ਨਵੇਂ ਸਾਲ ਮੌਕੇ ਹਵਾਈ ਫ਼ਾਈਰ ਕਰਨ ਵਾਲੇ ਨਜਾਇਜ਼ ਹਥਿਆਰਾਂ ਸਹਿਤ ਕਾਬੂ

0
84

ਸੁਖਜਿੰਦਰ ਮਾਨ
ਬਠਿੰਡਾ, 20 ਜਨਵਰੀ : ਸਥਾਨਕ ਸੀ ਆਈ ਏ ਸਟਾਫ-1 ਦੀ ਟੀਮ ਵਲੋਂ ਅੱਜ ਉਨ੍ਹਾਂ ਦੋ ਨੌਜਵਾਨਾਂ  ਨੂੰ ਕਾਬੂ ਕਰਨ ਦੀ ਸੂਚਨਾ ਮਿਲੀ ਹੈ, ਜਿੰਨ੍ਹਾਂ ਨਵੇਂ ਸਾਲ ਦੀ ਰਾਤ ਮੌਕੇ ਸ਼ਹਿਰ ਦੇ ਇੱਕ ਨੌਜਵਾਨ ਦੇ ਘਰ ਜਾ ਕੇ ਹਵਾਈ ਫਾਈਰ ਕੀਤੇ ਸਨ। ਕਾਬੂ ਕੀਤੇ ਗਏ ਨੌਜਵਾਨਾਂ ਵਿਚੋਂ ਇੱਕ ਸੀ ਕੈਟਾਗਿਰੀ ਦਾ ਗੈਂਗਸਟਰ ਦਸਿਆ ਜਾ ਰਿਹਾ ਹੈ, ਜਿਸਦੇ ਵਿਰੁਧ ਵੱਖ ਵੱਖ ਥਾਣਿਆਂ ਵਿਚ 11 ਪਰਚੇ ਦਰਜ਼ ਹਨ। ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਡੀਐਸਪੀ ਬਲਕਾਰ ਸਿੰਘ ਤੇ ਸੀਆਈਏ ਦੇ ਇੰਚਾਰਜ਼ ਤਰਜਿੰਦਰ ਸਿੰਘ ਨੇ ਦਸਿਆ ਕਿ ਗੁਪਤ ਸੂਚਨਾ ਮਿਲਣ ’ਤੇ ਸਥਾਨਕ ਸੰਤਪੁਰਾ ਰੋਡ ਉਪਰ ਨਾਕਾਬੰਦੀ ਕਰਕੇ ਇੱਕ ਜਿੰਨ ਕਾਰ ਵਿਚੋਂ ਹਰਕਮਲ ਸਿੰਘ ਉਰਫ ਰਾਣੂ ਵਾਸੀ ਪਰਸਰਾਮ ਨਗਰ  ਅਤੇ ਮਨੀਸ਼ ਕੁਮਾਰ ਉਰਫ ਮੱਛੀ ਵਾਸੀ ਪ੍ਰਤਾਪ ਨਗਰ ਨੂੰ ਕਾਬੂ ਕਰਕੇ ਇਹਨਾ ਕੋਲੋ 02 ਪਿਸਤੋਲ ਇੱਕ 32 ਬੋਰ ਅਤੇ ਇੱਕ 315 ਬੋਰ ਸਮੇਤ ਰੌਂਦ ਬਰਾਮਦ ਕੀਤੇ ਗਏ। ਦੋਨਾਂ ਕਥਿਤ ਦੋਸ਼ੀਆਂ ਵਿਰੁਧ 01.01.2022 ਨੂੰ ਅ/ਧ 336,427,506 ਆਈ ਪੀ ਸੀ 25/54/59 ਅਸਲਾ ਐਕਟ ਥਾਣਾ ਕੈਨਾਲ ਕਾਲੋਨੀ ਵਿਖੇ ਪਰਚਾ ਦਰਜ਼ ਕੀਤਾ ਗਿਆ ਸੀ। ਇਸਤੋਂ ਇਲਾਵਾ ਹਰਕਮਲ ਇੱਕ ਹੋਰ ਮਾਮਲੇ ਵਿਚ ਪੰਜ ਸਾਲਾਂ ਬਾਅਦ ਕਰੀਬ ਇੱਕ ਮਹੀਨਾ ਪਹਿਲਾਂ ਹੀ ਜੇਲ੍ਹ ਵਿਚੋਂ ਬਾਹਰ ਆਇਆ ਸੀ। ਕਥਿਤ ਦੋਸ਼ੀਆਂ ਨੇ ਮੁਢਲੀ ਪੁਛਗਿਛ ਦੌਰਾਨ ਹਥਿਆਰ ਹਰਿਆਣਾ ਤੋਂ ਲਿਆਂਦੇ ਹੋਣ ਬਾਰੇ ਖ਼ੁਲਾਸਾ ਕੀਤਾ

LEAVE A REPLY

Please enter your comment!
Please enter your name here