ਬੀਸੀਐੱਲ ਇੰਡਸਟਰੀ ਬਠਿੰਡਾ ਨੇ ਦੇਸ਼ ਭਰ ’ਚ ਕੁਲ ਰੈਵਨਿਊ ਕੈਟਾਗਰੀਜ਼ ’ਚ 550 ਵਾਂ ਰੈਂਕ ਕੀਤਾ ਹਾਸਿਲ

0
4
16 Views

ਫੂਡ ਪ੍ਰੋਸੈਸਿੰਗ ਦੇ ਰੈਕਿੰਗ ’ਚ ਕੰਪਨੀ ਨੇ ਦੇਸ਼ ਭਰ ’ਚ 11 ਵਾਂ ਸਥਾਨ ਪ੍ਰਾਪਤ ਕੀਤਾ

ਸਾਲ 2020 ’ਚ ਕੰਪਨੀ ਦੀ ਰੈਂਕਿੰਗ 700 ਸੀ ਜਿਹੜੀ ਸਾਲ 2021 ’ਚ 550 ’ਤੇ ਪਹੁੰਚ ਗਈ ਹੈ।

ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਰਾਜਿੰਦਰ ਮਿੱਤਲ ਵੱਲੋਂ ਸਮੂਹ ਸਟਾਫ਼ ਅਤੇ ਹੋਰ ਕਰਮਚਾਰੀਆਂ ਨੂੰ ਇਸ ਪ੍ਰਾਪਤੀ ’ਤੇ ਦਿੱਤੀ ਵਧਾਈ।

