Punjabi Khabarsaar
ਬਠਿੰਡਾ

ਮਿੱਤਲ ਗਰੁੱਪ ਵੱਲੋਂ ਟੂਲਿਪ ਕ੍ਰਿਕਟ ਕੱਪ ਦਾ ਆਯੋਜਨ

ਐੱਮਡੀ ਕੁਸ਼ਲ ਮਿੱਤਲ ਵੱਲੋਂ ਖਿਡਾਰੀਆਂ ਦੀ ਕੀਤੀ ਹੌਸਲਾ ਅਫ਼ਜਾਈ
ਸੁਖਜਿੰਦਰ ਮਾਨ
ਬਠਿੰਡਾ, 10 ਨਵੰਬਰ :ਮਿੱਤਲ ਗਰੁੱਪ ਵੱਲੋਂ ਸਥਾਨਕ ਟੂ ਲਿਪ ਸਪੋਰਟਸ ਸਟੇਡੀਅਮ ਵਿਖੇ ਟੂ ਲਿਪ ਕ੍ਰਿਕਟ ਕੱਪ ਦਾ ਆਯੋਜਨ ਕੀਤਾ ਗਿਆ। ਜਿਸ ’ਚ ਬਠਿੰਡਾ ਭਰ ਤੋਂ ਟੀਮਾਂ ਹਿੱਸਾ ਲੈ ਰਹੀਆਂ ਹਨ। ਇਸ ਟੂਰਨਾਮੈਂਟ ’ਚ ਕੁਲ 40 ਦੇ ਕਰੀਬ ਮੈਚ ਖੇਡੇ ਜਾਣੇ ਹਨ। ਬੀਤੇ ਦਿਨੀਂ ਸ਼ੁਰੂ ਹੋਏ ਟੂ ਲਿਪ ਕ੍ਰਿਕਟ ਕੱਪ ਦਾ ਰਸ਼ਮੀ ਉਦਘਾਟਨ ਮਿੱਤਲ ਗਰੁੱਪ ਬਠਿੰਡਾ ਦੇ ਜੁਆਇੰਟ ਐੱਮਡੀ ਕੁਸ਼ਲ ਮਿੱਤਲ ਵੱਲੋਂ ਕੀਤਾ ਗਿਆ। ਇਸ ਮੌਕੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਰੁਣ ਵਧਾਵਨ ਤੋਂ ਇਲਾਵਾ ਮੈਨੇਜਮੈਂਟ ਦੀ ਤਰਫੋਂ ਜੀਐਮ ਤਰੁਣ ਬਹਿਲ ਅਤੇ ਮੈਨੇਜਰ ਸੰਜੀਵ ਛਾਬੜਾ ਵੀ ਮੌਜੂਦ ਸਨ। ਪਹਿਲੇ ਮੈਂਚ ਦੀ ਸ਼ੁਰੂਆਤ ਤੋਂ ਪਹਿਲਾਂ ਕੁਸ਼ਲ ਮਿੱਤਲ ਵੱਲੋਂ ਜਿਥੇ ਦੋਵੇਂ ਟੀਮਾਂ ਨਾਲ ਜਾਣ ਪਹਿਚਾਣ ਕੀਤੀ ਅਤੇ ਇਸ ਉਪਰੰਤ ਉਨ੍ਹਾਂ ਸੰਬੋਧਨ ਕਰਦਿਆ ਦੱਸਿਆ ਕਿ ਮਿੱਤਲ ਗਰੁੱਪ ਵੱਲੋਂ ਬਠਿੰਡਾ ’ਚ ਖੇਡਾਂ ਨੂੰ ਉਤਸਾਹਿਤ ਕਰਨ ਅਤੇ ਲੋਕਾਂ ਨੂੰ ਚੰਗੀ ਸਿਹਤ ਪ੍ਰਤੀ ਜਾਗਰੂਕ ਕਰਨ ਲਈ ਇਹ ਵਿਸ਼ੇਸ਼ ਉਪਰਾਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਭਵਿੱਖ ’ਚ ਵੀ ਮਿੱਤਲ ਗਰੁੱਪ ਵੱਲੋਂ ਟੂ ਲਿਪ ਸਟੇਡੀਅਮ ’ਚ ਹੋਰ ਵੱਖ ਵੱਖ ਖੇਡ ਮੁਕਾਬਲੇ ਕਰਵਾਏ ਜਾਂਦੇ ਰਹਿਣਗੇ।
ਇਸ ਮੌਕੇ ਬੋਲਦਿਆ ਜੀਐੱਮ ਤਰੁਣ ਬਹਿਲ ਨੇ ਦੱਸਿਆ ਕਿ ਇਹ ਸਾਰੇ ਮੈਚ ਡੇ ਐਂਡ ਨਾਈਟ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਟੂ ਲਿਪ ਸਟੇਡੀਅਮ ’ਚ ਸਥਿਤ ਕ੍ਰਿਕਟ ਗਰਾਊਂਡ ਪੂਰੀਆਂ ਸਹੂਲਤਾਂ ਨਾਲ ਲੈਸ ਹੈ। ਉਨ੍ਹਾਂ ਦੱਸਿਆ ਕਿ ਹਰ ਮੈਂਚ ’ਚ ਜਿਹੜੇ ਵੀ ਖਿਡਾਰੀ ਚੰਗਾ ਪ੍ਰਦਰਸਨ ਕਰ ਰਹੇ ਹਨ ਉਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਮਿੱਤਲ ਗਰੁੱਪ ਵੱਲੋਂ ਅਜੇ ਕੁਝ ਸਮਾਂ ਪਹਿਲਾਂ ਹੀ ਅਧੁਨਿਕ ਸਹੂਲਤਾਂ ਨਾਲ ਲੈਸ ਇਸ ਟੂ ਲਿਪ ਖੇਡ ਸਟੇਡੀਅਮ ਦਾ ਨਿਰਮਾਣ ਕੀਤਾ ਸੀ। ਜਿਸ ’ਚ ਕ੍ਰਿਕਟ ਖੇਡ ਮੈਦਾਨ ਤੋਂ ਇਲਾਵਾ ਬਾਸਕਿਟਬਾਲ ਕੋਰਟ ਅਤੇ ਟੈਨਿਸ ਕੋਰਟ ਤੋਂ ਇਲਾਵਾ ਜਿੰਮ ਆਦਿ ਦੀਆਂ ਪੂਰੀਆਂ ਸਹੂਲਤਾਂ ਹਨ

Related posts

ਭਾਜਪਾ ਵੱਲੋਂ ਪਿੰਡ ਚਲੋ ਮੁਹਿੰਮ ਦਾ ਆਗਾਜ ਸਬੰਧੀ ਕੀਤੀ ਮੀਟਿੰਗ,ਲਗਾਈਆਂ ਡਿਊਟੀਆਂ

punjabusernewssite

ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਵਿਦਿਆਰਥੀਆਂ ਨੂੰ ਕਰਵਾਇਆ ਜਾਵੇ ਜਾਣੂ : ਸ਼ੌਕਤ ਅਹਿਮਦ ਪਰੇ

punjabusernewssite

ਡਾ: ਸੁਖਮਿੰਦਰ ਸਿੰਘ ਬਾਠ ਬਣੇ ਸੀ ਪੀ ਆਈ ਐੱਮ ਦੇ ਜਿਲ੍ਹਾ ਸਕੱਤਰ

punjabusernewssite