ਚੇਅਰਮੈਨ ਰਾਜਨ ਗਰਗ ਦੀ ਅਗਵਾਈ ਹੇਠ ਮੰਦਰ ਕਮੇਟੀ ਨੂੰ ਸੋਂਪੀ ਗ੍ਰਾਂਟ
ਸੁਖਜਿੰਦਰ ਮਾਨ
ਬਠਿੰਡਾ, 7 ਨਵੰਬਰ: ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਮਾਲਵੇ ਦੇ ਪ੍ਰਸਿੱਧ ਮੰਦਿਰ ਮਾਈਸਰਖਾਨਾ ਲਈ 13.75 ਲੱਖ ਰੁਪਏ ਦੀ ਗ੍ਰਾਟ ਜਾਰੀ ਕੀਤੀ ਗਈ ਹੈ। ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਰਾਜਨ ਗਰਗ ਅਤੇ ਕਾਂਗਰਸ ਦੀ ਸਮੁੱਚੀ ਟੀਮ ਵੱਲੋਂ ਅੱਜ ਉਕਤ ਗ੍ਰਾਂਟ ਦਾ ਚੈਕ ਮੰਦਿਰ ਮਾਈਸਰਖਾਨਾ ਪੁੱਜ ਕੇ ਮੰਦਰ ਕਮੇਟੀ ਨੂੰ ਦਿੱਤਾ ਗਿਆ। ਇਸ ਮੌਕੇ ਮੰਦਰ ’ਚ ਵਿਕਾਸ ਦੇ ਕੰਮ ਵੀ ਸ਼ੁਰੂ ਕਰਵਾਏ। ਜ਼ਿਕਰਯੋਗ ਹੈ ਕਿ ਮੰਦਰ ਕਮੇਟੀ ਨੇ ਸ਼ਰਧਾਲੂਆਂ ਦੀ ਸਹੂਲਤ ਲਈ ਇੰਟਰਲਾਕਿੰਗ ਟਾਈਲਾਂ ਲਾਉਣ ਅਤੇ ਹੋਰ ਵਿਕਾਸ ਕਾਰਜਾਂ ਲਈ ਵਿੱਤ ਮੰਤਰੀ ਕੋਲੋਂ ਗਰਾਂਟ ਦੀ ਮੰਗ ਕੀਤੀ ਸੀ ਜਿਸ ਨੂੰ ਪੂਰਾ ਕਰਦਿਆਂ ਵਿੱਤ ਮੰਤਰੀ ਨੇ ਮੰਦਰ ਲਈ ਉਕਤ ਗ੍ਰਾਂਟ ਜਾਰੀ ਕੀਤੀ ਹੈ। ਇਸ ਮੌਕੇ ਪ੍ਰਬੰਧਕੀ ਕਮੇਟੀ ਵੱਲੋਂ ਮਨਪ੍ਰੀਤ ਸਿੰਘ ਬਾਦਲ ਦਾ ਧੰਨਵਾਦ ਕਰਦਿਆਂ ਉਨ੍ਹਾਂ ਦੀ ਤੰਦਰੁਸਤੀ ਅਤੇ ਚੜ੍ਹਦੀ ਕਲਾ ਲਈ ਮੰਦਿਰ ਵਿੱਚ ਪ੍ਰਾਰਥਨਾ ਕੀਤੀ ਗਈ । ਇਸ ਮੌਕੇ ਚੇਅਰਮੈਨ ਮੋਹਨ ਲਾਲ ਝੂੰਬਾ ,ਐਕਸੀਅਨ ਵਿਪਨ ਖੰਨਾ, ਹੰਸਰਾਜ ਪੀਰਕੋਟ, ਅਤੁਲ ਗੁਪਤਾ, ਅਰੁਣ ਗਰਗ, ਮਨਦੀਪ ਸਿੱਧੂ, ਰਮਨ ਸਿੰਗਲਾ ਅਤੇ ਸ਼ੀਸ਼ਪਾਲ ਪ੍ਰਧਾਨ, ਮਹਿੰਦਰ ਕੁਮਾਰ ਮੌਜੀ ਜਨਰਲ ਸਕੱਤਰ,ਮਹਿੰਗਾ ਰਾਮ ਮੌੜ ਅਤੇ ਮੰਦਰ ਦੀ ਪ੍ਰਬੰਧਕੀ ਪ੍ਰਬੰਧਕੀ ਕਮੇਟੀ ਦੇ ਸਾਰੇ ਅਹੁਦੇਦਾਰ ਵੀ ਹਾਜਰ ਸਨ।
ਵਿਤ ਮੰਤਰੀ ਵਲੋਂ ਮਾਈਸਰਖਾਨਾ ਮੰਦਿਰ ਲਈ 13.75 ਲੱਖ ਦੀ ਗ੍ਰਾਂਟ ਜਾਰੀ
4 Views