ਸੁਖਜਿੰਦਰ ਮਾਨ
ਬਠਿੰਡਾ, 29 ਅਕਤੂਬਰ: ਮਾਲਵਾ ਕਾਲਜ ਆਫ ਫਿਜੀਕਲ ਐਜੂਕੇਸਨ ਦੇੇ ਖਿਡਾਰੀਆਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸਮਾਪਤ ਹੋਏ ਅੰਤਰ-ਕਾਲਜ ਤੀਰਅੰਦਾਜੀ ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਜੇਤੂ ਇਤਿਹਾਸ ਨੂੰ ਦੁਹਰਾਇਆ ਹੈ। ਕਾਲਜ਼ ਵਿਦਿਆਰਥੀ ਜਸਕੀਰਤ ਸਿੰਘ (ਬੀ.ਪੀ.ਐਡ.-1), ਹਰਜੀਤ ਸਿੰਘ (ਬੀ.ਪੀ.ਐਡ.-1) ਅਤੇ ਕਮਲ (ਬੀ.ਪੀ.ਈ.ਐਸ.-1) ਨੇ ਸਾਨਦਾਰ ਪ੍ਰਦਰਸਨ ਕਰਨ ਦੇ ਚੱਲਦੇ ਇੰਨ੍ਹਾਂ ਖਿਡਾਰੀਆਂ ਨੂੰ ਅੰਤਰ-ਯੂਨੀਵਰਸਿਟੀ ਮੁਕਾਬਲੇ ਦੇ ਟਰਾਇਲਾਂ ਲਈ ਚੁਣਿਆ ਗਿਆ ਹੈ। ਕਾਲਜ ਮੈਨੇਜਮੈਂਟ ਦੇ ਚੇਅਰਮੈਨ ਰਮਨ ਸਿੰਗਲਾ, ਮੀਤ ਪ੍ਰਧਾਨ ਰਾਕੇਸ ਗੋਇਲ, ਡਾਇਰੈਕਟਰ ਪ੍ਰੋ: ਦਰਸਨ ਸਿੰਘ, ਡੀਨ ਆਰ.ਸੀ. ਸਰਮਾ ਅਤੇ ਫੈਕਲਟੀ ਮੈਂਬਰਾਂ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸਾਨਦਾਰ ਪ੍ਰਦਰਸਨ ਲਈ ਵਧਾਈ ਦਿੱਤੀ ਅਤੇ ਸਾਲਾਨਾ ਸਮਾਗਮ ਵਿੱਚ ਖਿਡਾਰੀਆਂ ਨੂੰ ਸਨਮਾਨਿਤ ਕਰਨ ਦਾ ਐਲਾਨ ਕੀਤਾ।
21 Views