ਰੈਸਪੀਰੇਟਰੀ ਥੈਰੇਪਿਸਟ ਹੁਨਰ ਕੋਰਸ ਦੇ ਪਹਿਲੇ ਬੈਚ ਦੀ ਸ਼ੁਰੂਆਤ

0
14

ਸੁਖਜਿੰਦਰ ਮਾਨ
ਬਠਿੰਡਾ, 17 ਨਵੰਬਰ: ਸਕਾਨਕ ਏਮਜ਼ ਹਸਪਤਾਲ ਵਿਚ ਥੋੜੇ ਸਮੇਂ ਦੇ ਰੈਸਪੀਰੇਟਰੀ ਥੈਰੇਪਿਸਟ ਹੁਨਰ ਕੋਰਸ ਦੇ ਪਹਿਲੇ ਬੈਚ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਸਕੱਤਰ ਰਾਜੇਸ ਭੂਸਣ, ਸਲਾਹਕਾਰ ਹੁਨਰ ਵਿਕਾਸ ਅਤੇ ਤਕਨੀਕੀ ਸਿੱਖਿਆ ਸੰਦੀਪ ਸਿੰਘ ਕੌੜਾ, ਡਾਇਰੈਕਟਰ ਏਮਜ ਪ੍ਰੋ.(ਡਾ.) ਡੀ.ਕੇ. ਸਿੰਘ ਆਦਿ ਹਾਜ਼ਰ ਰਹੇ। ਸਮਾਗਮ ਦੌਰਾਨਸਵਾਗਤ ਕਰਦਿਆਂ ਪ੍ਰੋ: (ਡਾ.) ਡੀ.ਕੇ. ਸਿੰਘ ਨੇ ਇਸ 3 ਮਹੀਨੇ ਦੇ ਪੂਰਨ ਰਿਹਾਇਸੀ ਸਰਟੀਫਿਕੇਸਨ ਕੋਰਸ ਨੂੰ ਹੁਨਰਮੰਦ ਮਨੁੱਖੀ ਸਕਤੀ ਦੇ ਨਾਲ-ਨਾਲ ਉਮੀਦਵਾਰਾਂ ਲਈ ਕੈਰੀਅਰ ਵਧਾਉਣ ਦੇ ਮੌਕੇ ਦੇ ਰੂਪ ਵਿੱਚ ਸਮਾਜ ਲਈ ਇੱਕ ਵਰਦਾਨ ਦੱਸਿਆ। ਸੰਦੀਪ ਸਿੰਘ ਕੌੜਾ ਨੇ ਇਸ ਵਿਲੱਖਣ ਕੋਰਸ ਨੂੰ ਭਵਿੱਖ ਦੀਆਂ ਕੋਵਿਡ-19 ਲਹਿਰਾਂ ਨਾਲ ਲੜਨ ਦੇ ਨਾਲ-ਨਾਲ ਨਰਸਿੰਗ ਉਮੀਦਵਾਰਾਂ ਦੇ ਕੈਰੀਅਰ ਅਪਗ੍ਰੇਡੇਸਨ ਨਾਲ ਜੁੜੇ ਆਈ.ਸੀ.ਯੂ. ਦੇਖਭਾਲ ਵਿੱਚ ਸਿਖਲਾਈ ਪ੍ਰਾਪਤ ਮਨੁੱਖੀ ਸਕਤੀ ਦੀ ਕਮੀ ਨੂੰ ਭਰਨ ਲਈ ਇੱਕ ਮਹੱਤਵਪੂਰਨ ਕਦਮ ਦੱਸਿਆ। ਰਾਜੇਸ ਭੂਸਣ ਨੇ ਡਾਇਰੈਕਟਰ ਏਮਜ ਬਠਿੰਡਾ ਅਤੇ ਉਨ੍ਹਾਂ ਦੀ ਟੀਮ ਦੇ ਯਤਨਾਂ ਦੇ ਨਾਲ-ਨਾਲ ਸਰਕਾਰ ਦੀ ਸਰਗਰਮ ਪਹੁੰਚ ਦੀ ਸਲਾਘਾ ਕੀਤੀ। ਏਮਜ ਬਠਿੰਡਾ ਵਿਖੇ ਹੈਲਥ ਸਾਇੰਸਿਜ ਵਿੱਚ ਸੈਂਟਰ ਆਫ ਐਕਸੀਲੈਂਸ (ਸੀਓਈ) ਦੀ ਸਥਾਪਨਾ ਅਤੇ ਥੋੜ੍ਹੇ ਸਮੇਂ ਵਿੱਚ ਹੀ ਰੈਸਪੀਰੇਟਰੀ ਥੈਰੇਪਿਸਟ ਪ੍ਰੋਜੈਕਟ ਸੁਰੂ ਕੀਤਾ। ਉਨ੍ਹਾਂ ਹੋਰ ਏਮਜ ਨੂੰ ਹਦਾਇਤ ਕੀਤੀ ਕਿ ਉਹ ਭਵਿੱਖ ਲਈ ਸਿਹਤ ਦੇ ਖੇਤਰ ਵਿੱਚ ਹੋਰ ਹੁਨਰਮੰਦ ਮਨੁੱਖੀ ਸਕਤੀ ਪੈਦਾ ਕਰਨ ਲਈ ਏਮਜ ਬਠਿੰਡਾ ਦੇ ਇਸ ਮਾਡਲ ਦੀ ਪਾਲਣਾ ਕਰਨ।

LEAVE A REPLY

Please enter your comment!
Please enter your name here