WhatsApp Image 2024-02-16 at 14.53.03
WhatsApp Image 2024-02-15 at 20.55.12
WhatsApp Image 2024-02-16 at 14.53.04
WhatsApp Image 2024-02-15 at 20.55.45
WhatsApp Image 2023-12-30 at 13.23.33
WhatsApp Image 2023-12-28 at 12.16.20
WhatsApp Image 2024-02-21 at 10.32.16_5190d063
WhatsApp Image 2024-02-21 at 10.32.36_d2484a13
previous arrow
next arrow
Punjabi Khabarsaar
ਬਠਿੰਡਾ

ਮਨਪ੍ਰੀਤ ਬਾਦਲ ਬਠਿੰਡਾ ਚ ਕਰਨਗੇ ਰਿਹਾਇਸ਼, ਮੁੱਖ ਮੰਤਰੀ ਰੱਖਣੇ ਕੋਠੀ ਦਾ ਨੀਂਹ ਪੱਥਰ

ਸੁਖਜਿੰਦਰ ਮਾਨ
ਬਠਿੰਡਾ, 14 ਅਕਤੂਬਰ: ਪਿਛਲੀ ਕੈਪਟਨ ਸਰਕਾਰ ਦੌਰਾਨ ਹੀ ਵਿਤ ਮੰਤਰੀ ਨਾਲ ‘ਗੂੜੀ ਮਿੱਤਰਤਾ’ ਦੇ ਧਾਗੇ ’ਚ ਬੱਝੇ ਚੱਲੇ ਆ ਰਹੇ ਸੂਬੇ ਦੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੁਣ ਭਲਕੇ ਬਠਿੰਡਾ ’ਚ ਮਨਪ੍ਰੀਤ ਸਿੰਘ ਬਾਦਲ ਦੀ ਕੋਠੀ ਦਾ ਨੀਂਹ ਪੱਥਰ ਰੱਖਣਗੇ। ਹਾਲਾਂਕਿ ਇਸਤੋਂ ਪਹਿਲਾਂ ਦੁਸਹਿਰੇ ’ਚ ਸ਼ਾਮਲ ਹੋਣ ਦਾ ਪ੍ਰੋਗਰਾਮ ਬਣਾਇਆ ਸੀ ਪ੍ਰੰਤੂ ਇਸਨੂੰ ਮੁੱਖ ਮੰਤਰੀ ਦੇ ਹੋਰ ਰੁਝੇਵਿਆਂ ਕਾਰਨ ਰੱਦ ਕਰ ਦਿੱਤਾ ਗਿਆ ਹੈ। ਸੂਚਨਾ ਮੁਤਾਬਕ ਹੁਣ ਮੁੱਖ ਮੰਤਰੀ ਸਵੇਰੇ ਕਰੀਬ 11 ਵਜੇਂ ਬਠਿੰਡਾ ਪੁੱਜਣਗੇ, ਜਿੱਥੇ ਸਭ ਤੋਂ ਪਹਿਲਾਂ ਉਹ ਸਰਹਿੰਦ ਨਹਿਰ ਨੂੰ ਪੱਕੀ ਕਰਨ ਦੇ ਬਹੁਕਰੋੜੀ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣਗੇ। ਇਸੇ ਤਰ੍ਹਾਂ ਉਨ੍ਹਾਂ ਵਲੋਂ ਬਠਿੰਡਾ ਸ਼ਹਿਰੀਆਂ ਲਈ ਪ੍ਰਮੁੱਖ ਗਿਣੇ ਜਾਣ ਵਾਲੇ ਰੋਜ਼ ਗਾਰਡਨ ’ਚ 27 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਇਨਡੋਰ ਅਤੇ ਆਉਟਡੋਰ ਆਡੀਟੋਰੀਅਮ ਦਾ ਨੀਂਹ ਪੱਥਰ ਵੀ ਰੱਖਿਆ ਜਾਣਾ ਹੈ। ਇਸਤੋਂ ਇਲਾਵਾ ਮੁੱਖ ਮੰਤਰੀ ਸ: ਚੰਨੀ ਸ਼ਹਿਰ ਦੇ ਸ਼ਹੀਦ ਫ਼ੌਜੀ ਸੰਦੀਪ ਸਿੰਘ ਦੀ ਯਾਦ ਨੂੰ ਸਮਰਪਿਤ ਪਰਸਰਾਮ ਨਗਰ ਚੌਕ ’ਚ ਸਥਿਤ ਯਾਦਗਾਰ ਦੇ ਕੀਤੇ ਨਵੀਂਨੀਕਰਨ ਤੋਂ ਪਰਦਾ ਉਠਾਉਣ ਦੀ ਰਸਮ ਅਦਾ ਕਰਨਗੇ। ਇਹ ਵੀ ਸੂਚਨਾ ਮਿਲੀ ਹੈ ਕਿ ਇਸ ਦੌਰਾਨ ਮੁੱਖ ਮੰਤਰੀ ਸ਼ਹਿਰੀ ਹਲਕੇ ’ਚ ਕੀਤੇ ਜਾਣ ਵਾਲੇ ਇਕੱਠ ਨੂੰ ਵੀ ਸੰਬੋਧਨ ਕਰਨਗੇ। ਇਥੇ ਦਸਣਾ ਬਣਦਾ ਹੈ ਕਿ ਸ: ਬਾਦਲ ਦੇ ਪ੍ਰਵਾਰ ਵਲੋਂ ਚੋਣਾਂ ਤੋਂ ਪਹਿਲਾਂ ਸ਼ਹਿਰ ’ਚ ਰਿਹਾਇਸ਼ ਰਖਣ ਦੇ ਕੀਤੇ ਵਾਅਦੇ ਨੂੰ ਪੂਰਾ ਕਰਨ ਲਈ ਮਾਡਲ ਟਾਊਨ ਦੇ ਇਲਾਕੇ ’ਚ ਸਾਬਕਾ ਅਕਾਲੀ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਦੇ ਘਰ ਸਾਹਮਣੇ ਕੇਂਦਰੀ ਵਿਭਾਗ ਚਾਰਟਡ ਅਕਾਉਂਟੈਂਸ ਤੇ ਪੀਐਫ਼ ਦਫ਼ਤਰ ਦੇ ਬਿਲਕੁੱਲ ਨਾਲ ਲੱਗਦੀ ਜਗ੍ਹਾਂ ਸ਼ਹਿਰ ਦੇ ਦੋ ਵਿਅਕਤੀਆਂ ਕੋਲੋ ਖ਼ਰੀਦੀ ਗਈ ਹੈ। ਇਹ ਜਗ੍ਹਾਂ ਪੁੱਡਾ ਦੀ ਸੀ ਤੇ ਇਸਦੀ ਕੁੱਝ ਸਮਾਂ ਪਹਿਲਾਂ ਹੀ ਖੁੱਲੀ ਬੋਲੀ ਹੋਈ ਸੀ, ਜਿਹੜੀ ਕਰੀਬ ਪ੍ਰਤੀ ਗਜ਼ 28 ਹਜ਼ਾਰ ਤੱਕ ਪੁੱਜਣ ਦੀ ਸੂਚਨਾ ਹੈ। ਉਧਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਬਠਿੰਡਾ ਪੋ੍ਰਗਰਾਮਾਂ ਦੀ ਪੁਸ਼ਟੀ ਕਰਦਿਆਂ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਅਰੁਣ ਵਧਾਵਨ ਨੇ ਦਸਿਆ ਕਿ ਇਸ ਸਬੰਧ ਵਿਚ ਸਾਰੇ ਇੰਤਜਾਮ ਹੋ ਚੁੱਕੇ ਹਨ।

Related posts

ਕਿਸਾਨੀ ਸ਼ੰਘਰਸ਼ ‘ਚ ਜਾਨ ਗਵਾਉਣ ਵਾਲੇ 7 ਕਿਸਾਨਾਂ ਦੇ ਵਾਰਸਾਂ ਨੂੰ ਮਿਲੀਆਂ ਨੌਕਰੀਆਂ

punjabusernewssite

ਗੁਲਾਬੀ ਸੁੰਡੀ ਨਾਲ ਖ਼ਰਾਬ ਹੋਏ ਨਰਮੇ ਦਾ ਮੁਆਵਜ਼ਾ ਹਫ਼ਤੇ ਅੰਦਰ ਮਿਲੇਗਾ : ਡਿਪਟੀ ਕਮਿਸ਼ਨਰ

punjabusernewssite

ਪੰਜਾਬ ਸਰਕਾਰ ਤੀਰਥ ਯਾਤਰਾ ਸਕੀਮ ਤਹਿਤ ਅਯੁੱਧਿਆ ਧਾਮ ਦੇ ਦਰਸ਼ਨਾਂ ਦਾ ਕਰੇ ਪ੍ਰਬੰਧ :- ਸੁਖਪਾਲ ਸਰਾਂ

punjabusernewssite