ਪੰਜਾਬੀ ਖ਼ਬਰਸਾਰ ਬਿਊਰੋ
ਮੋਹਾਲੀ, 13 ਅਕਤੂਬਰ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਈ ਜਾਣ ਵਾਲੀ ਅਨੁਪੂਰਕ ਪਰੀਖਿਆ ਦੌਰਾਨ, ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਦੇ ਕੇਵਲ ਵਾਧੂ ਵਿਸ਼ਾ ਕੈਟਾਗਰੀ ਵਿੱਚ ਅਪੀਅਰ ਹੋਣ ਵਾਲੇ ਪਰੀਖਿਆਰਥੀਆਂ ਲਈ ਪਰੀਖਿਆ ਫ਼ਾਰਮ ਤੇ ਪਰੀਖਿਆ ਫ਼ੀਸਾਂ ਭਰਨ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਬੋਰਡ ਦੇ ਬੁਲਾਰੇ ਮੁਤਾਬਕ ਵਾਧੂ ਵਿਸ਼ਾ ਕੈਟਾਗਰੀ ਦੀ ਇਸ ਪਰੀਖਿਆ ਲਈ ਦਸਵੀਂ ਸ਼੍ਰੇਣੀ ਵਾਸਤੇ ਉੱਕਾ ਪੁੱਕਾ 1050 ਰੁਪਏ ਅਤੇ ਬਾਰ੍ਹਵੀਂ ਸ਼੍ਰੇਣੀ ਵਾਸਤੇ ਉੱਕਾ ਪੁੱਕਾ 1350 ਰੁਪਏ ਪ੍ਰਤੀ ਪਰੀਖਿਆਰਥੀ ਪ੍ਰਤੀ ਵਿਸ਼ਾ ਪ੍ਰੀਖਿਆ ਫ਼ੀਸ ਨਾਲ 20 ਅਕਤੂਬਰ ਤੱਕ ਅਪਣਾ ਫ਼ਾਰਮ ਭਰ ਸਕਦੇ ਹਨ। ਜਦੋਂਕਿ ਇਹ ਪਰੀਖਿਆ ਫ਼ਾਰਮ 25 ਅਕਤੂਬਰ ਤੱਕ ਬੋਰਡ ਦੇ ਜ਼ਿਲ੍ਹਾ ਪੱਧਰ ਉਪਰ ਖੁੱਲੇ ਖੇਤਰੀ ਦਫ਼ਤਰਾਂ ਵਿਚ ਵੀ ਦਿੱਤੇ ਜਾ ਸਕਦੇ ਹਨ। ਇਸਤੋਂ ਇਲਾਵਾ 1000 ਰੁਪਏ ਲੇਟ ਫ਼ੀਸ ਨਾਲ ਫ਼ਾਰਮ ਭਰਨ ਦੀ ਆਖ਼ਰ ਮਿਤੀ 27 ਅਕਤੂਬਰ ਤੱਕ ਖੇਤਰੀ ਦਫ਼ਤਰਾਂ ਵਿਚ 1 ਨਵੰਬਰ ਜਮ੍ਹਾਂ ਕਰਵਾਏ ਜਾ ਸਕਦੇ ਹਨ। ਬੋਰਡ ਦੇ ਬੁਲਾਰੇ ਮੁਤਾਬਕ 2000 ਰੁਪਏ ਲੇਟ ਫ਼ੀਸ ਨਾਲ ਪ੍ਰੀਖਿਆ ਫ਼ਾਰਮ ਦਾ ਇੱਕ ਹੋਰ ਮੌਕਾ 3 ਨਵੰਬਰ ਤੱਕ ਆਨ ਲਾਈਨ ਅਤੇ ਮੁੱਖ ਦਫ਼ਤਰ ਵਿਚ 8 ਨਵੰਬਰ ਜਮ੍ਹਾਂ ਕਰਵਾਏ ਜਾ ਸਕਦੇ ਹਨ।
ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਫ਼ਾਰਮ ਤੇ ਫ਼ੀਸ ਭਰਨ ਦਾ ਸਡਿਊਲ ਜਾਰੀ
4 Views