ਸੁਖਜਿੰਦਰ ਮਾਨ
ਬਠਿੰਡਾ, 5 ਮਈ : ਕਰੀਬ ਸਵਾ ਤਿੰਨ ਸਾਲ ਪਹਿਲਾਂ ਦੁਨੀਆਂ ਭਰ ’ਚ ਕੋਹਰਾਮ ਮਚਾਉਣ ਵਾਲੇ ਕਰੋਨਾ ਵਾਇਰਸ ਨੇ ਮੁੜ ਕਹਿਰ ਮਚਾਉਣਾ ਸ਼ੁਰੂ ਕਰ ਦਿੱਤਾ ਹੈ। ਬਠਿੰਡਾ ’ਚ ਸਾਲ 2023 ਵਿਚ ਕਰੋਨਾ ਨਾਲ ਅੱਜ ਪਹਿਲੀ ਮੌਤ ਹੋ ਗਈ ਹੈ। ਮਰਨ ਵਾਲੀ ਔਰਤ ਸਥਾਨਕ ਸ਼ਹਿਰ ਦੀ ਵਾਸੀ ਹੈ, ਜਿਸਦਾ ਆਦੇਸ਼ ਹਸਪਤਾਲ ਭੁੱਚੋਂ ਵਿਚ ਇਲਾਜ ਚੱਲ ਰਿਹਾ ਸੀ। ਮ੍ਰਿਤਕ ਔਰਤ ਦਾ ਅੰਤਿਮ ਸੰਸਕਾਰ ਵੀ ਸਹਾਰਾ ਜਨ ਸੇਵਾ ਦੇ ਵਰਕਰਾਂ ਵਲੋਂ ਕਰੋਨਾ ਕਿੱਟ ਪਹਿਨ ਕੇ ਸਥਾਨਕ ਅਨਾਜ ਮੰਡੀ ਨਜਦੀਕ ਸਥਿਤ ਸਮਸਾਨਘਾਟ ਵਿਚ ਪਰਿਵਾਰਕ ਮੈਂਬਰਾਂ ਦੀ ਹਾਜਰੀ ਵਿਚ ਕੀਤਾ ਗਿਆ। ਇਸਦੀ ਪੁਸ਼ਟੀ ਸਥਾਨਕ ਜ਼ਿਲ੍ਹਾ ਹਸਪਤਾਲ ਦੇ ਕਰੋਨਾ ਵਾਰਡ ਦੇ ਇੰਚਾਰਜ਼ ਡਾਕਟਰ ਮਨੀਸ਼ ਗੁਪਤਾ ਨੇ ਵੀ ਕੀਤੀ ਹੈ। ਉਨ੍ਹਾਂ ਦਸਿਆ ਕਿ ਮਹਿਲਾ ਮਰੀਜ਼ ਦੀ ਹਾਲਾਤ ਗੰਭੀਰ ਸੀ, ਜਿਸਦੇ ਚੱਲਦੇ ਉਸਦਾ ਪ੍ਰਾਈਵੇਟ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ। ਦਸਣਾ ਬਣਦਾ ਹੈ ਕਿ ਉਂਜ ਸ਼ਹਿਰ ਦੇ ਵੱਖ ਵੱਖ ਪ੍ਰਾਈਵੇਟ ਹਸਪਤਾਲਾਂ ਵਿਚ ਦਾਖ਼ਲ ਦੋ ਹੋਰ ਮਰੀਜਾਂ ਦੀ ਵੀ ਪਿਛਲੇ ਦਿਨਾਂ ‘ਚ ਮੌਤ ਹੋ ਚੁੱਕੀ ਹੈ ਪ੍ਰੰਤੂ ਉਨ੍ਹਾਂ ਵਿਚੋਂ ਇੱਕ ਮਾਨਸਾ ਅਤੇ ਇੱਕ ਫ਼ਰੀਦਕੋਟ ਜ਼ਿਲ੍ਹੇ ਨਾਲ ਸਬੰਧਤ ਸੀ। ਉਧਰ ਅੰਕੜਿਆਂ ਮੁਤਾਬਕ ਹੁਣ ਬਠਿੰਡਾ ਜ਼ਿਲ੍ਹੇ ਵਿਚ ਕਰੋਨਾ ਦੇ ਕੁੱਲ 81 ਮਰੀਜ ਹੋ ਚੁੱਕੇ ਹਨ, ਜਿੰਨ੍ਹਾਂ ਵਿਚੋਂ ਤਿੰਨ ਮਰੀਜ਼ ਵੱਖ-ਵੱਖ ਹਸਪਤਾਲਾਂ ਵਿਚ ਦਾਖਲ ਹਨ। ਇਸਤੋਂ ਇਲਾਵਾ ਨਿੱਤ ਦਿਨ ਹੋਣ ਵਾਲੀ ਸੈਪÇਲੰਗ ਵਿਚੋਂ ਵੀ ਮਰੀਜ਼ ਸਾਹਮਣੇ ਆ ਰਹੇ ਹਨ ਅਤੇ ਅੱਜ ਵੀ ਦਸ ਮਰੀਜ਼ ਮਿਲੇ ਹਨ।
Share the post "ਬਠਿੰਡਾ ’ਚ ਸਾਲ 2023 ਵਿਚ ਕਰੋਨਾ ਨਾਲ ਹੋਈ ਪਹਿਲੀ ਮੌਤ, ਨਵੇਂ ਮਰੀਜਾਂ ਦੀ ਵੀ ਗਿਣਤੀ ਵਧਣ ਲੱਗੀ"