ਅੱਜ ਪੁੱਜ ਰਹੇ ਹਨ ਪੰਜਾਬ ਦੇ ਦੋ ਰੋਜ਼ਾ ਦੌਰੇ ’ਤੇ
ਸੁਖਜਿੰਦਰ ਮਾਨ
ਚੰਡੀਗੜ੍ਹ, 28 ਅਕਤੂਬਰ: ਸੂਬੇ ਦੀ ਵਿਧਾਨ ਸਭਾ ’ਚ ਵਿਰੋਧੀ ਧਿਰ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜ਼ਰੀਵਾਲ ਅਪਦੇ ਦੋ ਰੋਜ਼ਾ ਦੌਰੇ ’ਤੇ ਅੱਜ ਪੰਜਾਬ ਪੁੱਜ ਰਹੇ ਹਨ। ਉਹ ਸਭ ਤੋਂ ਪਹਿਲਾਂ ਪਾਰਟੀ ਦੇ ਸੂਬਾਈ ਪ੍ਰਧਾਨ ਭਗਵੰਤ ਮਾਨ ਦੇ ਸੰਗਰੂਰ ਸਥਿਤ ਲੰਚ ਕਰਨ ਜਾਣਗੇ। ਚਰਚਾਵਾਂ ਮੁਤਾਬਕ ਪਹਿਲਾਂ ਦੀ ਦੌਰੇ ਅਪਣੇ ਇਸ ਦੌਰੇ ਦੌਰਾਨ ਵੀ ਅਰਵਿੰਦ ਕੇਜ਼ਰੀਵਾਲ ਆਗਾਮੀ ਵਿਧਾਨ ਸਭਾ ਚੋਣਾਂ ਲਈ ਮੁੱਖ ਮੰਤਰੀ ਦੇ ਅਹੁੱਦੇਦਾਰ ਦਾ ਨਾਮ ਨਹੀਂ ਐਲਾਨਣਗੇ ਪ੍ਰੰਤੂ ਇਸ ਅਹੁੱਦੇ ਲਈ ਆਸਵੰਦ ਭਗਵੰਤ ਮਾਨ ਦੇ ਘਰ ਲੰਚ ਡਿਪਲੋਮੇਸੀ ਵੀ ਉਨ੍ਹਾਂ ਦੀ ਮਹੱਤਤਾ ਨੂੰ ਦਰਸਾਉਂਦੀ ਹੈ। ਦਸਣਾ ਬਣਦਾ ਹੈ ਕਿ ਸੀਐਮ ਅਹੁੱਦੇ ਲਈ ਉਮੀਦਵਾਰ ਨਾਂ ਐਲਾਨਣ ਦੇ ਚੱਲਦੇ ਪਿਛਲੇ ਲੰਮੇ ਸਮੇਂ ਤੋਂ ਭਗਵੰਤ ਮਾਨ ਨੇ ਅਪਣੀ ਗਤੀਵਿਧੀਆਂ ਨੂੰ ਘਟਾਇਆ ਹੋਇਆ ਹੈ ਤੇ ਉਹ ਤੇਲ ਵੇਖੋ ਤੇ ਤੇਲ ਦੀ ਧਾਰ ਵੇਖੋ ਵਾਲੀ ਨੀਤੀ ’ਤੇ ਚੱਲ ਰਹੇ ਹਨ। ਪਾਰਟੀ ਦੇ ਉਚ ਸੂਤਰਾਂ ਮੁਤਾਬਕ ਬੇਸ਼ੱਕ ਪਾਰਟੀ ਹਾਈਕਮਾਂਡ ਕਿਸੇ ਹੋਰ ਵਿਅਕਤੀ ਵਿਸੇਸ ਨੂੰ ਸੀਐਮ ਦਾ ਚਿਹਰਾ ਬਣਾਉਣ ਲਈ ਮਨ ਬਣਾਈ ਬੈਠੀ ਹੈ ਪ੍ਰੰਤੂ ਉਹ ਪੰਜਾਬੀਆਂ ਦੇ ਲੋਕ ਪਿ੍ਰਆ ਆਗੂ ਭਗਵੰਤ ਮਾਨ ਨੂੰ ਵੀ ਨਹੀਂ ਗਵਾਉਣਾ ਚਾਹੁੰਦੀ ਹੈ। ਜਿਸਦੇ ਚੱਲਦੇ ਸ਼੍ਰੀ ਕੇਜ਼ਰੀਵਾਲ ਉਨ੍ਹਾਂ ਨੂੰ ਵਿਸੇਸ ਤਵੱਜੋ ਦੇ ਰਹੇ ਹਨ। ਇੱਥੇ ਦਸਣਾ ਬਣਦਾ ਹੈ ਕਿ ਕਰੀਬ ਢਾਈ ਸਾਲਾਂ ਬਾਅਦ ਪਹਿਲੀ ਵਾਰ ਬਠਿੰਡਾ ਪੱਟੀ ’ਚ ਆ ਰਹੇ ਕੇਜਰੀਵਾਲ ਇੱਕ ਵਾਰ ਫ਼ਿਰ ਮੁੜ ਕਿਸਾਨਾਂ ਦਾ ਮੁੱਦਾ ਚੁੱਕਣਗੇ। ਉਹ ਅਪਣੀ ਟੀਮ ਵਿਚ ਗੁਲਾਬੀ ਸੁੰਡੀ ਕਾਰਨ ਤਬਾਹ ਹੋ ਚੁੱਕੀ ਨਰਮੇ ਦੀ ਫਸਲ ਦਾ ਜਾਇਜ਼ਾ ਲੈਣ ਤੋਂ ਇਲਾਵਾ ਪੀੜ੍ਹਤ ਕਿਸਾਨਾਂ ਨੂੰ ਢਾਰਸ ਵੀ ਦੇਣਗੇ। ਜਿਕਰਯੋਗ ਹੈ ਕਿ ਪਿਛਲੀਆਂ ਵਿਧਾਂਨ ਸਭਾ ਚੋਣਾਂ ਦੌਰਾਨ ਵੀ ਸ਼੍ਰੀ ਕੇਜ਼ਰੀਵਾਲ ਕਰਜ਼ੇ ਕਾਰਨ ਖ਼ੁਦਕਸ਼ੀਆਂ ਕਰ ਚੁੱਕੇ ਕਿਸਾਨਾਂ ਦੇ ਘਰ ਵਿਸ਼ੇਸ ਤੌਰ ’ਤੇ ਗਏ ਸਨ। ਇਸਤੋਂ ਇਲਾਵਾ ਉਹ ਭਲਕੇ ਬਠਿੰਡਾ ਵਿਚ ਵਪਾਰੀਆਂ ਨਾਲ ਸਿੱਧੀ ਗੱਲਬਾਤ ਕਰਨਗੇ।