ਸੁਖਜਿੰਦਰ ਮਾਨ
ਬਠਿੰਡਾ, 26 ਜੂਨ: ਬਠਿੰਡਾ ਪੁਲਿਸ ਵਲੋਂ ਅੱਜ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮੌਕੇ ਨਸ਼ਿਆਂ ਦੇ ਵਿਰੁਧ ਇੱਕ ਸਾਈਕਲ ਰੈਲੀ ਕੱਢੀ ਗਈ। ਇਸ ਰੈਲੀ ਵਿਚ ਵੱਡੀ ਗਿਣਤੀ ਵਿਚ ਸਾਈਕਲਿਸਟ ਪੁੱਜੇ ਹੋਏ ਸਨ ਤੇ ਬਠਿੰਡਾ ਸਾਈਕਿਲੰਗ ਗਰੁੱਪ ਵਲੋਂ ਵੀ ਇਸ ਰੈਲੀ ਨੂੰ ਸਹਿਯੋਗ ਦਿੱਤਾ ਗਿਆ। ਸਥਾਨਕ ਪੁਲਿਸ ਲਾਈਨ ਤੋਂ ਸ਼ੁਰੂ ਹੋਈ ਇਸ ਸਾਈਕਲ ਰੈਲੀ ਨੂੰ ਐੱਸਐੱਸਪੀ ਜੇ ਇਲੇਨਚੇਜ਼ੀਨ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਤੇ ਕੁੱਝ ਸਮੇਂ ਤੱਕ ਖ਼ੁਦ ਵੀ ਰੈਲੀ ਵਿਚ ਸਮੂਲੀਅਤ ਕੀਤੀ। ਉਨ੍ਹਾਂ ਕਿਹਾ ਕਿ ਅੱਜ ਨੌਜਵਾਨ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ ਤੋਂ ਬਚਾਉਣ ਲਈ ਉਨ੍ਹਾਂ ਵਿਚ ਜਾਗਰੂਕਤਾ ਲਿਆਉਣੀ ਬਹੁਤ ਜਰੂਰੀ ਹੈ ਤੇ ਇਹ ਰੈਲੀ ਵੀ ਜਾਗਰੂਕ ਕਰੇੇਗੀ। ਐਸ.ਐਸ.ਪੀ ਨੇ ਸਮੂਹ ਸਮਾਜ ਨੂੰ ਅਪੀਲ ਕੀਤੀ ਕਿ ਅੱਜ ਨਸ਼ਾ ਇਕ ਵੱਡੀ ਬਿਮਾਰੀ ਬਣ ਚੁੱਕਿਆ ਹੈ, ਜਿਸਨੂੰ ਕਾਬੂ ਕਰਨ ਲਈ ਹਰੇਕ ਵਰਗ ਦੀ ਸਮੂਲੀਅਤ ਜਰੂਰੀ ਹੈ। ਉਨਾਂ ਲੋਕਾਂ ਨੂੰ ਪੁਲਿਸ ਦਾ ਸਹਿਯੋਗ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਨਸਾ ਤਸਕਰੀ ਕਰਨ ਵਾਲਿਆਂ ਦੀ ਜਾਣਕਾਰੀ ਤੁਰੰਤ ਦਿੱਤੀ ਜਾਵੇ ਤੇ ਜੇਕਰ ਕੋਈ ਵਿਅਕਤੀ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਉਸਦਾ ਵੀ ਸਾਥ ਦਿੱਤਾ ਜਾਵੇ।
20 Views