ਸੁਖਜਿੰਦਰ ਮਾਨ
ਬਠਿੰਡਾ, 21 ਅਕਤੂਬਰ: ਲਾਲ ਲਕੀਰ ਖਤਮ ਕਰਾਉਣ ਲਈ ਸਭ ਤੋਂ ਪਹਿਲਾਂ ਸੰਘਰਸ਼ ਵਿੱਢਣ ਵਾਲੇ ਲੋਜਪਾ ਪ੍ਰਧਾਨ ਕਿਰਨਜੀਤ ਸਿੰਘ ਗਹਿਰੀ ਨੂੰ ਅੱਜ ਪਾਰਟੀ ਆਗੂਆਂ ਤੇ ਵਰਕਰਾਂ ਵਲੋਂ ਸਨਮਾਨਤ ਕੀਤਾ ਗਿਆ। ਇਸ ਮੌਕੇ ਗਹਿਰੀ ਨੇ 13-14 ਸਾਲ ਦੇ ਲੰਮੇ ਸੰਘਰਸ਼ ਵਿਚ ਸਾਥ ਦੇਣ ਵਾਲੇ ਵਰਕਰਾਂ ਦਾ ਧੰਨਵਾਦ ਘਰਦਿਆਂ ਕਿਹਾ ਕਿ ਲੋਕਾਂ ਦੀ ਖਾਨਾਬਦੋਸ਼ਾਂ ਵਾਲੀ ਜ਼ਿੰਦਗੀ ਤੋਂ ਛੁਟਕਾਰਾ ਮਿਲਿਆ ਹੈ ਤੇ ਹੁਣ ਉਹ ਕਰਜ਼ਾ ਵੀ ਲੈ ਸਕਣਗੇ ਅਤੇ ਇੱਜਤ ਮਾਣ ਦੀ ਜ਼ਿੰਦਗੀ ਜੀਅ ਸਕਣਗੇ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਛੇ ਦਸੰਬਰ ਨੂੰ ਪਾਰਟੀ ਵੱਲੋਂ ਨਵਾਂ ਪ੍ਰੋਗਰਾਮ ਦਿੱਤਾ ਜਾਵੇਗਾ ਜੋ ਆਪਣੇ ਆਪ ਵਿੱਚ ਇਤਿਹਾਸ ਹੋਵੇਗਾ। ਇਸ ਮੌਕੇ ਬੋਹੜ ਸਿੰਘ ਘਾਰ, ਸੁਖਵਿੰਦਰ ਸਿੰਘ ਕਾਲੇਕੇ, ਗੁਰਜੰਟ ਸਿੰਘ ਗਹਿਰੀ ਭਾਗੀ, ਲਾਲ ਚੰਦ ਸ਼ਰਮਾ, ਥਾਣਾ ਸਿੰਘ ਸੈਕਟਰੀ, ਚਿਰਾਗ ਗਹਿਰੀ, ਲਵਪ੍ਰੀਤ ਸਿੰਘ ਹੁਸਨਰ,ਗੁਰਤੇਜ ਬੱਲੂਆਣਾ, ਮੰਦਰ ਸਿੰਘ, ਬਲਜੀਤ ਕੌਰ , ਬਲਜੀਤ ਸਿੰਘ ਆਦਿ ਸ਼ਾਮਲ ਸਨ।