ਸੁਖਜਿੰਦਰ ਮਾਨ

ਬਠਿੰਡਾ, 6 ਅਪ੍ਰੈਲ: ਬੀਸੀਐੱਲ ਇੰਡਸਟਰੀ ਲਿਮਟਿਡ ਲਗਾਤਾਰ ਤਰੱਕੀ ਦੀਆ ਰਾਹਾਂ ’ਤੇ ਚੱਲਦੀ ਜਾ ਰਹੀ ਹੈ। ਇਹੀ ਕਾਰਨ ਹੈ ਕਿ ਜਿਥੇ ਪਹਿਲਾਂ ਇਹ ਉਦਯੋਗਿਕ ਗਰੁੱਪ ਸਾਲ 2020 ’ਚ ਦੇਸ਼ ਭਰ ਦੀਆਂ ਚੋਣਵੀਆਂ ਇਕ ਹਜ਼ਾਰ ਕੰਪਨੀਆਂ ਦੀ ਕੁਲ ਰੈਵਨਿਊ ਕੈਟਾਗਰਿਜ਼ ਦੀ ਰੈਂਕਿੰਗ ’ਚ 700 ਵੇਂ ਸਥਾਨ ’ਤੇ ਸੀ ਜੋ ਸਾਲ 2021 ’ਚ 550 ਵੇਂ  ਸਥਾਨ ’ਤੇ ਪਹੁੰਚ ਗਈ ਹੈ। ਇਕ ਸਾਲ ਦੇ ਅੰਦਰ ਅੰਦਰ ਬੀਸੀਐੱਲ ਇੰਡਸਟਰੀ ਨੇ ਆਪਣੇ ਪਿਛਲੇ ਇਕ ਸਾਲ ਪਹਿਲਾਂ ਦੇ ਰੈਂਕ ਤੋਂ 150 ਰੈਂਕ ਦੀ ਉਚਾਈ ਨੂੰ ਛੂਹ ਲਿਆ ਹੈ। ਇਸ ਤੋਂ ਵੀ ਜ਼ਿਆਦਾ ਮਾਣ ਵਾਲੀ ਗੱਲ ਇਹ ਹੈ ਕਿ ਬਠਿੰਡਾ ਦੀ ਇਸ ਉਦਯੋਗਿਕ ਗਰੁੱਪ ਨੇ ਫੂਡ ਪ੍ਰੋਸੈਸਿੰਗ ਕੰਪਨੀਆਂ ਦੀ ਰੈਂਕਿੰਗ ’ਚ ਦੇਸ਼ ਭਰ ਦੇ ਅੰਦਰ 11 ਵਾਂ ਸਥਾਨ ਪ੍ਰਾਪਤ ਕੀਤਾ ਹੈ। ਦੱਸਣਯੋਗ ਹੈ ਕਿ ਦੇਸ਼ ਭਰ ’ਚ ਹਰ ਸਾਲ ਬਿਜ਼ਨਸ ਸਟੈਂਡਰਡ ਵੱਲੋਂ ਦੇਸ਼ ਦੀਆਂ ਵੱਧ ਮੁਨਾਫ਼ਾ ਕਮਾਉਣ ਵਾਲੀਆਂ ਇਕ ਹਜ਼ਾਰ ਕੰਪਨੀਆਂ ਦੀ ਚੋਣ ਕਰਕੇ ਰੈਂਕਿੰਗ ਦਿੱਤੀ ਜਾਂਦੀ ਹੈ। ਇਸ ਸੂਚੀ ਨੂੰ ਹਰ ਸਾਲ ਮਾਰਚ ਮਹੀਨੇ ਅੰਤ ’ਚ ਪ੍ਰਕਾਸ਼ਿਤ ਕੀਤਾ ਜਾਂਦਾ ਹੈ। ਇਸ ਸੂਚੀ ’ਚ ਹੀ ਬੀਸੀਐੱਲ ਇੰਡਸਟਰੀ ਲਿਮਟਿਡ ਬਠਿੰਡਾ ਨੇ ਸਾਲ 2021 ਦੀ ਰੈਂਕਿੰਗ ’ਚ 550 ਵਾਂ ਸਥਾਨ ਪ੍ਰਾਪਤ ਕਰ ਲਿਆ ਹੈ ਜਦੋਂ ਕਿ ਸਾਲ 2020 ’ਚ ਇਹ ਰੈਂਕ 700 ਸੀ। ਫੂਡ ਪ੍ਰੋਸੈਸਿੰਗ ਮਾਮਲੇ ’ਚ ਤਾਂ ਕੰਪਨੀ ਨੇ ਆਪਣੀ ਦੇਸ਼ ਦੀਆਂ ਮੁੱਖ ਨਾਮੀ ਕੰਪਨੀਆਂ ’ਚ ਜਗ੍ਹਾ ਬਣਾਉਂਦੇ ਹੋਏ 11 ਵਾਂ ਸਥਾਨ ਪ੍ਰਾਪਤ ਕੀਤਾ ਹੈ। ਇਸ ਪ੍ਰਾਪਤੀ ’ਤੇ ਬੋਲਦਿਆ ਬੀਸੀਐੱਲ ਇੰਡਸਟਰੀ ਲਿਮਟਿਡ ਦੇ ਮੈਨੇੇਜਿੰਗ ਡਾਇਰੈਕਟਰ ਰਾਜਿੰਦਰ ਮਿੱਤਲ ਨੇ ਦੱਸਿਆ ਕੇ ਇਹ ਕਾਫੀ ਮਾਣ ਵਾਲੀ ਗੱਲ ਹੈ ਕਿ ਗਰੁੱਪ ਵੱਲੋਂ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਚੰਗਾ ਪ੍ਰਦਰਸ਼ਨ ਕਰਦੇ ਹੋਏ ਹੋਰ ਉੱਚਾ ਰੈਂਕ ਹਾਸਿਲ ਕੀਤਾ ਹੈ ਅਤੇ ਫੂਡ ਪ੍ਰੋਸੈਸਿੰਗ ਦੇ ਮਾਮਲੇ ’ਚ ਅਸੀਂ ਕਾਫੀ ਚੰਗੇ ਰੈਂਕ ’ਤੇ ਆਏ ਹਾਂ। ਉਨ੍ਹਾਂ ਇਸ ਪ੍ਰਾਪਤੀ ਲਈ ਜਿਥੇ ਬੀਸੀਐੱਲ ਇੰਡਸਟਰੀ ਦੀ ਪੂਰੀ ਟੀਮ ਅਤੇ ਕਰਮਚਾਰੀਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ’ਚ ਵੀ ਇਸੇ ਤਰ੍ਹਾਂ ਹਰ ਪੱਖ ਤੋਂ ਮਿਹਨਤ ਕਰਨ ਦਾ ਸੰਦੇਸ਼ ਦਿੱਤਾ। ਦੂਜੇ ਪਾਸੇ ਬੀਸੀਐੱਲ ਦੀ ਇਸ ਚੰਗੀ ਰੈਂਕਿੰਗ ਦੇ ਚਲਦੇ ਇਲਾਕੇ ਦੇ ਉਦਯੋਗਿਕ ਜਗਤ ’ਚ ਵੀ ਕਾਫੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।

LEAVE A REPLY

Please enter your comment!
Please enter your name here