ਸੁਖਜਿੰਦਰ ਪਾਲ ਸਿੰਘ ਗਿੱਲ ਬਣੇ ਜ਼ਿਲ੍ਹਾ ਹੈਂਡਬਾਲ ਐਸੋਸੀਏਸ਼ਨ ਬਠਿੰਡਾ ਦੇ ਪ੍ਰਧਾਨ

0
4
25 Views

ਲੈਕਚਰਾਰ ਰਮਨਦੀਪ ਸਿੰਘ ਸਕੱਤਰ ਚੁਣੇ ਗਏ
ਬਠਿੰਡਾ, 14 ਅਕਤੂਬਰ: ਹੈਂਡਬਾਲ ਐਸੋਸੀਏਸ਼ਨ ਬਠਿੰਡਾ ਦੀ ਇੱਕ ਮੀਟਿੰਗ ਟੀਚਰਜ਼ ਹੋਮ ਬਠਿੰਡਾ ਵਿਖੇ ਹੋਈ। ਮੀਟਿੰਗ ਵਿੱਚ ਹੈਂਡਬਾਲ ਐਸੋਸੀਏਸ਼ਨ ਦੇ ਮੈਂਬਰਾਂ ਤੇ ਖਿਡਾਰੀਆਂ ਨੇ ਭਾਗ ਲਿਆ। ਮੀਟਿੰਗ ਵਿੱਚ ਪੁਰਾਣੀ ਚੁਣੀ ਹੋਈ ਕਮੇਟੀ ਭੰਗ ਕਰਕੇ ਜ਼ਿਲ੍ਹਾ ਖੇਡ ਦਫ਼ਤਰ ਵਲੋਂ ਨਿਯੁਕਤ ਕੀਤੇ ਚੋਣ ਅਬਜਰਵਰ ਮਨਜਿੰਦਰ ਸਿੰਘ ਫੁੱਟਬਾਲ ਕੋਚ ਅਤੇ ਹਰਪ੍ਰੀਤ ਸਿੰਘ ਵਾਲੀਬਾਲ ਕੋਚ ਦੀ ਨਿਗਰਾਨੀ ਵਿੱਚ ਨਵੀਂ ਕਮੇਟੀ ਦੀ ਚੋਣ ਕੀਤੀ ਗਈ। ਚੁਣੀ ਗਈ ਕਮੇਟੀ ਵਿੱਚ ਲੈਕਚਰਾਰ ਸੁਖਜਿੰਦਰਪਾਲ ਸਿੰਘ ਗੋਗੀ ਗਿੱਲ ਪ੍ਰਧਾਨ ਅਤੇ ਲੈਕਚਰਾਰ ਰਮਨਦੀਪ ਸਿੰਘ ਸਕੱਤਰ ਚੁਣੇ ਗਏ।

ਸਾਬਕਾ ਕਾਂਗਰਸੀਆਂ ਦੀ ‘ਘਰ ਵਾਪਸੀ’ ਤੋਂ ਬਾਅਦ ਕਾਂਗਰਸ ਵਿਚ ਮੁੜ ਕਤਾਰਬੰਦੀ ਹੋਣ ਲੱਗੀ!

ਹੋਰ ਅਹੁਦੇਦਾਰਾਂ ਵਿੱਚ ਸੀਨੀਅਰ ਵਾਈਸ ਪ੍ਰਧਾਨ ਵਿੱਚ ਪਰਮਜੀਤ ਸਿੰਘ, ਹਰਚਰਨ ਸਿੰਘ, ਵੀਰਪਾਲ ਕੌਰ,ਵਾਇਸ ਪ੍ਰਧਾਨ ਪ੍ਰਫੈਸਰ ਸਤਨਾਮ ਸਿੰਘ, ਚਮਕੋਰ ਸਿੰਘ, ਸੁਖਜਿੰਦਰ ਪਾਲ ਕੌਰ, ਜੁਆਇੰਨ ਸੈਕਟਰੀ ਲਈ ਬਲਜੀਤ ਸਿੰਘ, ਬਲਤੇਜ ਸਿੰਘ, ਪੁਸ਼ਪਿੰਦਰ ਸਿੰਘ, ਖਜਾਨਚੀ ਜਸਵੀਰ ਸਿੰਘ ਗਿੱਲ ਜ਼ਿਲ੍ਹਾ ਸਕੂਲ ਸਪੋਰਟਸ ਕੋਆਰਡੀਨੇਟਰ, ਲੈਕਚਰਾਰ ਮਨਦੀਪ ਕੌਰ, ਅਤੇ ਪ੍ਰੈਸ ਸੈਕਟਰੀ ਲਈ ਗੁਰਵਿੰਦਰ ਸਿੰਘ, ਕੁਲਵੀਰ ਸਿੰਘ ਅਤੇ ਇਕਬਾਲ ਸਿੰਘ ਚੁਣੇ ਗਏ ਹਨ।

ਬਠਿੰਡਾ ਦਾ ਕਿਸਾਨ ਮੇਲਾ : ਖੇਤੀ ਮਾਹਰਾਂ ਤੋਂ ਵੱਧ ਸਿਆਸੀ ਆਗੂਆਂ ਦੇ ਹੋਏ ਭਾਸ਼ਣ

ਅੰਤ ਵਿੱਚ ਲੈਕਚਰਾਰ ਸੁਖਜਿੰਦਰ ਪਾਲ ਸਿੰਘ ਗਿੱਲ ਨੇ ਸਮੂਹ ਮੈਂਬਰ ਸਹਿਬਾਨ ਦਾ ਧੰਨਵਾਦ ਕੀਤਾ, ਅਤੇ ਉਹਨਾਂ ਕਿਹਾ ਕਿ ਉਹ ਸਮੁੱਚੀ ਕਮੇਟੀ ਦੇ ਸਹਿਯੋਗ ਨਾਲ ਆਪਣਾ ਕੰਮ ਤਨਦੇਹੀ ਨਾਲ ਕਰਨਗੇ ।

LEAVE A REPLY

Please enter your comment!
Please enter your name here