ਪੰਜਾਬ ਕਾਂਗਰਸ ਟਾਈਟਲਰ ਤੇ ਕਮਲਨਾਥ ਦੀ ਨਿਯੁਕਤੀ ‘ਤੇ ਅਪਣਾ ਸਟੈਂਡ ਸਪੱਸ਼ਟ ਕਰੇ: ਚੁੱਘ

0
12

ਸੁਖਜਿੰਦਰ ਮਾਨ
ਚੰਡੀਗੜ੍ਹ, 30 ਅਕਤੂਬਰ: ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਤੋਂ ਮੰਗ ਕੀਤੀ ਹੈ ਕਿ ਉਹ ਸਪੱਸਟ ਕਰਨ ਕਿ ਕੀ ਉਹ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਦੋਸੀ ਜਗਦੀਸ ਟਾਈਟਲਰ ਨੂੰ ਇਸ ਮਾਮਲੇ ਵਿੱਚ ਸਾਮਲ ਕੀਤੇ ਜਾਣ ਦਾ ਸਮਰਥਨ ਕਰਦੇ ਹਨ। ਉਨ੍ਹਾਂ ਕਿਹਾ ਕਿ ਸਿੱਧੂ ਨੇ ਖੁਦ ਮੰਨਿਆ ਹੈ ਕਿ ਉਹ 1984 ਦੇ ਸਿੱਖ ਵਿਰੋਧੀ ਦੰਗਿਆਂ ਤੋਂ ਮੁਸਕਿਲ ਨਾਲ ਬਚਿਆ ਸੀ ਅਤੇ ਹੁਣ ਸਿੱਧੂ ਕਾਂਗਰਸ ਦਾ ਆਗੂ ਹੋਣ ‘ਤੇ ਮਾਣ ਮਹਿਸੂਸ ਕਰ ਰਿਹਾ ਹੈ, ਕੀ ਇਹ ਸੱਤਾ ਦੇ ਲਾਲਚ ਦਾ ਪ੍ਰਭਾਵ ਨਹੀਂ ਹੈ?
ਚੁੱਘ ਨੇ ਬਿਆਨ ‘ਚ ਕਿਹਾ ਕਿ ਟਾਈਟਲਰ ਦਾ ਨਾਂ ਦਿੱਲੀ ‘ਚ ਸਿੱਖਾਂ ਦੇ ਕਤਲੇਆਮ ‘ਚ ਸਾਮਲ ਕਾਂਗਰਸ ਦੇ ਪ੍ਰਮੁੱਖ ਨੇਤਾਵਾਂ ‘ਚ ਸਾਮਲ ਹੈ, ਪਰ ਉਹ ਕਮਲਨਾਥ ਅਤੇ ਸੱਜਣ ਕੁਮਾਰ ਸਮੇਤ ਹੁਣ ਕਾਂਗਰਸ ਦੀ ਅੱਖ ਦਾ ਤਾਰਾ ਬਣ ਗਿਆ ਹੈ। ਇਸ ਤੱਥ ਦੇ ਬਾਵਜੂਦ ਕਿ ਸਿੱਖਾਂ ਵਿਰੁੱਧ ਦੰਗੇ ਭੜਕਾਉਣ ਵਿੱਚ ਉਸਦੀ ਭੂਮਿਕਾ ਨੂੰ ਬਹੁਤ ਸਾਰੇ ਗਵਾਹਾਂ ਦੁਆਰਾ ਬੇਨਕਾਬ ਕੀਤਾ ਗਿਆ ਹੈ। ਚੁੱਘ ਨੇ ਕਿਹਾ ਕਿ ਚੰਨੀ ਅਤੇ ਸਿੱਧੂ ਸਮੇਤ ਸਾਰੇ ਸਿੱਖ ਆਗੂਆਂ ਨੂੰ ਪੰਜਾਬ ਦੇ ਲੋਕਾਂ ਨੂੰ ਸਮਝਾਉਣਾ ਚਾਹੀਦਾ ਹੈ ਕਿ ਉਹ ਕਾਂਗਰਸ ਪਾਰਟੀ ਦੇ ਆਗੂਆਂ ਦੀ ਸਿੱਖ ਵਿਰੋਧੀ ਬੁੱਚੜਖਾਨਿਆਂ ਨਾਲ ਸਾਂਝ ਅਤੇ ਕਾਂਗਰਸ ਦਾ ਅਹਿਮ ਹਿੱਸਾ ਹੋਣ ਦੇ ਨਾਤੇ ਸਿੱਖਾਂ ਵਿਰੁੱਧ 1984 ਕਤਲੇਆਮ ਦੇ ਘਿਨਾਉਣੇ ਅਪਰਾਧਾਂ ਨੂੰ ਅੰਜਾਮ ਦੇਣ ਵਿੱਚ ਸਨ।

LEAVE A REPLY

Please enter your comment!
Please enter your name here