Friday, December 12, 2025

Date:

spot_img

ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 26 ਜੂਨ: ਜਾਸੂਸੀ ਦੇ ਦੋਸ਼ਾਂ ਹੇਠ ਪਾਕਿਸਤਾਨ ਦੀ ਜੇਲ੍ਹ ਕੋਟਲੱਖਪਤ ਵਿਚ ਬੰਦ ਰਹੇ ਮਹਰੂਮ ਸਰਬਜੀਤ ਸਿੰਘ ਨੂੰ ਰਿਹਾਅ ਕਰਵਾਉਣ ਦੇ ਮੁੱਦੇ ਨੂੰ ਲੈ ਕੇ ਚਰਚਾ ਵਿਚ ਆਈ ਉਸਦੀ ਭੈਣ ਦਲਬੀਰ ਕੌਰ ਦਾ ਅੱਜ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਪਤਾ ਲੱਗਿਆ ਕਿ ਉਸਦੀ ਛਾਤੀ ਵਿਚ ਦਰਦ ਹੋਣ ਕਾਰਨ ਉਸਨੂੰ ਭਿੱਖੀਵਿੰਡ ਦੇ ਇੱਕ ਪ੍ਰਾਈਵੇਟ ਹਸਪਤਾਲ ਵਿਚ ਵੀ ਦਾਖ਼ਲ ਕਰਵਾਇਆ ਗਿਆ ਸੀ ਪ੍ਰੰਤੂ ਉਥੇ ਹੀ ਉਸਦੀ ਮੌਤ ਹੋ ਗਈ। ਗੌਰਤਲਬ ਹੈ ਕਿ ਸਰਬਜੀਤ ਸਿੰਘ, ਜਿਸਦੀ ਸਾਲ 2013 ਵਿਚ ਪਾਕਿਸਤਾਨ ਦੀ ਜੇਲ੍ਹ ਕੋਟਲੱਖਪਤ ਰਾਏ ਵਿਚ ਹੀ ਮੌਤ ਹੋ ਗਈ ਸੀ, ਨੂੰ ਪਾਕਿਸਤਾਨ ਦੀ ਅਦਾਲਤ ਨੇ ਜਾਸੂਸੀ ਦੇ ਦੋਸ਼ਾਂ ਹੇਠ 1991 ਵਿਚ ਮੌਤ ਦੀ ਸਜ਼ਾ ਸੁਣਾਈ ਸੀ। ਜਿਸਤੋਂ ਬਾਅਦ ਅਪਣੇ ਭਰਾ ਨੂੰ ਰਿਹਾਅ ਕਰਵਾ ਕੇ ਭਾਰਤ ਵਾਪਸ ਲਿਆਉਣ ਲਈ ਦਲਬੀਰ ਕੌਰ ਵੱਲੋਂ ਵੱਡੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ, ਜਿਸਦੇ ਕਾਰਨ ਉਹ ਅੰਤਰਰਾਸਟਰੀ ਪੱਧਰ ’ਤੇ ਚਰਚਾ ਵਿਚ ਆਈ ਸੀ। ਪ੍ਰੰਤੂ ਇਸ ਦੌਰਾਨ ਰਹੱਸਮਈ ਹਾਲਾਤਾਂ ਵਿਚ ਕੈਦੀ ਸਰਬਜੀਤ ਸਿੰਘ ਦੀ ਜੇਲ੍ਹ ਅੰਦਰ ਹੀ ਮੌਤ ਹੋ ਗਈ ਸੀ, ਜਿਸਦੇ ਪਿੱਛੇ ਪਾਕਿਸਤਾਨ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਉਸਦਾ ਜੇਲ੍ਹ ਅੰਦਰ ਕੈਦੀਆਂ ਨਾਲ ਝਗੜਾ ਹੋ ਗਿਆ ਸੀ।

LEAVE A REPLY

Please enter your comment!
Please enter your name here

Share post:

ADVERTISEMENT

spot_img

ADVERTISEMENT

spot_img

ADVERTISEMENT

spot_img

ADVERTISEMENT

spot_img

ADVERTISEMENT

spot_img
spot_img

Popular

More like this
Related

ਗੈਂਗਸਟਰ ਤੋਂ ਸਮਾਜ ਸੇਵੀ ਬਣੇ ਗੁਰਪ੍ਰੀਤ ਸੇਖੋਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

Firozpur News: Police arrest gangster-turned-social worker Gurpreet Sekhon;ਪੰਜਾਬ ਦੀ...

RBDAV Sen Sec Public School Bathinda ਵਿਖੇ ਵਿਗਿਆਨ ਪ੍ਰਦਰਸ਼ਨੀ ਦਾ ਆਯੋਜਨ

Bathinda News: R.B.D.A.V. Senior Secondary Public School Bathinda ਦੇ...