ਸੁਖਜਿੰਦਰ ਮਾਨ
ਬਠਿੰਡਾ,25 ਅਗਸਤ: ਕਿਰਤੀ ਕਿਸਾਨੀ ਯੂਨੀਅਨ ਜ਼ਿਲ੍ਹਾ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਜੈ ਸਿੰਘ ਵਾਲਾ ਨੇ ਦੱਸਿਆ ਮੀਂਹ ਨਾਲ ਹੋਏ ਫਸਲਾਂ ਦੇ ਨੁਕਸਾਨ ਦੇ ਸੰਬੰਧ ਚ ਵੱਖ ਵੱਖ ਪਿੰਡਾਂ ਦੇ ਕਿਸਾਨ ਨਾਇਬ ਤਹਿਸੀਦਾਰ ਸੁਖਬੀਰ ਬਰਾਡ਼ ਨੂੰ ਮਿਲੇ। ਕਿਸਾਨਾਂ ਨੇ ਮੀਂਹ ਨਾਲ ਹੋਏ ਫਸਲਾਂ ਦੇ ਨੁਕਸਾਨ ਬਾਰੇ ਦੱਸਿਆ। ਤਹਿਸੀਲਦਾਰ ਵੱਲੋਂ ਵਿਸ਼ਵਾਸ ਦਿਵਾਇਆ ਕਿ ਫੌਰੀ ਖੇਤਾਂ ਵਿੱਚ ਜਾ ਕੇ ਕਿਸਾਨਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਜਾਵੇਗਾ ਅਤੇ ਡੀ ਸੀ ਬਠਿੰਡਾ ਨੂੰ ਰਿਪੋਰਟ ਸੌਂਪੀ ਜਾਵੇਗੀ, ਢੁਕਵਾਂ ਕਿਸਾਨਾਂ ਨੂੰ ਮੁਆਵਜ਼ਾ ਦਿੱਤਾਜਾਵੇਗਾ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਹਨੀ ਜ਼ਿਲ੍ਹਾ ਕਮੇਟੀ ਮੈਂਬਰ ਬਖਸ਼ੀਸ਼ ਸਿੰਘ ਗੋਬਿੰਦਪੁਰਾ ਨਛੱਤਰ ਸਿੰਘ ਰਣ ਸਿੰਘ ਗੋਬਿੰਦਪੁਰਾ ਕਿਰਤੀ ਕਿਸਾਨ ਯੂਨੀਅਨ ਪਿੰਡ ਹਰਰੰਗਪੁਰਾ ਦੇ ਪ੍ਰਧਾਨ ਗੁਰਚਰਨ ਸਿੰਘ ਅਜਾਇਬ ਸਿੰਘ ਕਿਰਤੀ ਕਿਸਾਨ ਯੂਨੀਅਨ ਪਿੰਡ ਭੁੱਚੋ ਖੁਰਦ ਦੇ ਪ੍ਰਧਾਨ ਸੁਖਮੰਦਰ ਸਰਾਭਾ ਸਾਧਾ ਸਿੰਘ ਭੁੱਲਰ ਪਿੰਡ ਲਹਿਰਾ ਬੇਗਾ ਤੋਂ ਰਣਜੀਤ ਸਿੰਘ ਅੰਗਰੇਜ ਸਿੰਘ ਸੁਖਪ੍ਰੀਤ ਸਿੰਘ ਗੁਰਪੀਤ ਸਿੰਘ ਰਘਵੀਰ ਸਿੰਘ ਅਰਵਿੰਦਰ ਸਿੰਘ ਸੁਖਪ੍ਰੀਤ ਸਿੰਘ ਆਦਿ ਹਾਜ਼ਰ ਸਨ ।
ਮੀਂਹ ਨਾਲ ਹੋਏ ਫਸਲਾਂ ਦੇ ਨੁਕਸਾਨ ਦੇ ਸੰਬੰਧ ਚ ਕਿਸਾਨ ਤਹਿਸੀਦਾਰ ਨੂੰ ਮਿਲੇ
3 Views