ਬਠਿੰਡਾ ’ਚ ਸਸਤਾ ਰੇਤਾ ਉਪਲੱਬਧ ਕਰਾਉਣ ਲਈ ਰਿਟੇਲਰ ਹੋਲਸੇਲਰ ਰੇਟ ਕੀਤੇ ਫਿਕਸ : ਡੀਸੀ

0
30

ਨਿਰਧਾਰਿਤ ਰੇਟਾਂ ਤੋਂ ਵੱਧ ਰੇਤ ਵੇਚਦਾ ਪਾਇਆ ਤਾਂ ਹੋਵੇਗੀ ਸਖਤ ਕਾਨੂੰਨੀ ਕਾਰਵਾਈ

ਸ਼ਿਕਾਇਤ ਸਬੰਧੀ ਟੋਲ ਫ਼ਰੀ ਨੰਬਰ 1800-180-2422 ਕੀਤਾ ਜਾਵੇ ਸੰਪਰਕ

ਸੁਖਜਿੰਦਰ ਮਾਨ

ਬਠਿੰਡਾ, 12 ਦਸੰਬਰ: ਸੂਬੇ ’ਚ ਮਹਿੰਗੇ ਰੇਤ ਨੂੰ ਲੈ ਕੇ ਸਰਕਾਰ ਵਲੋਂ ਚੁੱਕੇ ਜਾ ਰਹੇ ਸਖ਼ਤ ਕਦਮਾਂ ਤਹਿਤ ਹੁਣ ਬਠਿੰਡਾ ’ਚ ਨਿਰਧਾਰਿਤ ਰੇਟਾਂ ਤੋਂ ਵੱਧ ਰੇਤ ਵੇਚਣ ਵਾਲਿਅ ਵਿਰੁਧ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਅੱਜ ਇੱਥੇ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਸਪੱਸ਼ਟ ਕੀਤਾ ਕਿ ਬਠਿੰਡਾ ਚ 30.92, ਰਾਮਪੁਰਾ ਫੂਲ 31.28, ਤਲਵੰਡੀ ਸਾਬੋ 32.35, ਮੌੜ 32.39, ਸੰਗਤ 31.76, ਨਥਾਣਾ 30.57, ਗੋਨਿਆਣਾ 30.41 ਅਤੇ ਭਗਤਾ ਭਾਈਕਾ ਵਿਖੇ 29.42 ਰੁਪਏ ਰਿਟੇਲਰ ਵਲੋਂ ਰੇਤਾ ਵੇਚਣ ਦਾ ਐਵਰੇਜ਼ ਰੇਟ (ਸਮੇਤ ਲੋਡਿੰਗ) ਪ੍ਰਤੀ ਕਿਊਬਿਕ ਫੁੱਟ ਤਹਿ ਕੀਤਾ ਗਿਆ ਹੈ। ਇਸੇ ਤਰ੍ਹਾਂ ਬਠਿੰਡਾ ਚ 73, ਰਾਮਪੁਰਾ ਫੂਲ 74, ਤਲਵੰਡੀ ਸਾਬੋ 76, ਮੌੜ 76, ਸੰਗਤ 75, ਨਥਾਣਾ 72, ਗੋਨਿਆਣਾ 72 ਅਤੇ ਭਗਤਾ ਭਾਈਕਾ ਵਿਖੇ 69 ਰੁਪਏ ਰਿਟੇਲਰ ਵਲੋਂ ਰੇਤਾ ਵੇਚਣ ਦਾ ਐਵਰੇਜ਼ ਰੇਟ (ਸਮੇਤ ਲੋਡਿੰਗ) ਪ੍ਰਤੀ ਕੁਇੰਟਲ ਤਹਿ ਕੀਤਾ ਗਿਆ ਹੈ।      ਡਿਪਟੀ ਕਮਿਸ਼ਨਰ ਸ. ਸੰਧੂ ਨੇ ਅੱਗੇ ਦੱਸਿਆ ਕਿ ਬਠਿੰਡਾ ਚ 3092, ਰਾਮਪੁਰਾ ਫੂਲ 3128, ਤਲਵੰਡੀ ਸਾਬੋ 3235, ਮੌੜ 3239, ਸੰਗਤ 3176, ਨਥਾਣਾ 3057, ਗੋਨਿਆਣਾ 3041 ਅਤੇ ਭਗਤਾ ਭਾਈਕਾ ਵਿਖੇ 2942 ਸਸਤਾ ਰੇਤਾ ਉਪਲੱਬਧ ਕਰਾਉਣ ਲਈ ਰੇਤੇ ਦੇ ਰਿਟੇਲਰ ਵਲੋਂ ਰੇਤਾ ਵੇਚਣ ਦਾ ਐਵਰੇਜ਼ ਰੇਟ (ਸਮੇਤ ਲੋਡਿੰਗ) ਟਰਾਲੀ ਦਾ ਰੇਟ (100 ਕਿਊਬਿਕ ਫੁੱਟ) ਤਹਿ ਕੀਤਾ ਗਿਆ ਹੈ।  ਇਸ ਮੌਕੇ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਆਮ ਲੋਕਾਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਜ਼ਿਲ੍ਹੇ ਚ ਜੇਕਰ ਕੋਈ ਵੀ ਰੇਤਾ ਰਿਟੇਲਰ ਜਾਂ ਹੋਲਸੇਲਰ ਨਿਰਧਾਰਿਤ ਰੇਟਾਂ ਤੋਂ ਵੱਧ ਚਾਰਜ ਕਰਦਾ ਹੈ ਤਾਂ ਉਸ ਦੀ ਸ਼ਿਕਾਇਤ ਪੁਲਿਸ ਵਿਭਾਗ ਜਾਂ ਮਾਈਨਿੰਗ ਵਿਭਾਗ ਦੇ ਟੋਲ ਫ਼ਰੀ ਨੰਬਰ 1800-180-2422 ਤੇ ਕੀਤੀ  ਜਾ ਸਕਦੀ ਹੈ।

LEAVE A REPLY

Please enter your comment!
Please enter your name here