ਚੰਡੀਗੜ੍ਹ: ਪ੍ਰਦੂਸ਼ਣ ‘ਚ ਹੋ ਰਹੇ ਲਗਾਤਾਰ ਵਾਧੇ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ। ਪੰਜਾਬ ਸਰਕਾਰ ਨੇ ਆਪਣੀ ਐਡਵਾਈਜ਼ਰੀ ਵਿਚ ਲੋਕਾਂ ਨੂੰ ਮਾਸਕ ਪਾਉਣ ਦੀ ਹਿਦਾਇਤ ਦਿੱਤੀ ਹੈ। ਇਸ ਵੱਧਦੇ ਪ੍ਰਦੂਸ਼ਣ ਵਿਚ ਛੋਟੇ ਬੱਚਿਆ ਅਤੇ ਬਜ਼ਰੂਗਾਂ ਨੂੰ ਜ਼ਿਆਦਾ ਖ਼ਤਰਾਂ ਦੱਸਿਆ ਹੈ। ਸਰਕਾਰ ਨੇ ਲਗਭਗ 9 ਦੇ ਕਰੀਬ ਹਿਦਾਇਤਾਂ ਬਾਰੇ ਜ਼ਿਕਰ ਕੀਤਾ ਹੈ।
ਪੰਜਾਬ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਜੈ ਇੰਦਰ ਕੌਰ ਨੇ ਸੰਦੀਪ ਦਾਇਮਾ ਖਿਲਾਫ਼ ਚੰਡੀਗੜ੍ਹ ਥਾਣੇ ‘ਚ ਦਰਜ ਕਰਵਾਈ ਸ਼ਿਕਾਇਤ
ਐਡਵਾਈਜ਼ਰੀ ਵਿਚ ਦੱਸਿਆ ਗਿਆ ਹੈ ਕਿ ਹਵਾ ਪ੍ਰਦੂਸ਼ਣ ਨਾਲ ਕੌਣ ਖ਼ਤਰੇ ‘ਚ ਆ ਸਕਦੇ ਹਨ ਤੇ ਇਸ ਤੋਂ ਬਚਣ ਲਈ ਕਿ ਯਤਨ ਕੀਤੇ ਜਾ ਸਕਦੇ ਹਨ। ਇਸ ਦੇ ਨਾਲ ਹੀ ਇਹ ਵੀ ਦਸਿਆ ਗਿਆ ਹੈ ਕਿ ਹਵਾ ਪ੍ਰਦੂਸ਼ਣ ਤੋਂ ਬਿਮਾਰ ਹੋਣ ਦੇ ਕੀ ਲੱਛਣ ਹਨ ਤੇ ਕੀ ਇਲਾਜ ਕੀਤੇ ਜਾ ਸਕਦੇ ਹਨ।
Share the post "ਪੰਜਾਬ ਸਰਕਾਰ ਨੇ ਜਾਰੀ ਕੀਤੀ ਐਡਵਾਈਜ਼ਰੀ, ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾ ਪੜ੍ਹ ਲਵੋ ਇਹ ਖ਼ਬਰ"