੀ ਤੋਂ ਇਹ ਰੀਪੋਰਟ ਇੱਕ ਹਫਤੇ ਵਿੱਚ ਮੰਗੀ ਹੈ। ਉਧਰ ਇਸ ਮਾਮਲੇ ਵਿੱਚ ਵਿਰੋਧੀ ਪਾਰਟੀਆਂ ਤੋਂ ਇਲਾਵਾ ਸਰਕਾਰ ਨੂੰ ਮੁਲਾਜਮ,ਕਿਸਾਨ ਤੇ ਆਮ ਸਹਿਰੀਆ ਦੀ ਨਰਾਜਗੀ ਵੀ ਸਹਿਣੀ ਪੈ ਰਹੀ ਹੈ। ਇਸਤੋਂ ਇਲਾਵਾ ਇਸ ਲਾਠੀਚਾਰਜ ਕਾਰਨ ਸੋਸਲ ਮੀਡੀਆ ‘ਤੇ ਵੀ ਸਰਕਾਰ ਵਿਰੁੱਧ ਗੁੱਸਾ ਕੱਢਿਆ ਜਾ ਰਿਹਾ ਹੈ। ਜਦੋਂਕਿ ਕਾਗਰਸ ਪਾਰਟੀਆਂ ਦੇ ਆਗੂਆਂ ਵਿੱਚ ਵੀ ਵੱਡੀ ਨਰਾਜਗੀ ਪਾਈ ਜਾ ਰਹੀ ਹੈ। ਦੂਜੇ ਪਾਸੇ ਵਿਸ਼ਵ ਮਨੁੱਖੀ ਅਧਿਕਾਰ ਦਿਵਸ ਪੁਲਿਸ ਦੇ ਇੱਕ ਅਧਿਕਾਰੀ ਦੁਆਰਾ ਕੀਤੀ ਇਸ ਜਾਲਮਾਨਾ ਕਾਰਵਾਈ ਦਾ ਮਾਮਲਾ ਅਦਾਲਤ ਵਿੱਚ ਜਾਣ ਦੀ ਸੰਭਾਵਨਾ ਹੈ। ਜਿਸਦੇ ਚੱਲਦੇ ਸਰਕਾਰ ਵਲੋਂ ਵੱਡਾ ਸਿਆਸੀ ਨੁਕਸਾਨ ਹੋਣ ਤੋਂ ਰੋਕਣ ਲਈ ਇਸ ਜਾਚ ਦੇ ਆਦੇਸ ਦਿੱਤੇ ਗਏ ਹਨ। ਸਰਕਾਰੀ ਗਲਿਆਰਿਆ ਵਿਚ ਚੱਲ ਰਹੀ ਚਰਚਾ ਮੁਤਾਬਕ ਸਰਕਾਰ ਉਕਤ ਡੀਅੇਸਪੀ ਵਿਰੁੱਧ ਸਖਤ ਕਾਰਵਾਈ ਕਰ ਸਕਦੀ ਹੈ ਤਾਂ ਕਿ ਲੋਕਾਂ ਦੇ ਗੁੱਸੇ ਤੋਂ ਬਚਿਆ ਜਾ ਸਕੇ।
Share the post "ਦੁਨੀਆਂ ਭਰ ਵਿੱਚ ਹੋਈ ਕਿਰਕਿਰੀ ਤੋਂ ਬਾਅਦ, ਪੰਜਾਬ ਸਰਕਾਰ ਵੱਲੋਂ ਮਾਨਸਾ ‘ਚ ਹੋਏ ਲਾਠੀਚਾਰਜ ਦੇ ਮੈਜਿਸਟ੍ਰੇਟੀ ਜਾਂਚ ਦੇ ਹੁਕਮ"