ਹਰ ਸਾਲ 1,000 ਨੌਜੁਆਨਾਂ ਨੂੰ ਦਿੱਤੀ ਜਾਵੇਗੀ ਏਡਵੇਂਚਰ-ਸਪੋਰਟਸ ਦੀ ਟ੍ਰੇਨਿੰਗ – ਮਨੋਹਰ ਲਾਲ

0
10
48 Views

ਮੋਰਨੀ, ਕਲੇਸਰ, ਢੋਸੀ, ਅਰਾਵਲੀ ਤੇ ਮੇਵਾਤ ਦੀ ਪਹਾੜੀਆਂ ਵਿਚ ਵੀ ਸ਼ੁਰੂ ਹੋਣਗੇ ਏਡਵੇਂਚਰ ਸਪੋਰਟਸ – ਯੂਥਪ੍ਰੀਨਿਯੋਰ ਟ੍ਰੇਨਿੰਗ ਪੋ੍ਰਗ੍ਰਾਮ ਦੇ ਸਮਾਪਨ ਸਮਾਰੋਹ ਵਿਚ ਮੁੱਖ ਮੰਤਰੀ ਨੇ ਕੀਤਾ ਐਲਾਨ
ਸੁਖਜਿੰਦਰ ਮਾਨ
ਚੰਡੀਗੜ੍ਹ, 23 ਜਨਵਰੀ: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਆਜਾਦੀ ਦੇ 75ਵੇਂ ਅਮ੍ਰਤ ਮਹਾ ਉਤਸਵ ਅਤੇ ਨੇਤਾਜੀ ਸੁਭਾਸ਼ ਚੰਦਰ ਬੋਸ ਦੀ 125ਵੀਂ ਜੈਯੰਤੀ ਦੇ ਮੌਕੇ ‘ਤੇ ਅੱਜ ਐਲਾਨ ਕੀਤਾ ਕਿ ਰਾਜ ਸਰਕਾਰ ਵੱਲੋਂ ਪ੍ਰਤੀ ਸਾਲ ਸੂਬੇ ਦੇ 1000 ਨੌਜੁਆਨਾਂ ਨੂੰ ਏਡਵੇਂਚਰ ਸਪੋਰਟਸ ਦੀ ਟ੍ਰੇਨਿੰਗ ਦਿੱਤੀ ਜਾਵੇਗੀ ਤਾਂ ਜੋ ਉਹ ਰੁਜਗਾਰ ਪ੍ਰਾਪਤ ਕਰ ਸਕਣ। ਪੰਚਕੂਲਾ ਜਿਲ੍ਹੇ ਦੇ ਮੋਰਨੀ ਤੋਂ ਇਲਾਵਾ ਕਲੇਸਰ, ਢੋਸੀ, ਅਰਾਵਲੀ ਤੇ ਮੇਵਾਤ ਦੀ ਪਹਾੜੀਆਂ ਵਿਚ ਵੀ ਏਡਵੇਂਚਰ-ਸਪੋਰਟਸ ਸ਼ੁਰੂ ਕੀਤੇ ਜਾਣਗੇ। ਜਿੱਥੇ ਹਰ ਸਾਲ ਤਿੰਨ ਤੋਂ ਪੰਚ ਏਡਵੇਂਚਰ ਸਪੋਰਟਸ ਕੈਪ ਆਯੋਜਿਤ ਕੀਤੇ ਜਾਣਗੇ। ਉਕਤ ਕੈਂਪਾਂ ਵਿਚ ਟ੍ਰੇਨਿੰਗ ‘ਤੇ 2 ਕਰੋੜ ਰੁਪਏ ਦੀ ਰਕਮ ਹਰੇਕ ਸਾਲ ਖਰਚ ਕੀਤੀ ਜਾਵੇਗੀ। ਮੁੱਖ ਮੰਤਰੀ ਅੱਜ ਹਰਿਆਣਾ ਦੇ ਖੇਡ ਅਤੇ ਯੁਵਾ ਮਾਮਲੇ ਵਿਭਾਗ ਵੱਲੋਂ ਮਿਲਖਾ ਸਿੰਘ ਏਡਵੇਂਚਰ ਸਪੋਰਟਸ ਕਲੱਬ ਦੇ ਤਹਿਤ ਯੂਥਪ੍ਰੀਨਿਯੋਰ ਨਾਮਕ ਟ੍ਰੇਨਿੰਗ ਪੋ੍ਰਗ੍ਰਾਮ ਦੇ ਸਮਾਪਨ ਸਮਾਰੋਹ ਵਿਚ ਬਤੌਰ ਮੁੱਖ ਮਹਿਮਾਨ ਨੌਜੁਆਨਾਂ ਨੂੰ ਸੰਬੋਧਿਤ ਕਰ ਰਹੇ ਸਨ। ਇਸ ਟ੍ਰੇਨਿੰਗ ਪੋ੍ਰਗ੍ਰਾਮ ਵਿਚ ਮੋਰਨੀ ਖੇਤਰ ਦੇ 16 ਤੋਂ 29 ਸਾਲ ਦੇ ਵਿਚ ਦੇ ਨੌਜੁਆਨਾਂ ਨੂੰ ਏਡਵੇਂਚਰ ਸਪੋਰਟਸ ਐਂਡ ਹੋਮ ਸਟੇ ਨਾਲ ਸਬੰਧਿਤ ਇੰਟਰਪ੍ਰੀਨਿਯੋਰਸ਼ਿਪ ਬਾਰੇ ਸਿਖਿਅਤ ਕੀਤਾ ਗਿਆ। ਇਸ ਮੌਕੇ ‘ਤੇ ਖੇਡ ਅਤੇ ਯੁਵਾ ਮਾਮਲਿਆਂ ਦੇ ਰਾਜ ਮੰਤਰੀ ਸਰਦਾਰ ਸੰਦੀਪ ਸਿੰਘ ਵਿਸ਼ੇਸ਼ ਮਹਿਮਾਨ ਵਜੋ ਮੌਜੂਦ ਸਨ, ਜਦੋਂ ਕਿ ਹੋਰ ਮਹਿਮਾਨਾਂ ਵਿਚ ਸਾਂਸਦ ਰਤਨ ਲਾਲ ਕਟਾਰਿਆ, ਖੇਡ ਅਤੇ ਯੁਵਾ ਮਾਮਲੇ ਵਿਭਾਗ ਦੇ ਪ੍ਰਧਾਨ ਸਕੱਤਰ ਯੋਗੇਂਦਰ ਚੌਧਰੀ, ਯੁਵਾ ਕਮਿਸ਼ਨ ਦੇ ਚੇਅਰਮੈਨ ਮੁਕੇਸ਼ ਗੌੜ, ਵਿਭਾਗ ਦੇ ਨਿਦੇਸ਼ਕ ਪੰਕਜ ਨੈਨ ਮੌਜੂਦ ਸਨ। ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਨੇਤਾਜੀ ਦੀ ਜੈਯੰਤੀ ਦੇ ਮੌਕੇ ‘ਤੇ ਨੌਜੁਆਨਾਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਆਜਾਦੀ ਦੇ ਅੰਦੋਲਨ ਵਿਚ ਦਿੱਤੇ ਗਏ ਉਨ੍ਹਾਂ ਦੇ ਸਰਵੋਚ ਯੋਗਦਾਨ ਦੀ ਵਿਸਤਾਰ ਨਾਲ ਚਰਚਾ ਕੀਤੀ ਅਤੇ ਉਨ੍ਹਾਂ ਦੇ ਦਿਖਾਏ ਗਏ ਦੇਸ਼ ਭਗਤੀ ਦੇ ਮਾਰਗ ‘ਤੇ ਚਲਣ ਦੀ ਅਪੀਲ ਕੀਤੀ। ਉਨ੍ਹਾਂ ਨੇ ਸਵਾਮੀ ਵਿਵੇਕਾਨੰਦ, ਮਹਾਤਮਾ ਬੁੱਧ, ਮਹਾਤਮਾ ਗਾਂਧੀ, ਭਗਤ ਸਿੰਘ ਸਮੇਤ ਹੋਰ ਮਹਾਪੁਰਸ਼ਾਂ ਦਾ ਉਦਾਹਰਣ ਦਿੰਦੇ ਹੋਏ ਦਸਿਆ ਕਿ ਨੌਜੁਆਨਾਂ ਵਿਚ ਅਸੀਮ ਉਰਜਾ ਹੁੰਦੀ ਹੈ, ਇਸ ਉਰਜਾ ਦਾ ਸਹੀ ਦਿਸ਼ਾ ਵਿਚ ਵਰਤੋ ਕੀਤਾ ਜਾਵੇ ਤਾਂ ਖੁਦ ਦੇ ਨਾਲ-ਨਾਲ ਰਾਸ਼ਟਰ ਦੀ ਉਨੱਤੀ ਹੁੰਦੀ ਹੈ। ਉਨ੍ਹਾਂ ਨੇ ਨੌਜੁਆਨਾਂ ਨੂੰ ਜਾਬ ਸਿਕਰ ਦੀ ਥਾਂ ਜਾਬ-ਗਿਵਰ ਬਨਣ ਦੇ ਲਈ ਪੇ੍ਰਰਿਤ ਕਰਦੇ ਹੋਏ ਕਿਹਾ ਕਿ ਹਰਿਆਣਾ ਸਰਕਾਰ ਅੰਤੋਂਦੇਯ ਦੀ ਭਾਵਨਾ ਨਾਲ ਗਰੀਬ ਤੋਂ ਗਰੀਬ ਵਿਅਕਤੀ ਦੇ ਉਥਾਨ ਦੇ ਲਈ ਯਤਨਸ਼ੀਲ ਹਨ। ਉਨ੍ਹਾਂ ਨੇ ਕਿਹਾ ਕਿ ਅੰਤੋਂਦੇਯ ਰੁਜਗਾਰ ਮੇਲੇ ਆਯੋਜਿਤ ਕਰ ਕੇ ਗਰੀਬ ਲੋਕਾਂ ਨੂੰ ਮੁਰਗੀ ਮਾਰਗ, ਮੱਛੀ ਪਾਲਣ, ਪਸ਼ੂਪਾਲਣ ਸਮੇਤ ਹੋਰ ਸਵੈਰੁਜਗਾਰ ਅਪਨਾਉਣ ਦੇ ਲਈ ਕਰਜਾ ਆਦਿ ਦੀ ਸਹੂਲਤਾਂ ਦੇਣ ਬਾਰੇ ਜਾਗਰੁਕ ਕਰ ਰਹੇ ਹਨ ਤਾਂ ਜੋ ਉਨ੍ਹਾਂ ਦੀ ਆਮਦਨ ਵਿਚ ਵਾਧਾ ਹੋ ਸਕੇ। ਉਨ੍ਹਾਂ ਨੇ ਰਾਜ ਸਰਕਾਰ ਵੱਲੋਂ ਏਡਵੇਂਚਰ ਸਪੋਰਟਸ ਤੋਂ ਇਲਾਵਾ ਧਾਰਮਿਕ ਸੈਰ-ਸਪਾਟਾ ਅਤੇ ਸਭਿਆਚਾਰਕ ਸੈਰ-ਸਪਾਟਾ ਦੇ ਖੇਤਰ ਵਿਚ ਕੀਤੇ ਜਾ ਰਹੇ ਕੰਮਾਂ ਦੇ ਪ੍ਰਤੀ ਨੋਜੁਆਨਾਂ ਦੀ ਜਾਣੁੰਕ ਕਰਵਾਇਆ। ਮੋਰਨੀ ਖੇਤਰ ਦੇ ਕਈ ਨੌਜੁਆਨਾਂ ਨੇ ਯੂਥਪ੍ਰੀਨਿਯੋਰ ਟ੍ਰੇਨਿੰਗ ਪੋ੍ਰਗ੍ਰਾਮ ਵਿਚ ਹਾਸਲ ਕੀਤੇ ਗਏ ਸਿਖਲਾਈ ਦੇ ਤਜਰਬਿਆਂ ਨੂੰ ਮੁੱਖ ਮੰਤਰੀ ਦੇ ਸਾਹਮਣੇ ਸ਼ੇਅਰ ਕੀਤਾ। ਇੰਨ੍ਹਾਂ ਨੌਜੁਆਨਾਂ ਨੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਵੱਲੋਂ ਸ਼ੁਰੂ ਕੀਤੇ ਗਹੇ ਏਡਵੇਂਚਰ ਸਪੋਰਟਸ ਐਂਡ ਹੋਮਸਟੇ ਪੋ੍ਰਗ੍ਰਾਮ ਦੀ ਸ਼ਲਾਘਾ ਕੀਤੀ ਅਤੇ ਯੁਵਾ-ਹਿੱਤ ਵਿਚ ਚੁਕਿਆ ਗਿਆ ਅਹਿਮ ਕਦਮ ਦਸਿਆ। ਖੇਡ ਅਤੇ ਯੁਵਾ ਮਾਮਲੇ ਰਾਜ ਮੰਤਰੀ ਸਰਦਾਰ ਸੰਦੀਪ ਸਿੰਘ ਨੇ ਏਡਵੇਂਚਰ ਸਪੋਰਟਸ ਐਂਡ ਹੋਮ-ਸਟੇ ਪੋ੍ਰਗ੍ਰਾਮ ਸ਼ੁਰੂ ਕਰਨ ਦੇ ਪਿੱਛੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਦੂਰਦ੍ਰਿਸ਼ਟੀ ਦੱਸਦੇ ਹੋਏ ਕਿਹਾ ਕਿ ਇਹ ਪੋ੍ਰਗ੍ਰਾਮ ਨੋਜੁਆਨਾਂ ਦੇ ਲਈ ਮਨੋਰੰਜਨ ਦੇ ਨਾਂਲ-ਨਾਲ ਰੁਜਗਾਰ ਦਾ ਜਰਿਆ ਵੀ ਬਣੇਗਾ। ਉਨ੍ਹਾਂ ਨੇ ਨੌਜੁਆਨਾਂ ਨੂੰ ਤਰੱਕੀ ਦਾ ਸ਼ਾਰਟਕੱਟ ਅਪਨਾਉਣ ਦੀ ਥਾਂ ਲਗਾਤਾਰ ਮਿਹਨਤ ਕਰਨ ‘ਤੇ ਜੋਰ ਦਿੱਤਾ ਤਾਂ ਜੋ ਜਿੰਦਗੀ ਵਿਚ ਸਥਾਈ ਰਣਿਆ ਰਹੇ। ਉਨ੍ਹਾਂ ਨੇ ਹਰਿਆਣਾ ਦੀ ਖੇਡ ਨੀਤੀ ਨੂੰ ਬਿਹਤਰ ਅਤੇ ਵਧੀਆ ਦਸਿਆ ਅਤੇ ਕਿਹਾ ਕਿ ਹੋਰ ਸੂਬਿਆਂ ਦੇ ਸੀਨੀਅਰ ਅਧਿਕਾਰੀ ਸਾਡੇ ਸੂਬੇ ਵਿਚ ਖੇਡਾਂ ਦੇ ਖੇਤਰ ਵਿਚ ਵੱਧਦੇ ਕਦਮਾਂ ਬਾਰੇ ਜਾਣਕਾਰੀ ਹਾਸਲ ਕਰਨ ਆ ਰਹੇ ਹਨ। ਖੇਡ ਅਤੇ ਯੁਵਾ ਮਾਮਲੇ ਵਿਭਾਗ ਦੇ ਪ੍ਰਧਾਨ ਸਕੱਤਰ ਯੋਗੇਂਦਰ ਚੌਧਰੀ ਨੇ ਏਡਵੇਂਚਰ ਸਪੋਰਟਸ ਐਂਡ ਹੋਮ-ਸਟੇ ਪੋ੍ਰਗ੍ਰਾਮ ਨੂੰ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੇ ਅੰਤੋਂਦੇਯ ਕੰਸੇਪਟ ਦਾ ਹੀ ਹਿੱਸਾ ਦਸਿਆ ਅਤੇ ਕਿਹਾ ਕਿ ਇਸ ਤਰ੍ਹਾ ਦੇ ਸਿਖਲਾਈ ਨਾਲ ਮੋਰਨੀ ਵਰਗੀ ਪਹਾੜੀ ਖੇਤਰ ਦੇ ਨੌਜੁਆਨਾਂ ਨੂੰ ਰੁਜਗਾਰ ਮਿਲੇਗਾ ਅਤੇ ਉਹ ਵੱਧ ਮਜਬੂਤ ਹੋ ਸਕਣਗੇ। ਖੇਡ ਅਤੇ ਯੁਵਾ ਮਾਮਲੇ ਵਿਭਾਗ ਦੇ ਨਿਦੇਸ਼ਕ ਪੰਕਜ ਨੈਨ ਨੇ ਮੁੱਖ ਮੰਤਰੀ, ਖੇਡ ਮੰਤਰੀ ਅਤੇ ਹੋਰ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਮੋਰਨੀ ਖੇਤਰ ਦੇ ਨੌਜੁਆਨਾਂ ਦੀ ਏਡਵੇਂਚਰ ਸਪੋਰਟਸ ਐਂਡ ਹੋਮ-ਸਟੇ ਟ੍ਰੇਨਿੰਗ-ਿਕੈਂਪ ਦੀ ਵਿਸਤਾਰ ਨਾਲ ਜਾਣਕਾਰੀ ਦਿੱਤੀ ਅਤੇ ਉਮੀਦ ਜਤਾਈ ਕਿ ਇਸ ਤਰ੍ਹਾ ਨਾਲ ਹਰਿਆਣਾ ਹੋਰ ਖੇਡਾਂ ਦੀ ਤਰ੍ਹਾ ਏਡਵੇਂਚਰ -ਪੋਰਟਸ ਦਾ ਵੀ ਹੱਬ ਬਣ ਸਕੇਗਾ। ਇਸ ਮੌਕੇ ‘ਤੇ ਦੇਸ਼ ਦੀ ਮੰਨੀ-ਪ੍ਰਮੰਨੀ ਐਨਜੀਓ ਹੋਮ-ਸਟੇ ਆਫ ਇੰਡੀਆ ਵੱਲੋਂ ਮੋਰਨੀ ਖੇਤਰ ਦੇ ਯੁਵਾ ਗੋਰਵ, ਨਿਖਿਲ ਤੇ ਕਨਿਕਾ ਨੂੰ ਇੰਟਰਪ੍ਰੀਨਿਯੋਰ ਦਾ ਆਫਰ ਲੈਟਰ ਵੀ ਦਿੱਤਾ ਗਿਆ। ਟ੍ਰੇਨਿੰਗ ਕੈਂਪ ਦੌਰਾਨ ਪੋ੍ਰਗ੍ਰਾਮ ਅਧਿਕਾਰੀ ਰਾਮਕੁਮਾਰ, ਟ੍ਰੇਨਰ ਸ਼ਰਵਣ ਸਿੰਘ, ਓਮ ਪ੍ਰਕਾਸ਼ ਕਾਦਿਆਨ, ਵਿਨੋਦ ਵਰਮਾ, ਸ਼ੈਲਜਾ ਗੁਪਤਾ, ਪੇ੍ਰਮ ਚੌਟਾਲਾ ਤੇ ਸੰਦੀਪ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ।

LEAVE A REPLY

Please enter your comment!
Please enter your name here