ਮਾਨ ਦਲ ਵਲੋਂ 28 ਨਵੰਬਰ ਨੂੰ ਬਰਗਾੜੀ ਵਿਖੇ “ਪੰਥ-ਗ੍ਰੰਥ ਅਤੇ ਕਿਸਾਨ’’ ਬਚਾਓ ਰੈਲੀ ਦਾ ਐਲਾਨ

0
38

ਕਾਂਗਰਸ, ਅਕਾਲੀ ਦਲ ਅਤੇ ਆਪ ਨੇ ਬੇਅਦਬੀ ’ਤੇ ਸੇਕੀਆਂ ਸਿਆਸੀ ਰੋਟੀਆਂ: ਮਾਨ
ਸੁਖਜਿੰਦਰ ਮਾਨ
ਬਠਿੰਡਾ 23 ਅਕਤੂਬਰ: ਸ਼੍ਰੋਮਣੀ ਅਕਾਲੀ ਦਲ ਅੰਮਿ੍ਰਤਸਰ ਨੇ ਕਾਂਗਰਸ, ਅਕਾਲੀ ਦਲ ਅਤੇ ਆਪ ਉਪਰ ਬੇਅਦਬੀ ਦੇ ਮੁੱਦੇ ’ਤੇ ਸਿਆਸੀ ਰੋਟਣ ਸੇਕਣ ਦਾ ਦੋਸ਼ ਲਗਾਉਂਦਿਆਂ ਆਗਾਮੀ 28 ਨਵੰਬਰ ਨੂੰ ਬਰਗਾੜੀ ਵਿਖੇ “ਪੰਥ-ਗ੍ਰੰਥ ਅਤੇ ਕਿਸਾਨ’’ ਬਚਾਓ ਰੈਲੀ ਕਰਨ ਦਾ ਐਲਾਨ ਕੀਤਾ ਹੈ। ਅੱਜ ਸਥਾਨਕ ਸਰਕਟ ਹਾਊਸ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਰਟੀ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਦੋਸ਼ ਲਾਇਆ ਕਿ ਬੇਅਦਬੀ ਦੀਆਂ ਘਟਨਾਵਾਂ ਨੂੰ 6 ਸਾਲ ਹੋ ਗਏ ਹਨ ਪ੍ਰੰਤੂ ਕਿਸੇ ਵੀ ਪਾਰਟੀ ਨੇ ਇਨਸਾਫ ਲੈਣ ਲਈ ਮਜਬੂਤੀ ਵਾਲੀ ਗੱਲ ਨਹੀਂ ਕੀਤੀ ਜਦੋਕਿ ਸ੍ਰੋਮਣੀ ਅਕਾਲੀ ਦਲ ਅੰਮਿ੍ਰਤਸਰ ਵੱਲੋਂ ਪਿਛਲੇ112 ਦਿਨਾਂ ਤੋਂ ਬਰਗਾੜੀ ਤੋਂ ਗਿ੍ਰਫਤਾਰੀ ਜਥੇ ਭੇਜੇ ਜਾ ਰਹੇ ਹਨ ਤਾਂ ਜੋ ਸਰਕਾਰ ਤੇ ਇਨਸਾਫ਼ ਲਈ ਦਬਾਅ ਬਣਾਇਆ ਜਾ ਸਕ। ਸ ਮਾਨ ਨੇ ਬੀਐਸਐਫ ਨੂੰ 50 ਕਿਲੋਮੀਟਰ ਤਕ ਦੇ ਵੱਧ ਅਧਿਕਾਰ ਦੇਣ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਗੁਲਾਬੀ ਸੁੰਡੀ ਅਤੇ ਮੀਂਹ ਨਾਲ ਨੁਕਸਾਨੀਆਂ ਫਸਲਾਂ ਦੇ ਮੁਆਵਜੇ ਨਾ ਦੇਣ ਅਤੇ ਬੇਅਦਬੀ ਘਟਨਾਵਾਂ ਤੇ ਹਾਲੇ ਤਕ ਇਨਸਾਫ਼ ਨਾ ਦੇ ਸਕਣ ਲਈ ਪੰਜਾਬ ਸਰਕਾਰ ਜਿੰਮੇਵਾਰ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਗੁਰਸੇਵਕ ਸਿੰਘ ਜਵਾਹਰਕੇ ,ਪਰਮਿੰਦਰ ਸਿੰਘ ਬਾਲਿਆਂਵਾਲੀ, ਸੁਖਦੇਵ ਸਿੰਘ ਕਾਲਾ, ਮਨਜੀਤ ਸਿੰਘ ਸੀਰਾ, ਅਮਰਿੰਦਰ ਸਿੰਘ, ਸਿਮਰਨਜੋਤ ਸਿੰਘ ਖਾਲਸਾ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here