ਸੁਖਜਿੰਦਰ ਮਾਨ
ਬਠਿੰਡਾ, 10 ਦਸੰਬਰ: ਪੰਜਾਬ ਰੋਡਵੇਜ ਪਨਬੱਸ/ਪੀ ਆਰ ਟੀ ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਵਲੋਂ ਹੱਕੀ ਮੰਗਾਂ ਲਈ ਰੱਖੀ ਹੜਤਾਲ ਅੱਜ ਚੌਥੇ ਦਿਨ ਵਿੱਚ ਸਾਮਿਲ ਹੋ ਗਈ ਹੈ। ਬਠਿੰਡਾ ਡਿਪੂ ਦੇ ਗੇਟ ਅੱਗੇ ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਆਗੂ ਕੁਲਵੰਤ ਸਿੰਘ ਮਨੇਸ, ਗਗਨਦੀਪ ਸਿੰਘ,ਡੀਪੂ ਪ੍ਰਧਾਨ ਸੰਦੀਪ ਸਿੰਘ ਗਰੇਵਾਲ, ਸੈਕਟਰੀ ਹਰਤਾਰ ਸਰਮਾ ਨੇ ਪੰਜਾਬ ਸਰਕਾਰ ਕੋਲੋ ਮੰਗ ਕਰਦਿਆਂ ਕਿਹਾ ਕਿ ਟਰਾਂਸਪੋਰਟ ਵਿਭਾਗ ਦੇ ਕੱਚੇ ਮੁਲਾਜਮਾਂ ਨੂੰ ਤਰੁੰਤ ਪੱਕਾ ਕੀਤਾ ਜਾਵੇ ਅਤੇ ਪੰਜਾਬ ਦੀ ਅਬਾਦੀ ਦੇ ਹਿਸਾਬ ਨਾਲ 10,000 ਬੱਸਾਂ ਦਾ ਫਲੀਟ ਤਿਆਰ ਕਰ ਕੇ ਦਿੱਤਾ ਜਾਵੇ । ਇਸ ਮੌਕੇ ਡਿੱਪੂ ਚੈਅਰਮੈਨ ਸਰਬਜੀਤ ਸਿੰਘ ਭੁੱਲਰ, ਕੁਲਦੀਪ ਸਿੰਘ ,ਕੈਸ਼ੀਅਰ ਰਵਿੰਦਰ ਸਿੰਘ , ਗੁਰਬਿੰਦਰ ਸਿੰਘ ਪਰਚੰਡਾ,ਗਗਨਦੀਪ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।
Share the post "ਪਨਬੱਸ/ਪੀ ਆਰ ਟੀ ਸੀ ਕੱਚੇ ਮੁਲਾਜ਼ਮਾਂ ਦੀ ਅਣਮਿੱਥੇ ਸਮੇਂ ਦੀ ਹੜਤਾਲ ਚੌਥੇ ਦਿਨ ਵਿੱਚ ਸ਼ਾਮਿਲ"