ਸ਼ਹਿਰ ’ਚ ਨਸ਼ਿਆਂ ਨਾਲ ਹੋਈਆਂ ਮੌਤਾਂ ਦਾ ਮਾਮਲਾ: ਆਪ ਆਗੂਆਂ ਨੇ ਚੁੱਕੇ ਸਵਾਲ

0
5
24 Views

ਸੁਖਜਿੰਦਰ ਮਾਨ
ਬਠਿੰਡਾ, 28 ਅਸਗਤ -ਪਿਛਲੇ ਦੋ ਹਫ਼ਤਿਆਂ ਦੌਰਾਨ ਸਥਾਨਕ ਸ਼ਹਿਰ ਵਿਚ ਕਥਿਤ ਤੌਰ ’ਤੇ ਨਸ਼ਿਆਂ ਕਾਰਨ ਚਾਰ ਨੌਜਵਾਨਾਂ ਦੀਆਂ ਹੋਈਆਂ ਮੌਤਾਂ ਦੇ ਮਾਮਲੇ ਵਿਚ ਆਮ ਆਦਮੀ ਪਾਰਟੀ ਨੇ ਸੱਤਾਧਾਰੀ ਧਿਰ ਤੇ ਜ਼ਿਲ੍ਹਾ ਪ੍ਰਸ਼ਾਸ਼ਨ ਉਪਰ ਸਵਾਲ ਖ਼ੜੇ ਕੀਤੇ ਹਨ। ਅੱਜ ਇੱਥੇ ਕੀਤੀ ਇੱਕ ਪ੍ਰੈਸ ਕਾਨਫਰੰਸ ਵਿਚ ਪਾਰਟੀ ਦੇ ਯੂਥ ਵਿੰਗ ਦੇ ਜਿਲ੍ਹਾ ਪ੍ਰਧਾਨ ਅਮਰਦੀਪ ਸਿੰਘ ਰਾਜਨ ਨੇ ਦੋਸ ਲਗਾਇਆ ਕਿ 2017 ਵਿਚ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਨਸ਼ਿਆਂ ਦਾ ਚਾਰ ਹਫ਼ਤਿਆਂ ਵਿਚ ਲੱਕ ਤੋੜਣ ਵਾਲੀ ਕਾਂਗਰਸ ਅੱਜ ਸਾਢੇ ਚਾਰ ਸਾਲਾਂ ਵਿਚ ਤਸਕਰਾਂ ਤੱਕ ਪਹੁੰਚ ਨਹੀਂ ਪਾਈ। ਉਹਨਾਂ ਹੈਰਾਨੀ ਜ਼ਾਹਰ ਕਰਦਿਆਂ ਕਿਹਾ ਕਿ ‘‘ਕਿੰਨੇ ਦੁੱਖ ਦੀ ਗੱਲ ਹੈ ਕਿ ਲਗਾਤਾਰ ਚਾਰ ਨੌਜਵਾਨਾਂ ਦੀ ਹੋਈ ਮੌਤ ਤੋਂ ਬਾਅਦ ਜਿੱਥੇ ਇਸ ਹਲਕੇ ਦੇ ਵਿਧਾਇਕ ਤੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਚੁੱਪੀ ਧਾਰੀ ਹੋਈ ਹੈ, ਉਥੇ ਜ਼ਿਲ੍ਹਾ ਪ੍ਰਸ਼ਾਸਨ ਵੀ ਹੱਥ ’ਤੇ ਹੱਥ ਧਰ ਕੇ ਬੈਠਾ ਹੋਇਆ ਹੈ। ਯੂਥ ਆਗੂ ਨੇ ਦੋਸ਼ ਲਗਾਇਆ ਕਿ ਸਿਆਸੀ ਆਗੂਆਂ ਅਤੇ ਪ੍ਰਸਾਸਨ ਦੀ ਮਿਲੀ ਭੁਗਤ ਨਾਲ ਨਸਾ ਤਸਕਰ ਖੁੱਲ੍ਹੇਆਮ ਨੌਜਵਾਨ ਵਰਗ ਨੂੰ ਬਰਬਾਦੀ ਵੱਲ ਲਿਜਾ ਰਹੇ ਹਨ। ਉਹਨਾ ਨੇ ਕਿਹਾ ਕੈਪਟਨ ਅਮਰਿੰਦਰ ਸਿੰਘ ਨੂੰ ਲੋਕਾਂ ਨਾਲ ਕੀਤੇ ਹੋਏ ਆਪਣੇ ਵਾਅਦੇ ਯਾਦ ਕਰਨੇ ਚਾਹੀਦੇ ਹਨ ਅਤੇ ਨਸਾ ਤਸਕਰਾਂ ਉਪੱਰ ਕਤਲ ਕੇਸ ਦਰਜ ਕਰਕੇ ਕਰਵਾਈ ਕਰਨੀ ਚਾਹੀਦੀ ਹੈ। ਇਸ ਮੌਕੇ ਉਨਾਂ ਨਾਲ ਬਲਕਾਰ ਸਿੰਘ ਭੋਖੜਾ ਮੀਡੀਆ ਇੰਚਾਰਜ, ਨਰਿੰਦਰ ਸਿੰਘ ਸਿੱਧੂ ਜਰਨਲ ਸਕੱਤਰ, ਕੁਲਵਿੰਦਰ ਸਿੰਘ ਐਕਸ ਵਾਈਸ ਯੂਥ ਪ੍ਰਧਾਨ ਯੂਥ ਵਿੰਗ, ਨਵਦੀਪ ਸਿੰਘ, ਨਿਰਮਲ ਸਿੰਘ, ਰਾਜਵੀਰ ਸਿੰਘ, ਬਲਜਿੰਦਰ ਬਰਾੜ, ਜਗਤਾਰ ਸਿੰਘ, ਯਾਦਵਿੰਦਰ ਸਿੰਘ ਜੋਇੰਤ ਸੈਕਟਰੀ ਕਿਸਾਨ ਵਿੰਗ, ਜੰਟਾ ਸਿੰਘ, ਗੁਰਵਿੰਦਰ ਸਿੰਘ ਆਦਿ ਹਾਜਰਿ ਸਨ।.

LEAVE A REPLY

Please enter your comment!
Please enter your name here