ਮੰਨੀਆਂ ਮੰਗਾ ਲਾਗੂ ਨਾ ਕਰਨ ਵਿਰੁੱਧ ਬੇਜ਼ਮੀਨੇ-ਦਲਿਤ ਮਜ਼ਦੂਰਾਂ ਅੰਦਰ ਡਾਢਾ ਰੋਸ

0
33

ਪਿੰਡਾਂ, ਕਸਬਿਆਂ ‘ਚ ਤਿੰਨ ਦਿਨ ਫੂਕੇ ਗਏ ਚੰਨੀ ਸਰਕਾਰ ਦੇ ਪੁਤਲੇ
12 ਦਸੰਬਰ ਨੂੰ ਜੇਠੂ ਕੇ ਅਤੇ ਸੰਗਤ ਮੰਡੀ ਵਿਖੇ ਰੋਕੀਆਂ ਜਾਣਗੀਆਂ ਰੇਲਾਂ
ਸੁਖਜਿੰਦਰ ਮਾਨ
ਬਠਿੰਡਾ, 10 ਦਸੰਬਰ: ਦਿਹਾਤੀ ਮਜ਼ਦੂਰ ਸਭਾ ਪੰਜਾਬ ਦੀ ਬਠਿੰਡਾ ਜਿਲ੍ਹਾ ਕਮੇਟੀ ਵੱਲੋਂ ਪੇਂਡੂ ਤੇ ਖੇਤ ਮਜ਼ਦੂਰ ਜੱਥੇਬੰਦੀਆਂ ਦੇ ਸਾਂਝੇ ਮੋਰਚੇ’ ਵੱਲੋਂ ਦਿੱਤੇ ਸੱਦੇ ਤਹਿਤ ਸੰਗਤ ਮੰਡੀ, ਗੋਨਿਆਣਾ ਮੰਡੀ , ਨਥਾਣਾ ,ਤੁੰਗਵਾਲੀ, ਨਰੂਆਣਾ, ਭਗਵਾਨਗੜ੍ਹ, ਜੱਸੀ ਬਾਗ ਵਾਲੀ, ਬੀੜ ਬਹਿਮਣ(ਨਵਾਂ ਪਿੰਡ), ਮੀਆਂ, ਮੁਲਤਾਨੀਆ, ਜੈ ਸਿੰਘ ਵਾਲਾ, ਜੰਗੀਰਾਣਾ, ਕਾਲਝਰਾਣੀ, ਘੁੱਦਾ, ਨੰਦਗੜ੍ਹ, ਜੋਧਪੁਰ ਰੋਮਾਣਾ, ਗਹਿਰੀ ਬੁੱਟਰ, ਬਾਂਡੀ, ਫੁੱਲੋ ਮਿੱਠੀ ਅਤੇ ਰੁਲਦੂ ਸਿੰਘ ਵਾਲਾ ਆਦਿ ਪਿੰਡਾਂ ਵਿਖੇ ਪੰਜਾਬ ਦੀ ਚੰਨੀ ਸਰਕਾਰ ਦੇ ਪੁਤਲੇ ਫੂਕ ਕੇ ਰੋਸ ਵਿਖਾਵੇ ਕੀਤੇ ਗਏ। ਸਾਂਝੇ ਮਜ਼ਦੂਰ ਮੋਰਚੇ ਦੇ ਆਗੂਆਂ ਦੀ 23 ਨਵੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ, ਕੈਬਨਿਟ ਮੰਤਰੀਆਂ ਅਤੇ ਵੱਖੋ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀਆਂ ਨਾਲ ਚੰਡੀਗੜ੍ਹ ਵਿਖੇ ਹੋਈ ਪੈਨਲ ਮੀਟਿੰਗ ਵਿੱਚ ਸੂਬੇ ਦੇ ਬੇਜ਼ਮੀਨੇ-ਦਲਿਤ ਮਜ਼ਦੂਰਾਂ ਦੀਆਂ ਮੰਨੀਆਂ ਮੰਗਾਂ ਲਾਗੂ ਕਰਨ ਤੋਂ ਟਾਲਾ ਵੱਟ ਰਹੀ ਪੰਜਾਬ ਸਰਕਾਰ ਵਿਰੁੱਧ ਕੀਤੇ ਗਏ ਉਕਤ ਰੋਸ ਐਕਸ਼ਨਾਂ ਦੀ ਅਗਵਾਈ ਜਿਲ੍ਹਾ ਪ੍ਰਧਾਨ ਮਿੱਠੂ ਸਿੰਘ ਘੁੱਦਾ, ਜਨਰਲ ਸਕੱਤਰ ਪ੍ਰਕਾਸ਼ ਸਿੰਘ ਨੰਦਗੜ੍ਹ ਅਤੇ ਮੀਤ ਪ੍ਰਧਾਨ ਗੁਰਮੀਤ ਸਿੰਘ ਜੈ ਸਿੰਘ ਵਾਲਾ ਨੇ ਕੀਤੀ। ਉਕਤ ਆਗੂਆਂ ਤੋਂ ਇਲਾਵਾ, ਉਮਰਦੀਨ ਖਾਨ ਜੱਸੀ, ਮੇਜਰ ਸਿੰਘ ਤੁੰਗਵਾਲੀ, ਮੱਖਣ ਸਿੰਘ ਪੂਹਲੀ ਨੇ ਇਕੱਤਰ ਮਜ਼ਦੂਰਾਂ ਨੂੰ ਆਉਣ ਵਾਲੀ 12 ਦਸੰਬਰ ਨੂੰ ਸੰਗਤ ਮੰਡੀ ਅਤੇ ਜੇਠੂਕੇ ਵਿਖੇ 12 ਤੋਂ 4 ਵਜੇ ਤੱਕ ਕੀਤੇ ਜਾ ਰਹੇ ਰੇਲ ਰੋਕੋ ਅੰਦੋਲਨ ਵਿੱਚ ਪਰਿਵਾਰਾਂ ਸਮੇਤ ਵਧ ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ।

LEAVE A REPLY

Please enter your comment!
Please enter your name here