1 Views
ਸੁਖਜਿੰਦਰ ਮਾਨ
ਬਠਿੰਡਾ, 23 ਸਤੰਬਰ –ਪੰਜਾਬੀ ਸਭਿਆਚਾਰ ਨੂੰ ਪ੍ਰਫੁੱਲਤ ਕਰਨ ਅਤੇ ਪੰਜਾਬੀ ਮਾਂ ਬੋਲੀ ਦੀ ਚੜਦੀ ਕਲਾ ਲਈ ਇੱਥੇ ਮਿਸ ਐਂਡ ਮਿਸਿਜ ਮਾਲਵਾ ਪੰਜਾਬਣ ਮੁਕਾਬਲਾ ਕਰਵਾਇਆ ਗਿਆ। ਸਥਾਨਕ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿੱਚ ਹੋਏ ਗ੍ਰੈਂਡ ਫਾਈਨਲ ਮੁਕਾਬਲੇ ਵਿੱਚ ਮਿਸਿਜ ਸਪਨਾ ਰੰਧਾਵਾ ਅਤੇ ਮਿਸ ਸੁਖਦੀਪ ਕੌਰ ਮੰਡੇਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਮਿਸਿਜ ਸਿਮਰਨਜੀਤ ਕੌਰ ਅਤੇ ਮਿਸ ਮਹਿਕਦੀਪ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ’ਤੇ ਪੁੱਜੇ ਸੀਨੀਅਰ ਕਾਂਗਰਸੀ ਆਗੂ ਟਹਿਲ ਸਿੰਘ ਸੰਧੂ ਨੇ ਜੇਤੂਆਂ ਨੂੰ ਇਨਾਮ ਵੰਡੇ। ਸਮਾਗਮ ਦੌਰਾਨ ਪੰਜਾਬੀ ਕਲਾਕਾਰ ਦੀਪਕ ਢਿੱਲੋਂ, ਰਜੀਆ ਸੁਲਤਾਨ ਅਤੇ ਯਾਰ ਜਿਗਰੀ ਕਸੂਤੀ ਡਿਗਰੀ ਦੀ ਸਾਰੀ ਟੀਮ ਨੇ ਜੱਜ ਦੀ ਭੂਮਿਕਾ ਨਿਭਾਈ। ਸਾਰੀਆਂ ਹੀ ਮੁਟਿਆਰਾਂ ਵਿੱਚ ਇਸ ਮੁਕਾਬਲੇ ਨੂੰ ਲੈ ਕੇ ਬਹੁਤ ਉਤਸਾਹ ਪਾਇਆ ਗਿਆ।