ਸੁਖਜਿੰਦਰ ਮਾਨ
ਬਠਿੰਡਾ, 19 ਨਵੰਬਰ :ਸਿਲਵਰ ਓਕਸ ਸਕੂਲ ਵਲੋ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਵ ਨੂੰ ਉਤਸ਼ਾਹ ਅਤੇ ਸ਼ਰਧਾ ਭਾਵਨਾ ਨਾਲ ਮਨਾਇਆਗਿਆ।ਇਸ ਮੌਕੇ ਵਿਦਿਆਰਥੀਆਂ ਵਲੋਂ ਵੱਖ-ਵੱਖ ਗਤੀਵਿਧੀਆਂ ਜਿਵੇਂ ਕਿ ਭਾਸ਼ਣ, ਕਵਿਤਾ ਉਚਾਰਨ ਅਤੇ ਸ਼ਬਦ ਗਾਇਨ ਆਦਿ ਪੇਸ਼ ਕੀਤੇ ਗਏ। ਇਸ ਉਪਰੰਤ ਵਿਦਿਆਰਥੀਆਂਦੇ ਸੁੰਦਰ ਲਿਖਤ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ, ਸਿੱਖਿਆਵਾਂ ਉੱਤੇ ਆਧਾਰਿਤ ਲੇਖ ਰਚਨਾ ਮੁਕਾਬਲੇ ਕਰਵਾਏ ਗਏ।ਇਸ ਮੌਕੇ ਉੱਤੇ ਸਕੂਲ ਡਾਇਰੈਕਟਰ ਸ਼੍ਰੀਮਤੀ ਬਰਨਿੰਦਰ ਪਾਲ ਸੇਖੋਂ,ਪਿ੍ਰੰਸੀਪਲ ਮਿਸ .ਰਵਿੰਦਰ ਸਰਾਂ ਸਿਲਵਰ ਓਕਸ ਸਕੂਲ ਡੱਬਵਾਲੀ ਰੋਡ ਬਠਿੰਡਾ,ਪਿ੍ਰੰਸੀਪਲ ਸ਼੍ਰੀ ਮਤੀ ਨੀਤੂ ਅਰੋੜਾ ਸਿਲਵਰ ਓਕਸ ਸਕੂਲ ਸ਼ੁਸ਼ਾਂਤ ਸਿਟੀ -2 ਬਠਿੰਡਾ ਨੇ ਵਿਦਿਆਰਥੀਆਂ ਅਤੇ ਸਮੂਹ ਸਟਾਫ਼ ਨੂੰ ਗੁਰਪੁਰਵ ਦੀ ਵਧਾਈ ਦਿਤੀ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੀ ਆਪਣੇ ਜੀਵਨ ਵਿਚ ਪਾਲਣਾ ਕਰਨ ਓੁਹਨਾਂ ਦੁਆਰਾ ਦੱਸੇ ਹੋਏ ਜੀਵਨ ਮਾਰਗ ਤੇ ਚਲਣ ਲਈ ਪ੍ਰੇਰਿਤ ਕੀਤਾ।
Share the post "ਸਿਲਵਰ ਓਕਸ ਸਕੂਲ ’ਚ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਵ ਮਨਾਇਆ"