ਪੰਜਾਬ ਸਰਕਾਰ ਕਿਸਾਨਾਂ ਤੇ ਮਜਦੂਰਾਂ ਦੀ ਭਲਾਈ ਲਈ ਵਚਨਵਧ: ਕੋਟਭਾਈ

0
22

ਕਰਜ਼ਾ ਮੁਆਫ਼ੀ ਦੇ ਚੈਕ ਵੰਡੇ
ਸੁਖਜਿੰਦਰ ਮਾਨ
ਬਠਿੰਡਾ, 10 ਨਵੰਬਰ :ਪੰਜਾਬ ਸਰਕਾਰ ਕਿਸਾਨਾਂ ਤੇ ਮਜਦੂਰਾਂ ਦੀ ਭਲਾਈ ਲਈ ਵਚਨਵਧ ਹੈ ਤੇ ਇੰਨ੍ਹਾਂ ਦੇ ਹਿੱਤਾਂ ਨੂੰ ਕਿਸੇ ਵੀ ਤਰ੍ਹਾਂ ਦੀ ਆਂਚ ਨਹੀਂ ਆਉਣ ਦੇਵੇਗੀ। ਇਹ ਦਾਅਵਾ ਭੁੱਚੋਂ ਮੰਡੀ ਹਲਕੇ ਦੇ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਨੇ ਕਰਦਿਆਂ ਅੱਜ ਦਰਜ਼ਨਾਂ ਬੇਜਮੀਨੇ ਕਿਸਾਨਾਂ ਤੇ ਮਜਦੂਰਾਂ ਨੂੰ ਕਰਜ਼ਾ ਮੁਆਫੀ ਦੇ ਚੈਕ ਵੰਡਦਿਆਂ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਵਲੋਂ ਥੋੜੇ ਸਮੇਂ ’ਚ ਹੀ ਇਤਿਹਾਸਕ ਫੈਸਲੇ ਲਏ ਗਏ ਹਨ। ਇਸ ਮੌਕੇ ਉਨਾਂ ਦਸਿਆ ਕਿ ਸਹਿਕਾਰਤਾ ਵਿਭਾਗ ਦੀ ਸਕੀਮ ਤਹਿਤ ਜ਼ਿਲ੍ਹੇ ਵਿਚ ਸਭ ਤੋਂ ਵੱਧ ਹਲਕਾ ਭੁੱਚੋ ’ਚ ਕਰਜ਼ਾ ਮੁਆਫ਼ੀ ਸਕੀਮ ਦਾ ਲਾਭ ਹੋਇਆ ਹੈ ਤੇ ਕਰੀਬ 6.5 ਕਰੋੋੜ ਰੁਪਏ ਬੇਜਮੀਨੇ ਕਿਸਾਨਾਂ ਤੇ ਮਜਦੂਰਾਂ ਦੇ ਮੁਆਫ਼ ਕੀਤੇ ਗਏ ਹਨ। ਉਨਾਂ੍ਹ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਤੋਂ ਸਾਬਤ ਹੋ ਗਿਆ ਹੈ ਕਿ ਆਉਣ ਵਾਲੀ ਸਰਕਾਰ ਕਾਂਗਰਸ ਪਾਰਟੀ ਦੀ ਬਣੇਗੀ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਅਵਤਾਰ ਸਿੰਘ ਗੋਨਿਆਣਾ, ਚੇਅਰਮੈਨ ਲਖਵਿੰਦਰ ਸਿੰਘ ਲੱਖਾ ਚੇਅਰਮੈਨ, ਬਲਾਕ ਪ੍ਰਧਾਨ ਗੁਰਦੀਪ ਸਿੰਘ ਭੋਖੜਾ, ਜਗਸੀਰ ਸਿੰਘ ਸੀਰਾ ਸਰਪੰਚ ਜੰਡਾਂਵਾਲਾ, ਸ਼ਵਿੰਦਰ ਸਿੰਘ ਨੇਹੀਆਂ ਵਾਲਾ, ਗੁਰਸੇਵਕ ਸਿੰਘ ਹਰਰਾਏਪੁਰ, ਖੁਸ਼ਵੰਤ ਸਿੰਘ ਜੀਦਾ, ਰਣਜੀਤ ਸਿੰਘ ਬਲਾਹੜ ਵਿੰਝੂ, ਗੁਰਦੀਪ ਸਿੰਘ ਬਰਨਾਲਾ, ਤੇਜਰਾਮ ਰਾਜੂ, ਬੱਬੂ ਜਵੰਦਾ ਸਿਵੀਆਂ, ਏਆਰ ਅੰਮਿਤਪਾਲ ਸਿੰਘ ਸਿੱਧੂ, ਦਰਸ਼ਨ ਸਿੰਘ ਪੂਹਲਾ ਮੈਨੇਜਰ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here