5 Views
ਸੁਖਜਿੰਦਰ ਮਾਨ
ਬਠਿੰਡਾ, 20 ਜੁਲਾਈ – ਭਾਰਤੀ ਜਨਤਾ ਪਾਰਟੀ ਦੇ ਸੂਬਾਈ ਜਨਰਲ ਸਕੱਤਰ ਬਣਨ ’ਤੇ ਦਿਆਲ ਸੋਢੀ ਦਾ ਉਨ੍ਹਾਂ ਦੇ ਪਿੰਡ ਪੁੱਜਣ ’ਤੇ ਭਰਵਾਂ ਸਵਾਗਤ ਕੀਤਾ ਗਿਆ। ਪਾਰਟੀ ਦੇ ਬਲਾਕ ਪੱਧਰ ਤੋਂ ਉਠ ਕੇ ਜ਼ਿਲ੍ਹਾ ਪ੍ਰਧਾਨ ਤੇ ਸੂਬਾ ਮੀਤ ਪ੍ਰਧਾਨ ਰਹਿਣ ਵਾਲੇ ਸ਼੍ਰੀ ਸੋਢੀ ਨਜਦੀਕੀ ਪਿੰਡ ਤੂੰਗਵਾਲੀ ਦੇ ਰਹਿਣ ਵਾਲੇ ਹਨ। ਉਨ੍ਹਾਂ ਅਪਣਾ ਸਫ਼ਰ ਪਿੰਡ ਦੇ ਯੂਥ ਕਲੱਬ ਦੀ ਪ੍ਰਧਾਨਗੀ ਤੋਂ ਕੀਤਾ ਸੀ। ਇਸ ਮੌਕੇ ਇਕੱਠੇ ਹੋਏ ਪਿੰਡ ਵਾਸੀਆਂ ਨੇ ਸ਼੍ਰੀ ਸੋਢੀ ਦੇ ਜਨਰਲ ਸਕੱਤਰ ਬਣਨ ‘ਤੇ ਲੱਡੂ ਵੰਡ ਕੇ ਖ਼ੁਸੀ ਦਾ ਇਜ਼ਹਾਰ ਕੀਤਾ। ਇਸ ਦੌਰਾਨ ਦਿਆਲ ਸੋਢੀ ਨੇ ਵੀ ਪਿੰਡ ਵਾਸੀਆਂ ਦਾ ਹਰ ਕਦਮ ’ਤੇ ਸਾਥ ਦੇਣ ਲਈ ਧੰਨਵਾਦ ਕੀਤਾ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਗੁਰਜੀਤ ਮਾਨ, ਠੇਕੇਦਾਰ ਜੋਗਿੰਦਰ ਸਿੰਘ ਬਰਾੜ, ਭੁਪਿੰਦਰ ਸਿੰਘ ਸਿੱਧੂ, ਕੁਲਦੀਪ ਮਾਨ, ਗਗਨਦੀਪ ਮਾਨ, ਰਛਪਾਲ ਮਾਨ ਤੇ ਬੀਰੂ ਕੁਮਾਰ ਆਦਿ ਹਾਜ਼ਰ ਸਨ।