ਬਠਿੰਡਾ ’ਚ ਆਪ ਦੀ ਚੋਣ ਮੁਹਿੰਮ ਦੀ ਸ਼ੁਰੂਆਤ ਕਰਨਗੇ ਅਮਨ ਅਰੋੜਾ!

0
16

ਸੁਖਜਿੰਦਰ ਮਾਨ

ਬਠਿੰਡਾ, 17 ਨਵੰਬਰ: ਭਾਵੇਂ ਆਮ ਆਦਮੀ ਪਾਰਟੀ ਵਲੋਂ ਹਾਲੇ ਅਪਣੇ ਦਸ ਮੌਜੂਦਾ ਵਿਧਾਇਕਾਂ ਨੂੰ ਛੱਡ ਬਾਕੀ ਹਲਕਿਆਂ ਤੋਂ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਗਿਆ ਪ੍ਰੰਤੂ ਸੂਬੇ ਦੇ ਵੀਵੀਆਈਪੀ ਹਲਕੇ ਮੰਨੇ ਜਾਂਦੇ ਬਠਿੰਡਾ ਸ਼ਹਿਰ ਵਿਚ ਪਾਰਟੀ ਦੇ ਹਲਕਾ ਇੰਚਾਰਜ਼ ਦੀ ਅਗਵਾਈ ਹੇਠ ਪਾਰਟੀ ਵਲੋਂ ਚੋਣ ਮੁਹਿੰਮ ਦਾ ਆਗਾਜ ਕੀਤਾ ਜਾ ਰਿਹਾ ਹੈ। ਪਤਾ ਲੱਗਿਆ ਹੈ ਕਿ ਇੱਥੇ 19 ਨਵੰਬਰ ਨੂੰ ਹੋਣ ਵਾਲੀ ਜਨਸਭਾ ਨੂੰ ਸੰਬੋਧਨ ਕਰਨ ਲਈ ਵਿਸੇਸ ਤੌਰ ’ਤੇ ਪਾਰਟੀ ਦੇ ਵਿਧਾਇਕ ਤੇ ਸੀਨੀਅਰ ਆਗੂ ਅਮਨ ਅਰੋੜਾ ਪੁੱਜ ਰਹੇ ਹਨ। ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਹਲਕਾ ਇੰਚਾਰਜ ਜਗਰੂਪ ਸਿੰਘ ਵਨੇ ਦਸਿਆ ਕਿ ਇਸ ਜਨ ਸਭਾ ਦੀਆਂ ਤਿਆਰੀਆਂ ਲਈ ਅੱਜ ਪਾਰਟੀ ਦੇ ਸਹਿਰੀ ਦਫਤਰ ਵਿਚ ਮੀਟਿੰਗ ਕੀਤੀ ਗਈ। ਜਿਸ ਵਿਚ ਜਨਸਭਾ ਸਬੰਧੀ ਦੀ ਤਿਆਰੀ ਸਬੰਧੀ ਆਗੂਆਂ ਤੇ ਵਰਕਰਾਂ ਦੀ ਡਿਊਟੀ ਲਗਾਈ ਗਈ । ਇਸ ਮੀਟਿੰਗ ਵਿਚ ਰਾਕੇਸ ਪੁਰੀ, ਅਮਿ੍ਰਤ ਅੱਗਰਵਾਲ,ਅਨਿਲ ਠਾਕੁਰ, ਬਲਜਿੰਦਰ ਬਰਾੜ, ਮਹਿੰਦਰ ਸਿੰਘ ਫੁਲੋਮਿੱਠੀ ,ਬਲਜੀਤ ਬੱਲੀ ਗੋਬਿੰਦਰ ਸਿੰਘ, ਜਰਨੈਲ ਸਿੰਘ ਹੈਪੀ, ਭੁਪਿੰਦਰ ਬਾਂਸਲ,ਆਲਮਜੀਤ , ਹਰਮੀਤ ਸਿੰਘ ਚਾਹਲ ਤੇ ਹੋਰ ਆਗੂ ਮੌਜੂਦ ਸਨ।

LEAVE A REPLY

Please enter your comment!
Please enter your name here