ਸੁਖਜਿੰਦਰ ਮਾਨ
ਬਠਿੰਡਾ, 11 ਦਸੰਬਰ: ਅੱਜ ਮੁੜ ਸ਼ਹਿਰ ਦੇ ਜੀਟੀ ਰੋਡ ਉੱਪਰ ਸਥਿਤ ਵਾਦੀ ਹਸਪਤਾਲ ਨਜ਼ਦੀਕ ਇਕ ਲਾਵਾਰਿਸ ਸੂਟਕੇਸ ਮਿਲਣ ’ਤੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਘਟਨਾ ਦੀ ਜਾਣਕਾਰੀ ਮਿਲਣ ’ਤੇ ਪੁਲਿਸ ਵਿਭਾਗ ਦੇ ਉਚ ਅਧਿਕਾਰੀ ਪੁੱਜੇ, ਜਿਨ੍ਹਾਂ ਬੰਬ ਨਿਰੋਧਕ ਦਸਤਾ , ਫਾਇਰ ਬਿ੍ਰਗੇਡ ਦੀਆਂ ਗੱਡੀਆਂ ਅਤੇ ਸਿਹਤ ਮਹਿਕਮੇ ਦੀਆਂ ਟੀਮਾਂ ਨੂੰ ਵੀ ਮੌਕੇ ’ਤੇ ਬੁਲਾਇਆ। ਹਾਲਾਂਕਿ ਪਹਿਲਾਂ ਦੀ ਤਰ੍ਹਾਂ ਇਹ ਸੂਟਕੇਸ ਵਿਚ ਕੁੱਝ ਨਾ ਮਿਲਿਆ ਪ੍ਰੰਤੂ ਇਸ ਘਟਨਾ ਕਾਰਨ ਸਾਰਾ ਦਿਨ ਪੁਲਿਸ ਦੀਆਂ ਭਾਜੜਾਂ ਪਈਆਂ ਰਹੀਆਂ। ਮੁਢਲੀ ਸੂਚਨਾ ਮੁਤਾਬਕ ਇਸ ਸੂਟਕੇਸ ਨੂੰ ਕੋਈ ਰਾਹੀਂ ਭੁੱਲ ਗਿਆ ਸੀ। ਥਾਣਾ ਕੋਤਵਾਲੀ ਦੇ ਇੰਸਪੈਕਟਰ ਨਰਿੰਦਰ ਕੁਮਾਰ ਨੇ ਦਸਿਆ ਕਿ ਸੂਟਕੇਸ ਵਿਚ ਕੋਈ ਬਰੂਦੀ ਵਸਤੂ ਨਹੀਂ ਮਿਲੀ ਪ੍ਰੰਤੂ ਫ਼ਿਰ ਵੀ ਲਾਪਰਵਾਹੀ ਕਰਨ ਵਾਲੇ ਵਿਰੁਧ ਸਖ਼ਤੀ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਇਸਤੋਂ ਪਹਿਲਾਂ ਵੀ ਇਸ ਜਗ੍ਹਾਂ ਉਪਰ ਲਾਵਾਰਸ ਬੈਗ ਮਿਲ ਚੁੱਕੇ ਹਨ। ਇਲਾਕੇ ਦੇ ਲੋਕਾਂ ਮੁਤਾਬਕ ਇੱਥੇ ਲੋਕਲ ਬੱਸ ਸਟਾਪ ਹੋਣ ਕਾਰਨ ਰਾਹਗੀਰ ਕਈ ਵਾਰ ਅਪਣਾ ਬੈਗ ਰੱਖ ਕੇ ਭੁੱਲ ਜਾਂਦੇ ਹਨ।
32 Views