ਜਿਲ੍ਹੇ ਅਧੀਨ ਸਿਹਤ ਸੰਸਥਾਵਾਂ ਵਿੱਚ ਕੰਨਾਂ ਦੀਆਂ ਬਿਮਾਰੀਆਂ ਸਬੰਧੀ ਮੁਫ਼ਤ ਚੈਕਅੱਪ ਕੈਂਪ ਲਗਾਏ ਗਏ
ਸੁਖਜਿੰਦਰ ਮਾਨ
ਬਠਿੰਡਾ , 3 ਮਾਰਚ : ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋਂ ਦੀ ਪ੍ਰਧਾਨਗੀ ਵਿੱਚ ਜਿਲ੍ਹਾ ਪੱਧਰੀ ਵਿਸ਼ਵ ਸੁਣਨ ਸ਼ਕਤੀ ਦਿਵਸ ਸਿਵਲ ਹਸਪਤਾਲ ਵਿਖੇ ”ਕੰਨ ਅਤੇ ਸੁਣਨ ਸ਼ਕਤੀ ਦੀ ਦੇਖਭਾਲ ਸਾਰਿਆਂ ਲਈ ਜਰੂਰੀ, ਆਓ ਇਸ ਨੂੰ ਯਕੀਨੀ ਬਨਾਈਏ”ਮਨਾਇਆ ਗਿਆ ਅਤੇ ਵੱਖ ਵੱਖ ਸਿਹਤ ਸੰਸਥਾਵਾਂ ਵਿੱਖੇ ਕੰਨਾਂ ਦੀਆਂ ਬਿਮਾਰੀਆਂ ਸਬੰਧੀ ਮੁਫ਼ਤ ਚੈਕਅੱਪ ਕੈਂਪ ਲਗਾਏ ਗਏ। ਇਸ ਸਬੰਧ ਵਿਚ ਅੱਜ ਸਿਵਲ ਹਸਪਤਾਲ ਵਿਖੇ ਜਾਗਰੂਕਤਾ ਸਮਾਗਮ ਕੀਤਾ ਗਿਆ। ਇਸ ਦੌਰਾਨ ਜੀ.ਐਨ.ਐਮ ਟਰੇਨਿੰਗ ਸਕੂਲ ਦੇ ਬੱਚਿਆਂ ਦੇ ਸਹਿਯੋਗ ਨਾਲ ਜਾਗਰੂਕਤਾ ਰੈਲੀ ਕੀਤੀ ਅਤੇ ਕੰਨਾਂ ਦੀਆਂ ਬਿਮਾਰੀਆਂ ਤੋਂ ਬਚਣ ਸਬੰਧੀ ਜਾਗਰੂਕਤਾ ਸਮੱਗਰੀ ਵੀ ਰਲੀਜ਼ ਕੀਤੀ ਗਈ। ਇਸ ਸਮੇਂ ਸੁਖਜਿੰਦਰ ਸਿੰਘ ਗਿੱਲ, ਡਾ ਊਸ਼ਾ ਗੋਇਲ, ਡਾ ਪਾਮਿਲ ਬਾਂਸਲ, ਡਾ ਮਨਿੰਦਰਪਾਲ ਸਿੰਘ , ਡਾ ਰਜਿਤ ਅਤੇ ਡਾ ਪ੍ਰਿਯੰਕਾ ਨੱਕ ਕੰਨ ਅਤੇ ਗਲੇ ਕੇ ਮਾਹਿਰ, ਡਾ ਮਿਅੰਕਯੋਤ ਸਿੰਘ, ਰਮਨ ਕੁਮਾਰ, ਕੁਲਵੰਤ ਸਿੰਘ, ਵਿਨੋਦ ਖੁਰਾਣਾ, ਨਰਿੰਦਰ ਕੁਮਾਰ, ਪਵਨਜੀਤ ਕੌਰ ਅਤੇ ਜੀ.ਐਨ.ਐਮ ਸਕੂਲ ਦੇ ਸਟਾਫ਼ ਅਤੇ ਬੱਚਿਆਂ ਨੇ ਭਾਗ ਲਿਆ।
ਸਿਹਤ ਵਿਭਾਗ ਵੱਲੋਂ ਜਿਲ੍ਹਾ ਪੱਧਰੀ ਵਿਸ਼ਵ ਸੁਣਨ ਸ਼ਕਤੀ ਸਬੰਧੀ ਦਿਨ ਮਨਾਇਆ
23 Views