ਸੁਖਜਿੰਦਰ ਮਾਨ
ਬਠਿੰਡਾ, 11 ਦਸੰਬਰ: ਹਾੜੀ ਦੀਆਂ ਫ਼ਸਲਾਂ ਸਬੰਧੀ ਵਿਉਂਤਬੰਦੀ ਕਰਨ ਲਈ ਅੱਜ ਬਲਾਕ ਕਿਸਾਨ ਸਲਾਹਕਾਰ ਕਮੇਟੀ ਦੀ ਇੱਕ ਵਿਸ਼ੇਸ਼ ਮੀਟਿੰਗ ਮੁੱਖ ਖੇਤੀਬਾੜੀ ਅਫ਼ਸਰ ਡਾ: ਪਾਖਰ ਸਿੰਘ ਦੀ ਅਗਵਾਈ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ: ਪਾਖਰ ਸਿੰਘ ਨੇ ਕਿਸਾਨਾਂ ਨੂੰ ਆਮਦਨ ਵਿੱਚ ਵਾਧਾ ਕਰਨ ਲਈ ਖੇਤੀ ਦੇ ਸਹਾਇਕ ਧੰਦੇ ਅਪਨਾਉਣ ਦੀ ਲੋੜ ਤੇ ਜੋਰ ਦਿੱਤਾ। ਡਾ: ਜਗਦੀਸ ਸਿੰਘ ਨੇ ਦੱਸਿਆ ਕਿ ਕਿਸਾਨਾਂ ਨੂੰ ਅਧੁਨਿਕ ਤਕਨੀਕਾਂ ਤੋਂ ਜਾਣੂ ਕਰਵਾਉਣ ਲਈ ਆਤਮਾ ਸਕੀਮ ਵੱਲੋਂ ਖੇਤਾਂ ਵਿੱਚ ਪ੍ਰਦਰਸਨੀ ਪਲਾਂਟ ਲਗਾਏ ਜਾਂਦੇ ਹਨ ਅਤੇ ਹੋਰਨਾਂ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਮੁਹੱਈਆਂ ਕਰਨ ਲਈ ਸਮੇਂ ਸਮੇਂ ਐਕਸਪੋਜ਼ਰ ਵਿਜ਼ਿਟ ਵੀ ਕਰਵਾਈਆਂ ਜਾਂਦੀਆਂ ਹਨ। ਪੁਰਮਿਲਾਪ ਸਿੰਘ ਬੀ ਟੀ ਐੱਮ ਬਠਿੰਡਾ ਨੇ ਆਤਮਾ ਸਕੀਮ ਅਧੀਨ ਚੱਲ ਰਹੀਆਂ ਗਤੀਵਿਧੀਆਂ ਬਾਰੇ ਵਿਸਥਾਰ ਪੂਰਬਕ ਜਾਣਕਾਰੀ ਦਿੱਤੀ। ਮੀਟਿੰਗ ਵਿਚ ਡਾ: ਰੀਨਾ ਰਾਣੀ, ਚੇਅਰਮੈਨ ਜਗਤਾਰ ਸਿੰਘ ਮਹਿਮਾ ਸਰਜਾ,ਡਾ: ਜਸਕਰਨ ਸਿੰਘ ਏ ਓ, ਡਾ: ਮਨਜਿੰਦਰ ਸਿੰਘ ਏ ਡੀ ਓ, ਡਾ: ਅਜੈਪਾਲ ਸਿੰਘ ਏ ਡੀ ਓ, ਡਾ: ਵਕੀਲ ਸਿੰਘ ਏ ਡੀ ਓ, ਹੀਰਾ ਲਾਲ ਏ ਈ ਓ, ਜਗਮੀਰ ਸਿੰਘ ਖੇਤੀਬਾੜੀ ਟੈਕਨਾਲੌਜੀ ਮੈਨੇਜਰ ਅਤੇ ਵੱਖ ਵੱਖ ਖੇਤੀ ਸਹਾਇਕ ਧੰਦਿਆਂ ਨਾਲ ਸਬੰਧਤ ਕਿਸਾਨਾਂ ਨੇ ਅਗਲੇ ਸਾਲ ਦੀ ਵਿਉਂਤਬੰਦੀ ਲਈ ਆਪਣੇ ਵਿਚਾਰ ਪੇਸ਼ ਕੀਤੇ।
44 Views